ETV Bharat / state

Punjabi singer Mankirat Aulakh: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ NIA ਨੇ ਦੁਬਈ ਜਾਣ ਤੋਂ ਰੋਕਿਆ, ਕੀਤੀ ਪੁਛਗਿੱਛ - Mankirat Aulakh was stopped going to Dubai

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਐਨਆਈਏ ਨੇ ਦੁੱਬਈ ਜਾਣ ਤੋਂ ਰੋਕ ਦਿੱਤਾ ਹੈ। ਉਹ ਆਪਣੇ ਸੋਅ ਦੇ ਲਈ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਜਾਣ ਵਾਲੇ ਸਨ ਮਨਕੀਰਤ ਔਲਖ ਨੇ ਇਸ ਬਾਰੇ ਕੀ ਕਿਹਾ ਪੜ੍ਹੋ ਖ਼ਬਰ...

Punjabi singer Mankirat Aulakh
Punjabi singer Mankirat Aulakh
author img

By

Published : Mar 3, 2023, 10:59 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਨੂੰ ਐਨਆਈਏ ਵੱਲੋਂ ਦੁਬਈ ਜਾਣ ਤੋਂ ਰੋਕ ਦਿੱਤਾ ਹੈ।। ਐਨਆਈਏ ਵੱਲੋਂ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਗਈ ਸੀ। ਜਿਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆਪਣੇ ਘਰ ਪਰਤ ਆਏ ਸਨ। ਮਿਲੀ ਜਾਣਕਾਰੀ ਮੁਤਾਬਕ ਉਹ ਚੰਗੀਗੜ੍ਹ ਤੋਂ ਇਂਡੀਗੋ ਦੀ ਫਲਾਈਟ ’ਤੇ ਦੁਬਈ ਜਾਣ ਵਾਲੇ ਸਨ।

ਦੁਬਈ ਵਿੱਚ ਮਨਕੀਰਤ ਔਲਖ ਦਾ ਸ਼ੋਅ ਰੱਦ: ਦੂਜੇ ਪਾਸੇ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਔਲਖ ਨੇ ਕਿਹਾ ਹੈ ਕਿ ਕਿਸੇ ਟੈਕਨੀਕਲ ਕਾਰਨ ਕਰ ਕੇ ਉਹ ਦੁਬਈ ਨਹੀਂ ਜਾ ਸਕਿਆ। ਮਨਕੀਰਤ ਔਲਖ ਨੇ ਆਪਣਾ ਸ਼ੋਅ ਕਰਨ ਦੇ ਲਈ ਦੁਬਈ ਜਾਣਾ ਸੀ ਪਰ ਨਹੀਂ ਜਾ ਸਕੇ। ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਨੇ ਸ਼ੋਅ ਕੈਂਸਲ ਕਰ ਦਿੱਤਾ ਹੈ । ਇੱਕ ਜਾਂ ਦੋ ਦਿਨ ਤੱਕ ਸ਼ੋਅ ਦੀ ਨਵੀਂ ਤਰੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਐਨਆਈਏ ਨੇ ਕੀਤੀ ਪੁੱਛਗਿਛ: ਤੁਹਾਨੂੰ ਦੱਸ ਦਈਏ ਕਿ ਐਨਆਈਏ ਵੱਲੋਂ ਮਨਕੀਰਤ ਔਲਖ ਨੂੰ ਤਕਰੀਬਨ 3:30 ਵਜੇ ਪੁੱਛਗਿੱਛ ਕੀਤੀ ਸੀ। ਮਨਕੀਰਤ ਔਲਖ ਜਦਕਿ ਦੁਬਈ ਨੂੰ ਲਈ ਸਵਾ ਚਾਰ ਵਜੇ ਇੰਡੀਗੋ ਦੀ ਫਲਾਈਟ ਵਿੱਚ ਰਵਾਨਾ ਹੋਣਾ ਸੀ। ਪਰ ਐਨਆਈਏ ਨੇ ਉਨ੍ਹਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਨੂੰ ਪਰਤ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਗਾਇਕ ਮਨਕੀਰਤ ਔਲਖ ਅਤੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੋਂ ਵੀ ਪੁਛਗਿੱਛ ਕੀਤੀ ਗਈ ਸੀ। ਇਹ ਪੁਛਗਿੱਛ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕੀਤੀ ਗਈ ਸੀ। ਹੁਣ ਉਨ੍ਹਾਂ ਨੂੰ NIA ਨੇ ਕਿਸ ਮਾਮਲੇ ਵਿੱਚ ਪੁਛਗਿਛ ਲਈ ਬੁਲਾਇਆ ਸੀ। ਇਸ ਦਾ ਤਾਂ ਕੋਈ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸੱਕ: ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਪਰਿਵਾਰ ਵੱਲੋਂ ਲਗਾਤਾਰ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਕੁੱਝ ਸਫੈਦ ਪੋਸ ਲੋਕ ਵੀ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਮੂਸੇਵਾਲਾ ਨਾਲ ਪਹਿਲਾਂ ਵੀ ਪੰਜਾਬ ਇੰਡਸਟਰੀ ਦੇ ਬਹੁਤ ਸਾਰੇ ਗਾਇਕਾਂ ਨਾਲ਼ ਵਿਵਾਦ ਰਹੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਇਹੀ ਗੁਹਾਰ ਲਗਾਈ ਹੈ ਕਿ ਬਾਹਰ ਬੈਠੇ ਗੈਂਗਸਟਰਾਂ ਤੋਂ ਇਲਾਵਾ ਮਿਊਜ਼ਿਕ ਇੰਡਸਟਰੀ ਵਿੱਚ ਮੌਜੂਦ ਸਫੈਦਪੋਸ਼ਾਂ ਨੂੰ ਵੀ ਵੱਡੇ ਪੱਧਰ ਉੱਤੇ ਜਾਂਚ ਕਰਕੇ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:- Punjabi Actress Preet Kiran: ਹੁਣ ਵੱਡੀ ਲਘੂ ਫ਼ਿਲਮ 'A Silent Escape’ ਨਾਲ ਪ੍ਰਸ਼ੰਸਕਾਂ ਦੇ ਸਨਮੁੱਖ ਹੋਵੇਗੀ ਅਦਾਕਾਰਾ ਪ੍ਰੀਤ ਕਿਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.