ਚੰਡੀਗੜ੍ਹ: 2 ਨਵੰਬਰ ਤੱਕ ਪੰਜਾਬ 'ਚ ਸਰਕਾਰੀ ਏਜੰਸੀਆਂ ਤੇ ਨਿੱਜੀ ਮਿੱਲ ਮਾਲਕਾਂ ਵੱਲੋਂ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚੋਂ 11885504 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ,ਤੇ ਸਰਕਾਰ ਨੇ ਆੜ੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿੱਚ ਤਕਰੀਬਨ 16721.24 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਿਸ ਨਾਲ ਲਗਭਗ 807938 ਕਿਸਾਨਾਂ ਨੂੰ MSP ਦਾ ਲਾਭ ਮਿਲਿਆ ਹੈ।
ਪਨਗ੍ਰੇਨ ਨੇ 4865211 ਟਨ, ਮਾਰਕਫੈੱਡ ਵੱਲੋਂ 3050156 ਟਨ ਅਤੇ ਪਨਸਪ ਨੇ 2367641 ਟਨ ਝੋਨਾ ਖ਼ਰੀਦਿਆ ਹੈ, ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 1352117 ਮੀਟਿ੍ਰਕ ਟਨ ਅਤੇ ਕੇਂਦਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ(ਐਫ.ਸੀ.ਆਈ ) ਨੇ 163418 ਮੀਟਿ੍ਰਕ ਟਨ ਝੋਨਾ ਖ਼ਰੀਦਿਆ ਹੈ। ਮਿਲੀ ਜਾਣਕਾਰੀ ਅਨੁਸਾਰ 72 ਘੰਟਿਆਂ ਵਾਲੇ ਨਿਯਮ ਤਹਿਤ ਹੁਣ ਤੱਕ ਖ਼ਰੀਦੇ ਗਏ ਝੋਨੇ ਵਿੱਚੋਂ 93.09 ਫ਼ੀਸਦ ਝੋਨੇ ਦੀ ਚੁਕਾਈ ਕੀਤੀ ਜਾ ਚੁੱਕੀ ਹੈ।