ਨਵੀਂ ਦਿੱਲੀ: ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 28 ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਕੀਤਾ ਜਾਣਾ ਹੈ। ਇਸ ਅੰਦੋਲਨ ਵਿੱਚ ਖਾਲਿਸਤਾਨੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਹਿੰਸਾ ਭੜਕਾ ਸਕਦੇ ਹਨ। ਦਿੱਲੀ ਤੱਕ ਦੇ ਰੇਲਵੇ ਅਧਿਕਾਰੀ ਅਤੇ ਖੁਫੀਆ ਵਿਭਾਗ (Intelligence Department) ਇਸ ਨੂੰ ਲੈ ਕੇ ਚੌਕਸ ਹੋ ਗਏ ਹਨ। ਰੇਲਵੇ ਸੁਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੁਫੀਆ ਵਿਭਾਗ ਦੇ ਲੋਕ ਅਤੇ ਰੇਲਵੇ ਅਧਿਕਾਰੀ ਦੋ ਦਿਨਾਂ ਤੋਂ ਪੰਜਾਬ 'ਚ ਹਨ ਅਤੇ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ।
ਖਾਲਿਸਤਾਨ ਦਾ ਮੁੱਦਾ ਗਰਮ: ਖਾਲਿਸਤਾਨੀ ਸਮਰਥਕਾਂ ਦੀ ਭਾਲ ਲਈ ਦਿੱਲੀ ਦੀਆਂ ਵੱਖ-ਵੱਖ ਥਾਵਾਂ 'ਤੇ ਕਈ ਪੋਸਟਰ ਚਿਪਕਾਏ ਗਏ ਹਨ। ਬੀਤੇ ਦਿਨੀ ਕੈਨੇਡਾ 'ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੀਐੱਮ ਜਸਟਿਨ ਟਰੂਡੋ (PM Justin Trudeau) ਨੇ ਭਾਰਤ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਸੀ। ਇਸ ਸਬੰਧੀ ਭਾਰਤ ਵੱਲੋਂ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਦੋਂ ਤੋਂ ਖਾਲਿਸਤਾਨ ਦਾ ਮੁੱਦਾ ਗਰਮ ਹੋ ਗਿਆ ਹੈ।
ਖੁਫੀਆ ਏਜੰਸੀਆਂ ਚੌਕਸ: ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਪੰਜਾਬ ਵਿੱਚ 28 ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਸੂਤਰਾਂ ਅਨੁਸਾਰ ਅਜਿਹੇ ਇਨਪੁਟ ਮਿਲੇ ਹਨ ਕਿ ਰੇਲ ਰੋਕੋ ਅੰਦੋਲਨ 'ਚ ਖਾਲਿਸਤਾਨੀ ਸਮਰਥਕ ਅਤੇ ਖਾਲਿਸਤਾਨੀ ਅੱਤਵਾਦੀ ਸ਼ਾਮਲ ਹੋ ਸਕਦੇ ਹਨ। ਇਸ ਦੇ ਮੱਦੇਨਜ਼ਰ ਰੇਲਵੇ ਇੰਟੈਲੀਜੈਂਸ ਵਿਭਾਗ, ਆਰਪੀਐਫ ਅਤੇ ਹੋਰ ਵਿਭਾਗ ਅਲਰਟ ਹੋ ਗਏ ਹਨ। ਖੁਫੀਆ ਵਿਭਾਗ ਦੇ ਕਈ ਅਫਸਰ ਪੰਜਾਬ ਭੇਜੇ ਗਏ ਹਨ। ਇੰਨਾ ਹੀ ਨਹੀਂ ਕੇਂਦਰੀ ਖੁਫੀਆ ਏਜੰਸੀਆਂ ਵੀ ਚੌਕਸ ਹਨ। ਇਸ ਸਬੰਧੀ ਅਧਿਕਾਰਤ ਬਿਆਨ ਲਈ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੂੰ ਕਾਲ ਅਤੇ ਸੰਦੇਸ਼ ਭੇਜਿਆ ਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਆਰਪੀਐਫ ਦੇ ਡਿਵੀਜ਼ਨਲ ਸੁਰੱਖਿਆ ਕਮਿਸ਼ਨਰ ਐਸ ਸੁਧਾਕਰ ਨੂੰ ਵੀ ਸੁਨੇਹਾ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।
ਸਾਲ 2021 'ਚ ਦਿੱਲੀ ਦੀ ਸਰਹੱਦ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ। ਇਸ ਦੌਰਾਨ ਕਿਸਾਨਾਂ ਵਿੱਚ ਸ਼ਾਮਲ ਖਾਲਿਸਤਾਨ ਸਮਰਥਕਾਂ ਨੇ ਲਾਲ ਕਿਲੇ ’ਤੇ ਖਾਲਿਸਤਾਨੀ ਝੰਡੇ ਲਹਿਰਾਏ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ਇੰਨਾ ਹੀ ਨਹੀਂ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਦੇ ਮੈਟਰੋ ਸਟੇਸ਼ਨ 'ਤੇ ਖਾਲਿਸਤਾਨ ਸਮਰਥਕਾਂ ਨੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖੇ ਸਨ। ਪੁਲਿਸ ਨੇ ਇਸ ਨੂੰ ਨਸ਼ਟ ਕਰ ਦਿੱਤਾ ਸੀ।
- Bathinda Kisan Mela: ਖੇਤੀਬਾੜੀ ਮੰਤਰੀ ਨੇ ਨਕਲੀ ਦਵਾਈਆਂ ਅਤੇ ਬੀਜ ਵੇਚਣ ਵਾਲਿਆਂ ਨੂੰ ਕੀਤੀ ਤਾੜਨਾ,ਕਿਹਾ- ਕਿਸਾਨਾਂ ਨਾਲ ਧੋਖਾ ਨਹੀਂ ਬਰਦਾਸ਼ਤ
- 31 TERRORISTS KILLED : ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ
- Sukhpal Khaira Arrested: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਛਾਪੇਮਾਰੀ ਮਗਰੋਂ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਰੇਲਾਂ ਦਾ ਸੇਵਾ ਹੋਵੇਗੀ ਪ੍ਰਭਾਵਿਤ: ਪੰਜਾਬ 'ਚ ਕਈ ਥਾਵਾਂ 'ਤੇ ਰੇਲ ਰੋਕੋ ਅੰਦੋਲਨ ਹੋਵੇਗਾ। ਅਧਿਕਾਰੀਆਂ ਮੁਤਾਬਕ ਅੰਦੋਲਨ ਦੌਰਾਨ ਲੋਕ ਰੇਲ ਪਟੜੀਆਂ 'ਤੇ ਉਤਰਨਗੇ। ਅਜਿਹੇ 'ਚ ਪੰਜਾਬ ਜਾਂ ਇਸ ਰੂਟ ਤੋਂ ਬਾਹਰ ਜਾਣ ਵਾਲੀਆਂ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਟਰੇਨਾਂ ਨੂੰ ਰੱਦ ਕਰਨ, ਮੋੜਨ ਜਾਂ ਚਲਾਉਣ ਦਾ ਫੈਸਲਾ ਲਿਆ ਜਾਵੇਗਾ।