ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਡ ਦਾ ਜ਼ੋਰ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਮੌਸਮ ਖੁਸ਼ਕ ਰਹੇਗਾ। ਪੰਜਾਬ ਵਿੱਚ ਕਈ ਥਾਈਂ ਸੰਘਣੀ ਧੁੰਦ ਰਿਕਾਰਡ ਕੀਤੀ ਗਈ ਹੈ। ਪੰਜਾਬ ਵਿੱਚ ਕਈ ਥਾਵਾਂ ਉੱਤੇ ਤਾਪਮਾਨ ਆਮ ਦਿਨਾਂ (Today Weather Update in Punjab) ਨਾਲੋਂ ਠੰਡਾ ਰਿਹਾ ਹੈ। ਸਭ ਤੋਂ ਘੱਟ ਤਾਪਮਾਨ ਚੰਡੀਗੜ੍ਹ ਵਿਚ 0.28 ਡਿਗਰੀ ਦਰਜ ਕੀਤਾ ਗਿਆ ਅਤੇ ਪੰਜਾਬ ਦੇ ਬਠਿੰਡਾ ਵਿੱਚ 03.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ: ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਅਗਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਈ ਥਾਈਂ ਸੰਘਣੀ ਧੁੰਦ ਪਵੇਗੀ ਅਤੇ ਠੰਡ ਆਮ ਦਿਨਾਂ ਨਾਲੋਂ ਜ਼ਿਆਦਾ ਪਵੇਗੀ। ਪੰਜਾਬ ਵਾਸੀਆਂ ਨੂੰ ਸੀਤ ਲਹਿਰ ਨਾਲ ਜੂਝਣਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਉਂਦੇ 48 ਘੰਟਿਆਂ ਬਾਅਦ ਠੰਡ ਦਾ ਅਜਿਹਾ ਹੀ ਆਲਮ ਬਰਕਰਾਰ ਰਹੇਗਾ।
ਹੋਰ ਸੂਬਿਆਂ ਦਾ ਕੀ ਹੈ ਹਾਲ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਸਥਿਤੀ ਅਜਿਹੀ ਹੈ। ਕੋਹਰੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਉੱਥੇ ਹੀ, ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰੀ ਰਾਜਸਥਾਨ, ਯੂਪੀ, ਹਿਮਾਚਲ ਪ੍ਰਦੇਸ, ਉਤਰਾਖੰਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ (Punjab Weather Today) ਵੀ ਆਉਂਦੇ ਦਿਨਾਂ 'ਚ ਕੋਹਰਾ ਛਾਅ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ PTM ਅੱਜ, ਪਟਿਆਲਾ ਦੇ ਸਕੂਲਾਂ ਦਾ ਦੌਰਾ ਕਰਨਗੇ ਸੀਐਮ ਮਾਨ