ਚੰਡੀਗੜ : ਲਾਟਰੀ ਵਿਭਾਗ ਵੱਲੋਂ ਲੁਧਿਆਣਾ ਵਿਖੇ ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ ਡਰਾਅ ਕੱਢਿਆ ਗਿਆ। ਲਾਟਰੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ (2.5 ਕਰੋੜ ਰੁਪਏ ਹਰੇਕ) ਟਿਕਟ ਨੰਬਰ ਏ-411577 ਅਤੇ ਬੀ-315020 ਨੇ ਜਿੱਤੇ ਹਨ।
ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਲੱਖ ਰੁਪਏ ਦਾ ਦੂਜਾ ਇਨਾਮ ਟਿਕਟ ਨੰਬਰ ਏ-782974 , ਏ-033304, ਏ-057919, ਏ -111864,ਏ-015810,ਬੀ-335522, ਬੀ-208877, ਬੀ-584826,ਬੀ-327848 ਅਤੇ ਬੀ-561183 , ਜਦਕਿ 10-10 ਲੱਖ ਦਾ ਤੀਜਾ ਇਨਾਮ ਟਿਕਟ ਨੰਬਰ ਏ-073447, ਏ-176985, ਏ-700350, ਏ-734606, ਏ-214927,ਬੀ-438453, ਬੀ-158537, ਬੀ-954359, ਬੀ-879583 ਅਤੇ ਬੀ-731463 ਨੇ ਜਿੱਤੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੀਵਾਲੀ ਬੰਪਰ ਸਬੰਧੀ ਸਾਰੇ ਨਤੀਜਿਆਂ ਦੀ ਜਾਣਕਾਰੀ ਪੰਜਾਬ ਲਾਟਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਬੁਲਾਰੇ ਨੇ ਕਿਹਾ ਕਿ ਵਿਭਾਗ ਵਲੋਂ ਅੱਜ ਪੰਜਾਬ ਰਾਜ ਨਿਊ ਈਅਰ ਬੰਪਰ-2020 ਵੀ ਲਾਂਚ ਕੀਤਾ ਜਾ ਰਿਹਾ ਹੈ ।
ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ। ਉਨਾਂ ਅੱਗੇ ਕਿਹਾ ਕਿ ਲਾਟਰੀ ਸਕੀਮ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਲਾਟਰੀ ਵਿਭਾਗ ਵਲੋਂ ਹਮੇਸ਼ਾਂ ਲੋਕਾਂ ਨੂੰ ਵੇਚੀਆਂ ਗਈਆਂ ਟਿਕਟਾਂ ਵਿੱਚੋਂ ਹੀ ਯਕੀਨੀ ਤੌਰ ’ਤੇ ਪਹਿਲਾ ਇਨਾਮ ਘੋਸ਼ਿਤ ਕੀਤਾ ਜਾਂਦਾ ਹੈ।