ETV Bharat / state

Khalistani protest Indian diplomats: ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦੀ ਰੈਲੀ- ਪੰਜਾਬ 'ਚ ਗਰਮਾਈ ਸਿਆਸਤ - ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ

ਬੀਤੇ ਦਿਨੀ ਕੈਨੇਡਾ ਦੇ ਸਰੀ ਵਿੱਚ ਕਤਲ ਕੀਤੇ ਗਏ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਜਰ ਨੂੰ ਲੈਕੇ ਮਾਹੌਲ ਵਿਦੇਸ਼ ਵਿੱਚ ਗਰਮਾਉਂਦਾ ਜਾ ਰਿਹਾ ਹੈ। ਇਸ ਕਤਲ ਦੇ ਵਿਰੁੱਧ ਖਾਲਿਤਾਨੀ ਸਮਰਥਕਾਂ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਸਿਆਸਤ ਗਰਮਾ ਗਈ ਹੈ।

Rally of Khalistanis abroad - heated politics in Punjab
ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦੀ ਰੈਲੀ- ਪੰਜਾਬ 'ਚ ਗਰਮਾਈ ਸਿਆਸਤ
author img

By

Published : Jul 8, 2023, 3:46 PM IST

ਚੰਡੀਗੜ੍ਹ: ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕ ਕੈਨੇਡਾ ਸਮੇਤ 4 ਦੇਸ਼ਾਂ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਰੋਸ ਪ੍ਰਦਰਸ਼ਨ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਵਿਰੋਧ ਵਿਚ ਹੋ ਰਿਹਾ ਹੈ। ਖਾਲਿਸਤਾਨ ਸਮਰਥਕਾਂ ਦਾ ਮੰਨਣਾ ਹੈ ਕਿ ਭਾਰਤੀ ਡਿਪਲੋਮੈਟਸ ਦੇ ਇਸ਼ਾਰੇ ਉਤੇ ਨਿੱਝਰ ਦਾ ਕਤਲ ਹੋਇਆ ਅਤੇ ਹੋਰ ਖਾਲਿਸਤਾਨੀ ਸਮਰਥਕਾਂ ਲਈ ਭਾਰਤ ਸਰਕਾਰ ਮਾੜੇ ਮਨਸੂਬੇ ਘੜ ਰਹੀ ਹੈ। ਲੰਡਨ, ਕੈਨੇਡਾ ਅਤੇ ਅਮਰੀਕਾ ਸਥਿਤ ਭਾਰਤ ਦੀਆਂ ਅੰਬੈਸੀਆਂ ਦੇ ਬਾਹਰ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਥੇ ਸਿਆਸਤ ਗਰਮਾਈ ਹੋਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਉਥੇ ਹੀ ਪੰਜਾਬ 'ਚ ਵੀ ਸਿਆਸਤ ਗਰਮਾਈ ਹੋਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਿਦੇਸ਼ਾਂ ਵਿਚ ਹੋ ਰਹੇ ਅਜਿਹੇ ਪ੍ਰਦਰਸ਼ਨਾਂ ਉਤੇ ਤੰਜ਼ ਕੱਸ ਰਹੀਆਂ ਹਨ।

ਅਜਿਹੇ ਲੋਕ ਪੰਜਾਬ ਦਾ ਮਾਹੌਲ ਕਰ ਰਹੇ ਖਰਾਬ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵਿਦੇਸ਼ਾਂ ਵਿਚ ਹੋ ਰਹੇ ਪ੍ਰਦਰਸ਼ਨ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਭਾਰਤੀ ਡਿਪਲੋਮੈਟ ਲੋਕਾਂ ਦਾ ਕਤਲ ਕਰਵਾਉਣ ਲਈ ਵਿਦੇਸ਼ਾਂ ਵਿਚ ਨਹੀਂ ਬੈਠੇ ਬਲਕਿ ਉਥੇ ਰਹਿੰਦੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬੈਠੇ ਹਨ। ਅਜਿਹੇ ਚੰਦ ਮੁੱਠੀ ਭਰ ਲੋਕਾਂ ਦੇ ਕਹਿਣ ਨਾਲ ਨਾ ਤਾਂ ਡਿਪਲੋਮੈਟ ਬਦਨਾਮ ਹੋਣ ਵਾਲੇ ਹਨ ਅਤੇ ਨਾ ਹੀ ਦੇਸ਼ ਬਦਨਾਮ ਹੋਣ ਵਾਲਾ ਹੈ। ਅਜਿਹੇ ਲੋਕ ਵਿਦੇਸ਼ਾਂ ਵਿਚ ਬੈਠ ਕੇ ਲੋਕਾਂ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ। ਅਜਿਹੇ ਲੋਕਾਂ ਨਾਲ ਕੋਈ ਵੀ ਨਰਮੀ ਨਹੀਂ ਹੋਣੀ ਚਾਹੀਦੀ। ਉਥੇ ਦੀਆਂ ਸਰਕਾਰਾਂ ਨੂੰ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਪ੍ਰਦਰਸ਼ਨ ਨਾ ਹੋਣ। ਨਿੱਝਰ ਵਰਗੇ ਲੋਕ ਦੇਸ਼ ਵਿਰੋਧੀ ਹਨ। ਅਜਿਹੇ ਲੋਕ ਦੇਸ਼ ਦੇ ਗੱਦਾਰ ਹਨ ਅਤੇ ਅਜਿਹੇ ਲੋਕਾਂ ਨਾਲ ਗੱਦਾਰਾਂ ਵਾਲਾ ਹੀ ਵਤੀਰਾ ਹੋਣਾ ਚਾਹੀਦਾ ਹੈ। ਅਜਿਹੇ ਲੋਕ ਆਪਣੀ ਮੌਤੇ ਆਪ ਮਰਦੇ ਹਨ। ਭਾਰਤੀ ਡਿਪਲੋਮੈਟ ਅਜਿਹੇ ਕੰਮ ਨਹੀਂ ਕਰਦੇ।

ਸਿੱਖ ਕੌਮ ਨੂੰ ਬਦਨਾਮ ਕਰ ਰਹੇ ਅਜਿਹੇ ਲੋਕ : ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਪ੍ਰਦਰਸ਼ਨ ਕਰਨੇ ਬੇਬੁਨਿਆਦ ਗੱਲਾਂ ਹਨ । ਅਜਿਹੇ ਲੋਕ ਵਿਸ਼ਵ ਪੱਧਰ 'ਤੇ ਸਿੱਖ ਭਾਈਚਾਰੇ ਦਾ ਅਕਸ ਖਰਾਬ ਕਰ ਰਹੇ ਹਨ। ਵਿਦੇਸ਼ਾਂ ਵਿਚ ਵੱਸਦੇ ਜੋ ਸਿੱਖ ਪੰਜਾਬੀ ਸ਼ਾਂਤਮਈ ਢੰਗ ਨਾਲ ਰਹਿਣਾ ਪਸੰਦ ਕਰਦੇ ਹਨ, ਉਹਨਾਂ ਦਾ ਅਕਸ ਵੀ ਅਜਿਹੇ ਲੋਕ ਖਰਾਬ ਕਰਦੇ ਹਨ। ਪੂਰੀ ਦੁਨੀਆਂ ਵਿਚ ਸਿੱਖ ਗਲੋਬਲ ਕਮਿਊਨਿਟੀ ਵਜੋਂ ਵਿਕਸਿਤ ਹੋ ਗਏ ਹਨ। ਅਜਿਹੇ ਕੁਝ ਹੀ ਲੋਕ ਹਨ ਜੋ ਮਾਹੌਲ ਖਰਾਬ ਕਰ ਕੇ ਤਮਾਸ਼ਾ ਵੇਖਣਾ ਚਾਹੁੰਦੇ ਹਨ। ਕੁਝ ਪੈਸੇ ਇਕੱਠੇ ਕਰਨ ਦੇ ਲਾਲਚ ਵਿਚ ਆਪਣਾ ਨਾ ਚਮਕਾ ਕੇ ਇਕ ਆਮਦਨ ਦਾ ਸਾਧਨ ਬਣੇ ਹਨ। ਇਹ ਸਿਰਫ਼ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ਕੁਝ ਹੋਰ ਨਹੀਂ।

Rally of Khalistanis abroad - heated politics in Punjab
ਵਿਦੇਸ਼ਾਂ ਵਿਚ ਖਾਲਿਸਤਾਨੀਆਂ ਦੀ ਰੈਲੀ ਭਾਜਪਾ ਆਗੂ ਆਰਪੀ ਸਿੰਘ ਦਾ ਟਵੀਟ

ਜਸਟਿਨ ਟਰੂਡੋ ਨੂੰ ਚੁਣੌਤੀ : ਭਾਜਪਾ ਆਗੂ ਆਰਪੀ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਜਿਹੇ ਪ੍ਰਦਰਸ਼ਨਾਂ ਲਈ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਸ਼ਬਦਾਂ 'ਤੇ ਅਮਲ ਕਰਨ ਕਿ, ਉਹ ਕੈਨੇਡਾ ਵਿਚ ਕਿਸੇ ਹਿੰਸਾ ਨੂੰ ਥਾਂ ਨਹੀਂ ਦੇਣਗੇ। ਖਾਲਿਸਤਾਨ ਪੱਖ ਦੀ ਅਜਿਹੀ ਰੈਲੀ 'ਤੇ ਲਗਾਮ ਲਗਾਓ। ਭਾਰਤੀ ਡਿਪਲੋਮੈਟਾਂ ਦੇ ਖ਼ਿਲਾਫ਼ ਪ੍ਰਦਸ਼ਨ ਕੀਤਾ ਜਾ ਰਿਹਾ। ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਉਹਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਜਿਹੀ ਰੈਲੀ ਨੂੰ ਰੋਕੇ ਅਤੇ ਟਰੂਡੋ ਆਪਣੀ ਚੁੱਪ ਤੋੜੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.