ਚੰਡੀਗੜ੍ਹ: ਦੇਸ਼ ਭਰ ਵਿੱਚ ਕੋਵਿਡ-19 ਮਹਾਮਾਰੀ ਨੂੰ ਨੱਥ ਪਾਉਣ ਲਈ ਕਈ ਤਰ੍ਹਾਂ ਦੇ ਨੁਕਤੇ ਘੜੇ ਜਾ ਰਹੇ ਹਨ। ਕੇਂਦਰ ਸਰਕਾਰ ਨੇ ਇਸ ਬਿਮਾਰੀ ਦੀ ਫੈਲਣ ਤੋਂ ਰੋਕਣ ਲਈ ਲੌਕਡਾਊਨ ਦਾ ਐਲਾਨ ਕੀਤਾ ਅਤੇ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਈ ਉਪਰਾਲੇ ਕੀਤੇ।
ਇਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਨੀਮੇਸ਼ਨ ਦਾ ਸਹਾਰਾ ਲੈਂਦਿਆਂ ਸੰਦੇਸ਼ਾਂ ਰਾਹੀ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ।
ਪੁਲਿਸ ਨੇ ਵਿਲੱਖਣ ਢੰਗ ਨਾਲ ਲੋਕਾਂ ਨੂੰ ਸਿਰਫ ਜ਼ਰੂਰਤ ਵੇਲੇ ਹੀ ਘਰੋਂ ਨਿਕਲਣ ਦੀ ਹਿਦਾਇਤ ਦਿੱਤੀ।
ਲੋਕਾਂ ਨੂੰ ਬੇਵਜਾਹ ਘਰੋਂ ਨਿਕਲਣ ਲਈ ਸਤਰਕ ਕਰਦਿਆਂ ਪੁਲਿਸ ਨੇ ਘਰੇ ਆਰਾਮ ਨਾਲ ਬੈਠਣ ਲਈ ਕਿਹਾ।
ਮਹਾਮਾਰੀ ਦੇ ਵੱਧਦੇ ਪ੍ਰਕੇਪ ਹੇਠ ਲੋਕਾਂ ਨੂੰ ਘਰਾਂ ਅੰਦਰ ਸੁਰੱਖਿਅਤ ਰਹਿਣ ਲਈ ਹਿੰਦੀ ਗਾਣੇ ਦਾ ਕੀਤਾ ਇਸਤਮਾਲ।
ਇਸ ਤੋਂ ਇਲਾਵਾ ਹੋਰ ਹਿੰਦੀ ਗਾਣਿਆਂ ਦੀ ਵਰਤੋਂ ਕਰਦਿਆਂ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।
ਦੱਸਦਈਏ ਕਿ ਸੂਬੇ ਭਰ ਵਿੱਚ ਕੋਰੋਨਾ ਵਾਇਰਸ ਜਿਸ ਤੇਜ਼ੀ ਨਾਲ ਫੈਲ ਰਿਹਾ ਹੈ, ਸਭ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਅਫਵਾਹਾਂ ਤੋਂ ਦੂਰੀ ਬਣਾਏ ਰੱਖਣ। ਪੰਜਾਬ ਵਿੱਚ ਹੁਣ ਤੱਕ 67 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।