ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਜਿਸ ਦੇ ਪ੍ਰੋਗਰਾਮ ਸਾਲ ਭਰ ਚੱਲਣਗੇ।
-
We are supremely blessed to witness Sri Guru Tegh Bahadur Sahib Ji's 400th Birth Anniversary. We will chalk out a comprehensive programme as our tribute to Guru Sahib’s unparalleled legacy. Have also asked for detailed plan for 350th Birth Anniversary of Baba Banda Singh Bahadur. pic.twitter.com/FQLPxfe4mK
— Capt.Amarinder Singh (@capt_amarinder) January 7, 2020 " class="align-text-top noRightClick twitterSection" data="
">We are supremely blessed to witness Sri Guru Tegh Bahadur Sahib Ji's 400th Birth Anniversary. We will chalk out a comprehensive programme as our tribute to Guru Sahib’s unparalleled legacy. Have also asked for detailed plan for 350th Birth Anniversary of Baba Banda Singh Bahadur. pic.twitter.com/FQLPxfe4mK
— Capt.Amarinder Singh (@capt_amarinder) January 7, 2020We are supremely blessed to witness Sri Guru Tegh Bahadur Sahib Ji's 400th Birth Anniversary. We will chalk out a comprehensive programme as our tribute to Guru Sahib’s unparalleled legacy. Have also asked for detailed plan for 350th Birth Anniversary of Baba Banda Singh Bahadur. pic.twitter.com/FQLPxfe4mK
— Capt.Amarinder Singh (@capt_amarinder) January 7, 2020
ਅਗਲੇ ਸਾਲ 18 ਅਪ੍ਰੈਲ 2021 ਨੂੰ 400ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਇਸ ਸਾਲ 12 ਅਪ੍ਰੈਲ ਨੂੰ 399ਵੇਂ ਪ੍ਰਕਾਸ਼ ਪੁਰਬ ਮੌਕੇ ਵੱਡਾ ਸਮਾਗਮ ਕਰਵਾ ਕੇ ਸਾਲ ਭਰ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਆਰੰਭ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਵਿੱਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ 399ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਕਸਬਾ ਬਾਬਾ ਬਕਾਲਾ ਵਿੱਖੇ ਵੱਡਾ ਸਮਾਗਮ ਉੱਲੀਕ ਕੇ ਸਾਲ ਭਰ ਦੇ ਸਮਾਗਮਾਂ ਦੀ ਸ਼ੁਰੂਆਤ ਕਰੇਗਾ ਜਿਨ੍ਹਾਂ ਦੀ ਸਮਾਪਤੀ 18 ਅਪ੍ਰੈਲ 2021 ਨੂੰ 400ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਧਰਮ, ਸੱਚਾਈ ਅਤੇ ਵਿਸ਼ਵਾਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਦਿੱਤੀ ਲਾਸਾਨੀ ਤੇ ਮਹਾਨ ਕੁਰਬਾਨੀ ਨੂੰ ਸਾਨੂੰ ਹਰੇਕ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ 'ਤੇ ਪਹੁੰਚਾਣਾ ਚਾਹੀਦਾ ਹੈ।