ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸਨ ਦੇ ਦੂਜੇ ਦਿਨ ਦੀ ਕਰਵਾਈ ਸ਼ੁਰੂ ਹੋ ਚੁੱਕੀ ਹੈ। ਸੈਸ਼ਾਨ ਦੇ ਦੂਜੇ ਵੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਸਦਨ ਦੀ ਕਰਵਾਈ ਵਿੱਚ ਨਹੀ ਹੋਏ ਸ਼ਾਮਲ।
ਇਜਲਾਸ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਲਖਬੀਰ ਲੱਖਾ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ। ਕੈਪਟਨ ਨੇ ਕਿਹਾ ਕਿ ਯੂ. ਪੀ.ਐੱਸ.ਸੀ ਦੀ ਤਰਜ਼ 'ਤੇ ਪੀ.ਸੀ.ਐੱਸ 'ਚ ਵੀ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੇ ਮੌਕੋ ਮੁਹੱਈਆ ਕਰਾਉਣ 'ਤੇ ਸਰਕਾਰ ਵਿਚਾਰ ਕਰ ਰਹੀ ਹੈ।
ਦੱਸਣਯੋਗ ਹੈ ਕਿ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਸਾਰੇ ਵਿਰੋਧੀ ਪਾਰਟੀਆ ਬਿਜਲੀ ਬਿੱਲ, ਮਹਿੰਗਾਈ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨਾਲ ਮੱਥਾ ਲਾਉਣ ਲਈ ਪੱਬਾਂ ਭਾਰ ਬੈਠੇ ਹਨ।