ETV Bharat / state

ਪੰਜਾਬ 'ਚ ਖੁੱਲ੍ਹਿਆ ਪਹਿਲਾ ਰੇਤ ਬਜਰੀ ਸਰਕਾਰੀ ਵਿਕਰੀ ਕੇਂਦਰ, ਮਾਈਨਿੰਗ ਮੰਤਰੀ ਨੇ ਕਿਹਾ ਸਸਤਾ ਮਿਲੇਗਾ ਰੇਤਾ ਬਜ਼ਰੀ

ਪੰਜਾਬ ਵਿੱਚ ਮਾਈਨਿੰਗ ਅਤੇ ਕਰੈਸ਼ਰ ਪਾਲਿਸੀ (Mining and Crash Policy) ਨੂੰ ਲੈਕੇ ਚੱਲ ਰਹੇ ਤਮਾਮ ਵਿਵਾਦਾਂ ਵਿਚਕਾਰ ਸਰਕਾਰ ਨੇ ਰੇਤ ਬਜਰੀ ਦੀ ਸਰਕਾਰੀ ਵਿਕਰੀ ਲਈ ਸੂਬੇ ਦਾ ਪਹਿਲਾ ਕੇਂਦਰ (Government sale of sand and gravel) ਖੋਲ੍ਹਿਆ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਸਰਕਾਰੀ ਕੇਂਦਰ ਦੇ ਖੁੱਲ੍ਹਣ ਤੋਂ ਬਾਅਦ ਲੋਕਾਂ ਨੂੰ ਰੇਤਾ ਬਜਰੀ ਸਸਤੇ ਭਾਅ ਉੱਤੇ ਮਿਲੇਗਾ।

Punjab Government Starts first ever sale Centre for Sand Gravel
ਪੰਜਾਬ 'ਚ ਖੁੱਲ੍ਹਿਆ ਪਹਿਲਾ ਰੇਤ ਬਜਰੀ ਸਰਕਾਰੀ ਵਿਕਰੀ ਕੇਂਦਰ,ਮਾਈਨਿੰਗ ਮੰਤਰੀ ਨੇ ਕਿਹਾ ਸਸਤਾ ਮਿਲੇਗਾ ਰੇਤਾ ਬਜ਼ਰੀ
author img

By

Published : Dec 19, 2022, 3:22 PM IST

Updated : Dec 19, 2022, 3:38 PM IST

ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਪਹਿਲਾ ਸਰਕਾਰੀ ਰੇਤਾ ਬਜਰੀ ਵਿਕਰੀ ਕੇਂਦਰ (The first official sand and gravel sales center) ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਚੰਡੀਗੜ੍ਹ-ਕੁਰਾਲੀ ਰੋਡ ’ਤੇ ਸਥਿਤ ਈਕੋ ਸਿਟੀ-2 ਵਿਖੇ ਖੋਲ੍ਹੇ ਗਏ ਇਸ ਕੇਂਦਰ ਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ।

Punjab Government Starts first ever sale Centre for Sand Gravel
ਪੰਜਾਬ 'ਚ ਖੁੱਲ੍ਹਿਆ ਪਹਿਲਾ ਰੇਤ ਬਜਰੀ ਸਰਕਾਰੀ ਵਿਕਰੀ ਕੇਂਦਰ,ਮਾਈਨਿੰਗ ਮੰਤਰੀ ਨੇ ਕਿਹਾ ਸਸਤਾ ਮਿਲੇਗਾ ਰੇਤਾ ਬਜ਼ਰੀ

ਹਰਜੋਤ ਬੈਂਸ (Mining Minister Harjot Bains) ਨੇ ਕਿਹਾ ਕਿ ਇਸ ਕੇਂਦਰ ਤੋਂ ਸਰਕਾਰੀ ਰੇਟ 'ਤੇ ਰੇਤਾ ਬਜਰੀ ਮਿਲੇਗੀ। ਇਸ ਦੇ ਲਈ ਕੇਂਦਰ ਵਿੱਚ ਸਰਕਾਰੀ ਟੋਇਆਂ ਤੋਂ ਸਪਲਾਈ ਕੀਤੀ ਜਾਵੇਗੀ। ਕੇਂਦਰ 'ਤੇ ਇਕ ਸਾਈਨ ਬੋਰਡ ਵੀ ਲਗਾਇਆ ਗਿਆ ਹੈ, ਜਿਸ 'ਤੇ ਸਹਾਇਕ ਮਾਈਨਿੰਗ ਅਫਸਰ ਅਤੇ ਮਾਈਨਿੰਗ ਇੰਸਪੈਕਟਰ ਦਾ ਨੰਬਰ ਲਿਖਿਆ ਹੋਇਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਕੋਈ ਲੁੱਟ ਨਹੀਂ ਹੋਵੇਗੀ।

ਮਾਰਕੀਟ ਰੇਟ ਨਾਲੋਂ ਸਸਤੀ: ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ (Mining Minister Harjot Bains) ਨੇ ਦੱਸਿਆ ਕਿ ਇਸ ਕੇਂਦਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਸਤੀ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਸਰਕਾਰੀ ਕੇਂਦਰ ਖੋਲ੍ਹੇ ਜਾਣਗੇ। ਇਸ ਮੌਕੇ ਦੱਸਿਆ ਗਿਆ ਕਿ ਰੇਤਾ 28 ਰੁਪਏ ਪ੍ਰਤੀ ਫੁੱਟ ਅਤੇ ਬਜਰੀ 30 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਾਰਕੀਟ ਰੇਟ ਨਾਲੋਂ ਸਸਤੀ ਮਿਲੇਗੀ। ਮਾਰਕੀਟ ਰੇਟ ਅਤੇ ਸਰਕਾਰੀ ਕੇਂਦਰ ਦੇ ਰੇਟ ਵਿੱਚ ਡੇਢ ਤੋਂ ਦੋ ਰੁਪਏ ਦਾ ਫਰਕ ਹੋਵੇਗਾ।

ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਨਵੰਬਰ, 2022 ਤੋਂ ਰਾਜ ਵਿੱਚ ਸਾਰੇ ਮਾਈਨਿੰਗ ਕਾਰਜਾਂ 'ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੇਖਦੇ ਹੋਏ ਸੂਬੇ ਤੋਂ ਬਾਹਰੋਂ ਹੀ ਇਸ ਦਾ ਪ੍ਰਬੰਧ ਕੀਤਾ ਹੈ। ਅਤੇ ਹੁਣ ਤੱਕ ਲੋਕਾਂ ਨੂੰ 90000 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਰਾਜ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ, ਕੀਮਤ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ। 15 ਜਾਂ 16 ਪ੍ਰਤੀ ਘਣ ਫੁੱਟ, ਮੰਤਰੀ ਨੇ ਕਿਹਾ।

ਮਾਈਨਿੰਗ ਮਾਫੀਆ: ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ (Illegal mining) ਕਿਸੇ ਦੇ ਕਹਿਣ 'ਤੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵੱਡੇ ਮਾਈਨਿੰਗ ਮਾਫੀਆ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦਾ ਕੇਸ ਵਿਜੀਲੈਂਸ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ ਅਤੇ ਜਾਂਚ ਟੀਮ ਸਖ਼ਤ ਕਦਮ ਚੁੱਕੇਗੀ।

ਇਹ ਵੀ ਪੜ੍ਹੋ: ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਡਾਕਾ, ਪਿਸਤੌਲ ਦੀ ਨੋਕ 'ਤੇ ਤਕਰੀਬਨ 18 ਲੱਖ ਦੀ ਲੁੱਟ

ਸੂਬਾ ਸਰਕਾਰ ਦੀ ਵਚਨਬੱਧਤਾ: ਲੋਕਾਂ ਨੂੰ ਸਸਤੀਆਂ ਦਰਾਂ 'ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਜਲਦ ਹੀ ਅਜਿਹਾ ਇੱਕ ਵਿਕਰੀ ਕੇਂਦਰ ਖੋਲ੍ਹਿਆ ਜਾਵੇਗਾ। ਇਹ ਪਹਿਲਕਦਮੀ ਰੇਤ ਮਾਫੀਆ ਦੇ ਖਤਰੇ ਨੂੰ ਨੱਥ (Avoid the threat of sand mafia) ਪਾਉਣ ਲਈ ਬਹੁਤ ਸਹਾਈ ਸਿੱਧ ਹੋਵੇਗੀ, ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਮਾਈਨਿੰਗ 'ਤੇ ਕਬਜ਼ਾ ਕੀਤਾ ਹੈ, ਮਾਈਨਿੰਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ।

Last Updated : Dec 19, 2022, 3:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.