ਚੰਡੀਗੜ੍ਹ :ਪੰਜਾਬ ਵਿਚ 15 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਈ-ਪਾਸ ਇੱਕ ਐਪ ਜ਼ਰੀਏ ਵੀ ਬਣਾਇਆ ਜਾ ਸਕਦਾ ਹੈ। ਉੱਥੇ ਹੀ, ਪੰਜਾਬ ਮੰਡੀ ਬੋਰਡ ਨੇ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਸੁਰੱਖਿਅਤ ਤੇ ਨਿਰਵਿਘਨ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ।
-
Punjab Mandi Board has set up control room to ensure safe & smooth #WheatProcurement. The number assigned to each & every district to help and resolve any issue related to procurement is as follows:#PunjabFightsCorona@dailyajitnews @JagbaniOnline @RozanaSpokesman @PunjabiHT pic.twitter.com/ftKoYOvuhB
— Government of Punjab (@PunjabGovtIndia) April 12, 2020 " class="align-text-top noRightClick twitterSection" data="
">Punjab Mandi Board has set up control room to ensure safe & smooth #WheatProcurement. The number assigned to each & every district to help and resolve any issue related to procurement is as follows:#PunjabFightsCorona@dailyajitnews @JagbaniOnline @RozanaSpokesman @PunjabiHT pic.twitter.com/ftKoYOvuhB
— Government of Punjab (@PunjabGovtIndia) April 12, 2020Punjab Mandi Board has set up control room to ensure safe & smooth #WheatProcurement. The number assigned to each & every district to help and resolve any issue related to procurement is as follows:#PunjabFightsCorona@dailyajitnews @JagbaniOnline @RozanaSpokesman @PunjabiHT pic.twitter.com/ftKoYOvuhB
— Government of Punjab (@PunjabGovtIndia) April 12, 2020
ਖਰੀਦ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਈ-ਪਾਸ ਲੈਣ ਲਈ ਤੁਸੀਂ ਪੰਜਾਬ ਮੰਡੀ ਬੋਰਡ ਦੀ ਈ-ਪੀ. ਐੱਮ. ਬੀ. (E-PMB) ਐਪ ਵੀ ਡਾਊਨਲੋਡ ਕਰ ਸਕਦੇ ਹੋ। ਈ-ਪੀ. ਐੱਮ.ਬੀ. 'ਤੇ ਜਾ ਕੇ ਤੁਹਾਨੂੰ ਪਾਸ ਬਣਾਉਣ ਲਈ ਉਸ ਵਿਅਕਤੀ ਦਾ ਨਾਂ ਭਰਨਾ ਹੋਵੇਗਾ, ਜੋ ਕਣਕ ਮੰਡੀ ਵਿੱਚ ਲੈ ਕੇ ਜਾਵੇਗਾ ਅਤੇ ਉਸ ਦਾ ਮੋਬਾਇਲ ਨੰਬਰ ਭਰਨਾ ਹੋਵੇਗਾ।
ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਵੀ ਵਾਪਸ ਬੁਲਾਇਆ ਜਾ ਰਿਹਾ ਹੈ, ਅਤੇ ਸੂਬੇ ਦੀਆਂ 4 ਖਰੀਦ ਏਜੰਸੀਆਂ ਦੇ ਸਮਰਪਿਤ ਸਟਾਫ ਨੂੰ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਰੱਖਿਆ ਗਿਆ ਹੈ।
ਕਣਕ ਦੀ ਖਰੀਦ ਨਾਲ ਜੁੜੇ ਕਿਸੇ ਵੀ ਮਸਲੇ ਦੀ ਸਹਾਇਤਾ ਤੇ ਹੱਲ ਲਈ ਹਰੇਕ ਜ਼ਿਲ੍ਹੇ ਲਈ ਵੱਖ ਫੋਨ ਨੰਬਰ ਦਿੱਤੇ ਗਏ ਹਨ।