ETV Bharat / state

ਰਾਘਵ ਚੱਢਾ ਦੀ ਹੋਵੇਗੀ ਪ੍ਰਨੀਤੀ ਚੋਪੜਾ ! 13 ਮਈ ਨੂੰ ਮੰਗਣੀ ਦੀਆਂ ਚਰਚਾਵਾਂ ਤੇਜ਼ - Raghav Chadha and Praniti Chopra

ਪੰਜਾਬ ਦੀ ਰਾਜਨੀਤੀ ਵਿੱਚ ਮਨੋਰੰਜਨ ਦਾ ਤੜਕਾ ਲੱਗਣ ਜਾ ਰਿਹਾ ਹੈ। ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਰਿੰਗ ਫਿੰਗਰ ਵਿੱਚ ਸ਼ਗਨਾਂ ਦੀਆਂ ਮੁੰਦਰੀਆਂ ਪੈਣ ਵਾਲੀਆਂ ਹਨ। 13 ਮਈ ਨੂੰ ਦੋਵਾਂ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੀ ਮੰਗਣੀ ਦੀਆਂ ਖ਼ਬਰਾਂ ਸਿਖਰਾਂ ਛੋਹ ਰਹੀਆਂ ਹਨ।

Bollywood actress Praneeti Chopra's engagement with Rajya Sabha member Raghav Chadha
ਰਾਘਵ ਚੱਢਾ ਦੀ ਹੋਵੇਗੀ ਪ੍ਰਨੀਤੀ ਚੋਪੜਾ ! 13 ਮਈ ਨੂੰ ਮੰਗਣੀ ਦੀਆਂ ਚਰਚਾਵਾਂ ਤੇਜ਼
author img

By

Published : May 10, 2023, 12:21 PM IST

ਚੰਡੀਗੜ੍ਹ: ਪੰਜਾਬ ਦੇ ਹੈਂਡਸਮ ਹੰਕ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਬਿਊਟੀ ਪ੍ਰਨੀਤੀ ਚੋਪੜਾ ਦੇ ਪਿਆਰ ਦੇ ਚਰਚਾ ਹੁਣ ਪਾਸੇ ਹਨ। ਗੱਲ ਤਾਂ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਦੋਵਾਂ ਨੂੰ ਮੁਹਾਲੀ ਕ੍ਰਿਕਟ ਸਟੇਡੀਅਮ ਵਿੱਚ ਇਕ ਮੈਚ ਦੌਰਾਨ ਇਕੱਠੇ ਵੇਖਿਆ ਗਿਆ ਤਾਂ ਪ੍ਰਨੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਦੋਵਾਂ ਨੂੰ ਹੁਣ ਹਰ ਥਾਂ ਇਕੱਠੇ ਸਪਾਟ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ 13 ਮਈ ਨੂੰ ਦੋਵਾਂ ਦੀ ਮੰਗਣੀ ਦੀਆਂ ਖ਼ਬਰਾਂ ਨੇ ਵੀ ਜ਼ੋਰ ਫੜਿਆ ਹੋਇਆ ਹੈ। 13 ਮਈ ਆਮ ਆਦਮੀ ਪਾਰਟੀ ਲਈ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਦਿਨ ਜਲੰਧਰ ਜ਼ਿਮਨੀ ਚੋਣ ਨਤੀਜਿਆਂ ਦਾ ਐਲਾਨ ਹੋਣਾ ਹੈ ਅਤੇ ਆਮ ਆਦਮੀ ਪਾਰਟੀ ਆਪ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹੈ।

13 ਮਈ ਨੂੰ ਪ੍ਰਨੀਤੀ ਅਤੇ ਰਾਘਵ ਦੀ ਮੰਗਣੀ !: ਰਾਘਵ ਚੱਢਾ ਅਤੇ ਪ੍ਰਨੀਤੀ ਚੋਪੜਾ ਦੋਵਾਂ ਦੀ ਰਿੰਗ ਫਿੰਗਰ ਵਿਚ ਸ਼ਗਨਾਂ ਦੀ ਮੁੰਦਰੀ ਪੈਣ ਵਾਲੀ ਹੈ। ਮੀਡੀਆ ਵਿਚ ਇਸਦੀਆਂ ਪੁਰਜੋਰ ਚਰਚਾਵਾਂ ਹਨ ਕਿ 13 ਮਈ ਨੂੰ ਦੋਵਾਂ ਦੀ ਮੰਗਣੀ ਦਿੱਲੀ ਵਿਚ ਹੋ ਸਕਦੀ ਹੈ। ਦੋਵਾਂ ਨੂੰ ਹਾਲ ਹੀ 'ਚ ਦਿੱਲੀ ਏਅਰਪੋਰਟ ਇਕੱਠਿਆਂ ਵੇਖਿਆ ਗਿਆ। ਪਿਛਲੇ ਕਈ ਦਿਨਾਂ ਤੋਂ ਦੋਵੇਂ ਹਰ ਥਾਂ ਇਕੱਠਿਆ ਹੀ ਨਜ਼ਰ ਆ ਰਹੇ ਹਨ। ਪ੍ਰਨੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਇੰਨੀ ਦਿਨੀਂ ਭਾਰਤ ਆਈ ਹੋਈ ਹੈ ਅਤੇ ਪ੍ਰਿਯੰਕਾ ਦੇ ਇਸ ਭਾਰਤ ਦੌਰੇ ਨੂੰ ਵੀ ਦੋਵਾਂ ਦੀ ਮੰਗਣੀ ਨਾਲ ਜੋੜਿਆ ਜਾ ਰਿਹਾ ਹੈ। ਇਕ ਰਾਜ਼ ਦੀ ਗੱਲ ਇਹ ਵੀ ਹੈ ਕਿ ਪ੍ਰਿਯੰਕਾ ਅਤੇ ਰਾਘਵ ਦੋਵਾਂ ਨੇ ਲੰਡਨ 'ਚ ਪੜਾਈ ਕੀਤੀ ਹੈ ਅਤੇ ਦੋਵੇਂ ਕਲਾਸਮੇਟ ਵੀ ਰਹਿ ਚੁੱਕੇ ਹਨ।

  1. Jalandhar By-Poll Awareness: ਖੁਦ ਦੀ ਨਹੀਂ ਬਣੀ ਅਜੇ ਵੋਟ, ਪਰ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰ ਰਹੀਆਂ ਨੇ ਵਿਦਿਆਰਥਣਾਂ
  2. ਸ਼ਹਿਨਾਜ਼ ਗਿੱਲ ਤੋਂ ਬਾਅਦ, ਸੋਨਮ ਬਾਜਵਾ ਨੇ ਵੀ ਪਾਲੀਵੁੱਡ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- 'ਮੈਨੂੰ ਫਿਲਮ ਵਿਚੋਂ ਬਿਨ੍ਹਾਂ ਦੱਸੇ ਕੱਢ ਦਿੱਤਾ ਗਿਆ...'
  3. ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਬਣੀਆਂ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮਿਲੀ ਕਲੀਨ ਚਿੱਟ, ਜਲਦ ਹੀ ਇਮਤਿਆਜ਼ ਅਲੀ ਵੀ ਬਣਾਉਣਗੇ ਚਮਕੀਲਾ 'ਤੇ ਬਇਓਪਿਕ

ਕਈ ਸਿਤਾਰੇ ਦੇ ਚੁੱਕੇ ਹਨ ਦੋਵਾਂ ਨੂੰ ਵਧਾਈ: ਰਾਘਵ ਚੱਢਾ ਅਤੇ ਪ੍ਰਨੀਤੀ ਚੋਪੜਾ ਦੇ ਰਿਸ਼ਤੇ 'ਤੇ ਮੁਹਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਵਧਾਈ ਦੇ ਕੇ ਲਗਾਈ। ਆਮ ਆਦਮੀ ਪਾਰਟੀ ਦੇ ਸਾਂਸਦ ਸੰਜੀਵ ਅਰੋੜਾ ਨੇ ਵੀ ਦੋਵਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਮੰਗਣੀ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਹਾਲਾਂਕਿ ਦੋਵਾਂ ਨੇ ਸਿੱਧੇ ਤਰੀਕੇ ਨਾਲ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ, ਪਰ ਦੋਵਾਂ ਵੱਲੋਂ ਗੁੱਝੀਆਂ ਰਮਜਾਂ ਅਤੇ ਦੋਵਾਂ ਦੀ ਗੁੱਝੀ ਮੁਸਕੁਰਾਹਟ ਕਈ ਭੇਦਾਂ ਵੱਲ ਇਸ਼ਾਰਾ ਕਰ ਰਹੀ ਹੈ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵੀ ਕੁਝ ਨਹੀਂ ਦੱਸਿਆ ਹੈ। ਜਦੋਂ ਵੀ ਪਰਿਣੀਤੀ ਤੋਂ ਮੰਗਣੀ ਜਾਂ ਵਿਆਹ ਦੀਆਂ ਖਬਰਾਂ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਸ਼ਰੇਮਾਅ ਜਾਂਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.