ETV Bharat / state

ਕਿਸੀ ਵੀ ਸਾਂਸਦ ਨੇ 'ਲੈਂਡ ਫੰਡ' ਦਾ ਸਾਰਾ ਪੈਸਾ ਨਹੀ ਕੀਤਾ ਖ਼ਰਚ - dharmvir gadhi

17ਵੀਂ ਲੋਕ ਸਭਾ ਲਈ ਪੰਜਾਬ ਦੀਆਂ 13 ਸੀਟਾਂ ਤੋਂ ਸੰਸਦ ਮੈਂਬਰ ਚੁਣੇ ਜਾਣੇ ਹਨ ਜਿਸ ਲਈ ਵੋਟਿੰਗ ਪ੍ਰਕਿਰਿਆ ਮੁਕਮੰਲ ਹੋ ਚੁੱਕੀ ਅਤੇ 23 ਮਈ ਨੂੰ ਨਤੀਜਾ ਆਵੇਗਾ। 16ਵੀਂ ਲੋਕ ਸਭਾ ਚੋਂ ਜਿਨ੍ਹਾਂ 13 ਉਮੀਦਵਾਰਾਂ ਨੂੰ ਪੰਜਾਬੀਆਂ ਨੇ ਜਿੱਤਾ ਕੇ ਸੰਸਦ ਵਿੱਚ ਭੇਜਿਆ ਸੀ ਜੇਕਰ ਉਨ੍ਹਾਂ ਦੇ ਲੇਖੇ-ਜੋਖੇ 'ਤੇ ਇੱਕ ਨਜ਼ਰ ਮਾਰੀ ਜਾਵੇਂ ਤਾਂ ਸੂਬੇ ਚੋਂ ਇੱਕ ਵੀ ਅਜਿਹਾ ਉਮੀਦਵਾਰ ਨਹੀਂ ਸੀ ਜਿਸ ਨੇ ਆਪਣੇ 'ਲੈਂਡ ਫੰਡ' ਦਾ ਸਾਰਾ ਪੈਸਾ ਖ਼ਰਚ ਕੀਤਾ ਹੋਵੇ।

ਫਾਈਲ ਫ਼ੋਟੋ
author img

By

Published : May 22, 2019, 6:16 PM IST

ਚੰਡੀਗੜ੍ਹ: 17ਵੀਂ ਲੋਕ ਸਭਾ ਲਈ ਪੰਜਾਬ ਦੀਆਂ 13 ਸੀਟਾਂ ਤੋਂ ਸੰਸਦ ਮੈਂਬਰ ਚੁਣੇ ਜਾਣੇ ਹਨ, ਜਿਸ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਅਤੇ 23 ਮਈ ਨੂੰ ਨਤੀਜਾ ਆਵੇਗਾ। 16ਵੀਂ ਲੋਕ ਸਭਾ ਚੋਣਾਂ ਵੇਲੇ ਜੇਤੁ ਰਹੇ ਉਮੀਦਵਾਰਾਂ ਵੱਲੋਂ ਆਪਣੇ ਹਲਕਿਆਂ 'ਚ ਕਰਵਾਏ ਗਏ ਵਿਕਾਸ ਕਾਰਜਾ ਦਾ ਪਤਾ ਉਨ੍ਹਾਂ ਵੱਲੋਂ ਐੱਮ.ਪੀ ਲੈਂਡ ਫੰਡ ਰਾਹੀਂ ਜਾਰੀ ਹੋਈ ਰਾਸ਼ੀ ਆਪਣੇ ਹਲਕਿਆਂ 'ਚ ਖ਼ਰਚ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ।

ਦੇਸ਼ ਦੀ 16ਵੀਂ ਲੋਕ ਸਭਾ ਲਈ ਸੂਬੇ ਚੋਂ ਜਿਨ੍ਹਾਂ 13 ਉਮੀਦਵਾਰਾਂ ਨੂੰ ਪੰਜਾਬੀਆਂ ਨੇ ਜਿੱਤਾ ਕੇ ਸੰਸਦ ਵਿੱਚ ਭੇਜਿਆ ਸੀ ਜੇਕਰ ਉਨ੍ਹਾਂ ਦੇ ਲੇਖੇ-ਜੋਖੇ 'ਤੇ ਇੱਕ ਨਜ਼ਰ ਮਾਰੀ ਜਾਵੇਂ ਤਾਂ ਸੂਬੇ ਚੋਂ ਇੱਕ ਵੀ ਅਜਿਹਾ ਉਮੀਦਵਾਰ ਨਹੀਂ ਸੀ ਜਿਸ ਨੇ ਆਪਣੇ 'ਲੈਂਡ ਫੰਡ' ਦਾ ਸਾਰਾ ਪੈਸਾ ਖ਼ਰਚ ਕੀਤਾ ਹੋਵੇ, ਪਰ ਕੁੱਝ ਉਮੀਦਵਾਰ ਅਜਿਹੇ ਜ਼ਰੂਰ ਹਨ ਜਿਨ੍ਹਾਂ ਵੱਲੋਂ ਕੁੱਝ-ਕੁ ਲੱਖ ਰੁਪਏ ਛੱਡ ਕੇ ਬਾਕੀ ਸਾਰਾ ਪੈਸਾ ਖ਼ਰਚ ਕੀਤਾ ਜਾ ਚੁੱਕਾ ਹੈ। ਜੇਕਰ ਗੱਲ ਕੀਤੀ ਜਾਵੇਂ ਹਲਕੇ 'ਚ ਸਭ ਤੋਂ ਘੱਟ ਪੈਸਾ ਖ਼ਰਚ ਕਰਨ ਵਾਲਿਆਂ ਉਮੀਦਵਾਰਾ ਦੀ ਤਾਂ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੇ ਆਪਣੇ ਲੈਂਡ ਫੰਡ ਚੋਂ ਸਿਰਫ਼ 20 ਲੱਖ ਰੁਪਏ ਹੀ ਖ਼ਰਚ ਕੀਤੇ ਹਨ, ਜਿਸ ਦਾ ਇੱਕ ਵੱਡਾ ਕਰਾਨ ਇਹ ਵੀ ਹੈ ਕਿ ਸੁਨੀਲ ਜਾਖੜ ਨੂੰ ਹਲਕੇ ਦੇ ਵਿਕਾਸ ਕਾਰਜ਼ਾ ਲਈ ਬਹੁਤ ਘੱਟ ਸਮਾਂ ਮਿਲਿਆ ਸੀ ਕਿਉਂਕਿ ਗੁਰਦਾਸਪੁਰ ਵਿਖੇ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣ ਹੋਈ ਸੀ ਅਤੇ ਫਿਰ ਹਲਕੇ ਵਿੱਚ ਅਗਲੀਆਂ ਚੋਣਾਂ ਲਈ ਚੋਣ ਜ਼ਾਬਤਾ ਲੱਗ ਗਿਆ ਸੀ।

ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਆਪਣੇ ਹਲਕੇ ਵਿੱਚ ਸਭ ਤੋਂ ਵੱਧ ਪੈਸਾ ਖ਼ਰਚ ਕੀਤਾ ਗਿਆ। ਪਟਿਆਲਾ ਲਈ 25.65 ਕਰੋੜ ਰੁਪਏ ਜਾਰੀ ਕੀਤੇ ਗਏ ਜਿਸ ਵਿੱਚੋਂ 24.88 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਸ਼ੇਰ ਸਿੰਘ ਘੁਬਾਇਆ ਦੂਜੇ ਨੰਬਰ ਤੇ ਰਹੇ ਅਤੇ ਹਲਕੇ ਫਿਰੋਜ਼ਪੁਰ ਲਈ 25.94 ਕਰੋੜ ਰੁਪਏ ਜਾਰੀ ਹੋਏ ਅਤੇ ਉਨ੍ਹਾਂ ਵੱਲੋਂ 23.48 ਕਰੋੜ ਰੁਪਏ ਖ਼ਰਚ ਕੀਤੇ ਗਏ। ਰਣਜੀਤ ਸਿੰਘ ਬ੍ਰਹਮਪੁਰਾ ਨੇ ਹਲਕੇ ਦੇ ਵਿਕਾਸ ਕਾਰਜਾਂ 'ਚ 23.24 ਕਰੋੜ ਰੁਪਏ ਖ਼ਰਚ ਕੀਤੇ ਜਦਕਿ ਹਲਕਾ ਖਡੂਰ ਸਾਹਿਬ ਲਈ 24.17 ਰੁਪਏ ਜਾਰੀ ਕੀਤੇ ਗਏ ਸਨ।

ਚੌਥੇ ਨੰਬਰ 'ਤੇ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਰਹੇ ਉਨ੍ਹਾਂ ਨੂੰ 26.91 ਕਰੋੜ ਰੁਪਏ ਜਾਰੀ ਹੋਏ ਜਿਸ ਵਿੱਚੋਂ ਉਨ੍ਹਾਂ 21.99 ਰੁਪਏ ਖ਼ਰਚ ਕੀਤੇ। ਪੰਜਵੇਂ ਸਥਾਨ 'ਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਰਹੇ ਜਿਨ੍ਹਾਂ ਨੂੰ 25.77 ਰੁਪਏ ਜਾਰੀ ਹੋਏ ਅਤੇ ਉਨ੍ਹਾਂ 20.91 ਕਰੋੜ ਰੁਪਏ ਖ਼ਰਚ ਕੀਤੇ।

ਕੀ ਲੈਂਡ ਫੰਡ ਦਾ ਪੈਸਾ ਸਿੱਧਾ ਐੱਪੀ ਕੋਲ ਆਉਂਦਾ ਹੈ?

ਐੱਮ.ਪੀ ਲੈਂਡ ਫੰਡ ਤੋਂ ਜਾਰੀ ਕੀਤੀ ਜਾਣ ਨਾਲੀ ਰਾਸ਼ੀ ਸਿੱਧੀ ਸੰਸਦ ਮੈਂਬਰ ਖ਼ਰਚ ਨਹੀਂ ਕਰਵਾਉਂਦਾ, ਇਹ ਪੈਸਾ ਸਬੰਧਿਤ ਮਹਿਕਮੇ ਨੂੰ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਬੰਧਿਤ ਮਹਿਕਮੇ 'ਚ ਕੀਤੇ ਜਾਣ ਵਾਲੇ ਕੰਮ ਦਾ ਰੋਡ ਮੈਪ ਤਿਆਰ ਹੋਣ ਤੋਂ ਬਾਅਦ ਪੈਸਾ ਪ੍ਰੋਜੈਕਟ 'ਤੇ ਖ਼ਰਚ ਹੰਦਾ ਹੈ। ਸੰਸਦਾਂ ਵੱਲੋਂ ਸਿਫਾਰਸ਼ ਕੀਤੇ ਗਏ ਕੰਮਾਂ ਨੂੰ ਜ਼ਿਲ੍ਹਾ ਐਥਾਰਿਟੀ ਪੂਰਾ ਕਰਦੀ ਹੈ।

13 ਲੋਕ ਸਭਾ ਸੀਟਾਂ 'ਤੇ ਖ਼ਰਚ ਹੋਏ ਪੈਸਿਆਂ ਦਾ ਵੇਰਵਾ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸੰਸਦ ਮੈਂਬਰਾਂ ਵੱਲੋਂ 330 ਕਰੋੜ ਰੁਪਏ ਐੱਨਆਈਟਲ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ 305 ਕਰੋੜ ਰੁਪਏ ਜਾਰੀ ਕੀਤੇ ਗਏ ਅਤੇ ਬਿਆਜ ਤੋਂ ਬਾਅਦ ਇਹ ਰਾਸ਼ੀ 324.51 ਕਰੋੜ ਰੁਪਏ ਹੋ ਗਈ। ਇਸ ਵਿੱਚੋਂ 13 ਸੀਟਾਂ ਲਈ 348.23 ਕਰੋੜ ਰੁਪਏ ਵਿਕਾਸ ਦੇ ਕੰਮਾਂ ਲਈ ਮੰਜੂਰ ਹੋਏ ਜਿਨ੍ਹਾਂ ਵਿੱਚੋਂ 294.51 ਕਰੋੜ ਰੁਪਏ ਖ਼ਰਚ ਕੀਤੇ ਗਏ।

ਸੂਬੇ ਦੇ ਸੰਸਦ ਮੈਂਬਰਾਂ ਦੇ ਐੱਮਪੀ ਲੈਂਡ ਫੰਡ ਦਾ ਵੇਰਵਾ (ਕਰੋੜ ਵਿੱਚ)

ਹਲਕਾ ਸੰਸਦ ਮੈਂਬਰ ਕੁੱਲ ਰਾਸ਼ੀ ਖ਼ਰਚ ਕੀਤੀ ਰਾਸ਼ੀ
ਗੁਰਦਾਸਪੁਰ ਵਿਨੋਦ ਖੰਨਾ 10.29 6.43
ਗੁਰਦਾਸਪੁਰ ਸੁਨੀਲ ਜਾਖੜ 12.39 0.20
ਪਟਿਆਲਾ ਡਾ. ਧਰਮਵੀਰ ਗਾਂਧੀ 25.65 24.88
ਖਡੂਰ ਸਾਹਿਬ ਰਣਜੀਤ ਸਿੰਘ ਬ੍ਰਹਮਪੁਰਾ 24.27 23.24
ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ 25.90 22.61
ਲੁਧਿਆਣਾ ਰਵਨੀਤ ਬਿੱਟੂ 26.60 21.68
ਸੰਗਰੂਰ ਭਗਵੰਤ ਮਾਨ 25.77 20.91
ਫ਼ਰੀਦਕੋਟ ਪ੍ਰੋ. ਸਾਧੂ ਸਿੰਘ 23.30 20.98
ਜਲੰਧਰ ਸੰਤੋਖ ਸਿੰਘ ਚੌਧਰੀ 23.88 21.45
ਸ੍ਰੀ ਆਨੰਦਪੁਰ ਸਾਹਿਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 26.17 21.09
ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ 12.22 08.22
ਅੰਮ੍ਰਿਤਸਰ ਕੈਪਟਨ ਅਮਰਿੰਦਰ ਸਿੰਘ 16.47 14.05
ਬਠਿੰਡਾ ਹਰਸਿਮਰਤ ਕੌਰ ਬਾਦਲ 21.13 18.56
ਫ਼ਤਿਹਗੜ੍ਹ ਸਾਹਿਬ ਹਰਿੰਦਰ ਸਿੰਘ ਖ਼ਾਲਸਾ 26.90 21.99
ਹੁਸ਼ਿਆਰਪੁਰ ਵਿਜੈ ਸਾਂਪਲਾ 23.28 18.09

Intro:Body:

newws

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.