ETV Bharat / state

Sukhjinder Randhawa on AAP: "ਪੰਜਾਬ ਸਰਕਾਰ ਨੇ ਗੁੰਡਿਆਂ ਨੂੰ ਜੇਲ੍ਹਾਂ ਵਿਚ "ਪ੍ਰਹੁਣੇ" ਬਣਾ ਕੇ ਰੱਖਿਆ"

ਪੰਜਾਬ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਵਿਰੋਧੀਆਂ ਵੱਲੋਂ ਸਰਕਾਰ ਵੱਲੋਂ ਇਕ ਸਾਲ ਵਿਚ ਕੀਤੇ ਗਏ ਕੰਮਾਂ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਉਤੇ ਸਵਾਲ ਚੁੱਕੇ ਜਾ ਰਹੇ ਹਨ।

Punjab government completed one year, opponents raised questions
ਪੰਜਾਬ ਸਰਕਾਰ ਦਾ ਇਕ ਸਾਲ ਹੋਇਆ ਪੂਰਾ, ਵਿਰੋਧੀਆਂ ਤੋਂ ਸੁਣੋ ਕਿਵੇਂ ਰਹੀ ਸਰਕਾਰ ਦੀ ਕਾਰਗੁਜ਼ਾਰੀ
author img

By

Published : Mar 17, 2023, 7:40 AM IST

"ਪੰਜਾਬ ਸਰਕਾਰ ਨੇ ਗੁੰਡਿਆਂ ਨੂੰ ਜੇਲ੍ਹਾਂ ਵਿਚ "ਪ੍ਰਹੁਣੇ" ਬਣਾ ਕੇ ਰੱਖਿਆ"

ਚੰਡੀਗੜ੍ਹ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਇਸ ਉਤੇ ਜਿਥੇ ਇਕ ਪਾਸੇ, ਆਮ ਆਦਮੀ ਪਾਰਟੀ ਵਾਲੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਹੋਏ ਕੰਮ ਗਿਣਵਾ ਰਹੇ ਹਨ, ਉਥੇ ਹੀ, ਦੂਜੇ ਪਾਸੇ ਵਿਰੋਧੀ ਸਰਕਾਰ ਦੇ ਇਕ ਸਾਲ ਦੇ ਰਾਜ ਦੀ ਨਿੰਦਾ ਕਰ ਰਹੇ ਹਨ।

ਆਮ ਆਦਮੀ ਪਾਰਟੀ ਪੰਜਾਬ ਵੱਲ ਧਿਆਨ ਦੇਵੇ : ਕਾਂਗਰਸ ਪਾਰਟੀ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਅਡਾਨੀ ਅਤੇ ਅੰਬਾਨੀ ਮਾਮਲੇ ਨੂੰ ਲੈ ਕੇ ਇੱਕ ਹੋ ਕੇ ਆਵਾਜ਼ ਬੁਲੰਦ ਕਰ ਰਹੀਆਂ ਹਨ ਅਤੇ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਲਗਾ ਰਹੀਆਂ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ "ਮੈਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਭਾਸ਼ਣ ਦਿੰਦੇ ਹੋਏ ਸੁਣਿਆ, ਜਿਸ ਵਿੱਚ ਉਹ ਕੇਂਦਰ ਸਰਕਾਰ 'ਤੇ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾ ਰਹੇ ਸਨ, ਇਸ ਲਈ ਮੈਂ ਚਾਹੁੰਦਾ ਹਾਂ ਕਿ ਉਹ ਪੰਜਾਬ ਵੱਲ ਵੀ ਧਿਆਨ ਦੇਣ"।

ਆਪਣੇ ਬਿਆਨ ਉੱਤੇ ਅੱਜ ਵੀ ਕਾਇਮ ਹਾਂ : ਇਸ ਦੇ ਨਾਲ ਹੀ, ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਮਲੇ ਨੂੰ ਲੈ ਕੇ ਰਾਜਸਥਾਨ 'ਚ ਦਿੱਤੇ ਬਿਆਨ 'ਤੇ ਅੱਜ ਵੀ ਕਾਇਮ ਹਾਂ। ਜਦੋਂ ਤੱਕ ਦੇਸ਼ ਵਿੱਚ ਭਾਜਪਾ ਅਤੇ ਮੋਦੀ ਦਾ ਰਾਜ ਖਤਮ ਨਹੀਂ ਹੁੰਦਾ, ਅਡਾਨੀ-ਅੰਬਾਨੀ ਖਤਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਭਾਜਪਾ ਅਤੇ ਮੋਦੀ ਸਰਕਾਰ ਨਾਲ ਹੈ। ਜਦੋਂ ਪੁਲਵਾਮਾ ਹਮਲਾ ਹੋਇਆ ਸੀ, ਉਨ੍ਹਾਂ ਨੇ ਕਿਹਾ ਸੀ ਕਿ ਉਹ ਇੱਕ ਦੀ ਬਜਾਏ 10 ਸਿਰ ਲੈ ਕੇ ਆਉਣਗੇ, ਇਸ ਲਈ ਮੈਂ ਕਿਹਾ ਸੀ ਕਿ ਮੈਨੂੰ ਘੱਟੋ-ਘੱਟ ਇੱਕ ਤਾਂ ਦੱਸੋ। ਉਨ੍ਹਾਂ ਕਿਹਾ ਕਿ 1965 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਲੜਾਈ ਹੋਈ ਤਾਂ ਅਸੀਂ ਲਾਹੌਰ ਪਹੁੰਚ ਗਏ ਸੀ। 1971 ਦੀ ਜੰਗ ਵਿੱਚ ਅਸੀਂ ਪਾਕਿਸਤਾਨ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਸੀ। ਅਸੀਂ ਇਹ ਕੰਮ ਕੀਤਾ ਹੈ, ਭਾਜਪਾ ਦੱਸੇ ਕਿ ਇਸ ਨੇ ਕੀ ਕੀਤਾ? ਅੱਜ ਸਰਹੱਦ ਪਾਰੋਂ ਡਰੋਨ ਆ ਰਹੇ ਹਨ "ਆਪ" ਸਰਕਾਰ ਇਨ੍ਹਾਂ ਨੂੰ ਰੋਕ ਕੇ ਵਿਖਾਵੇ।

ਇਹ ਵੀ ਪੜ੍ਹੋ : Hosiery Industry Suffered: ਹੌਜ਼ਰੀ ਇੰਡਸਟਰੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਕਾਰੋਬਾਰੀਆਂ ਨੇ ਰੱਖੀ ਮੁਆਵਜ਼ੇ ਦੀ ਮੰਗ

ਗੁੰਡਿਆਂ ਨੂੰ ਰੱਖਿਆ ਜੁੱਤੀ 'ਤੇ : ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸਾਡੀ ਸਰਕਾਰ ਸਮੇਂ ਅਸੀਂ ਗੁੰਡਿਆਂ ਨੂੰ ਜੁੱਤੀ 'ਤੇ ਰੱਖਿਆ ਸੀ ਤੇ ਅੱਜ ਵੀ ਅਸੀਂ ਇਨ੍ਹਾਂ ਨੂੰ ਜੱਤੀ ਉਤੇ ਹੀ ਸਮਝਦੇ ਹਾਂ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਗੁੰਡਿਆਂ ਨੂੰ ਜੇਲ੍ਹਾਂ ਵਿਚ ਪ੍ਰਹੁਣੇ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵੀ ਮੈਨੂੰ ਤੇ ਮੇਰੇ ਬੰਦਿਆਂ ਜੱਗੂ ਭਗਵਾਨਪੁਰੀਆ ਨੇ ਧਮਕੀਆਂ ਦਿੱਤੀਆਂ, ਮੇਰੀ ਗੱਡੀ ਭੰਨੀ ਗਈ ਪਰ ਮੈਂ ਉਸ ਸਮੇਂ ਵੀ ਪਿੱਛੇ ਨਹੀਂ ਹਟਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.