ਚੰਡੀਗੜ੍ਹ: 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੀ ਲਹਿਰ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ। ਉਸ ਤਰ੍ਹਾਂ ਹੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਖੰਡ ਪਾਠ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜੋ ਕਿ ਏਬੀਵੀਪੀ ਆਗੂਆਂ ਦੀ ਅਗਵਾਈ ਹੇਠ ਕੀਤਾ ਗਿਆ ।
ਦੱਸਿਆ ਜਾ ਰਿਹਾ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਦਾ ਮੁੱਖ ਉਦੇਸ਼ ਅੱਜ ਦੇ ਨੌਜਵਾਨ ਨੂੰ ਸ੍ਰੀ ਨਾਨਕ ਦੇਵ ਜੀ ਦੀ ਜੀਵਣੀ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਦੇ ਫ਼ਲਸਫੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ ਤੇ ਉਨ੍ਹਾਂ ਦੇ ਦਿੱਤੇ ਸੰਦੇਸ਼ 'ਵੰਡ ਛਕੋ ਤੇ ਕਿਰਤ ਕਰੋ' ਨੂੰ ਸਭ ਸਾਰੇ ਪਾਸੇ ਫੈਲਾਉਣ ਤੇ ਉਸ ਦੀ ਪਾਲਣਾ ਕਰਨਾ ਹੈ।
ਏਬੀਵੀਪੀ ਦੇ ਆਗੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਯੂਨੀਵਰਸਿਟੀ ਦੇ ਅਹੁਦੇਦਾਰ ਪਹੁੰਚੇ ਤੇ ਪਾਠ ਤੋ ਬਾਅਦ ਕੀਰਤਨ ਹੋਇਆ ਤੇ ਲੰਗਰ ਵੀ ਛਕਾਇਆ ਗਿਆ।