ETV Bharat / state

Punjab Day 1 November: ਅੱਜ ਹੈ ਪੰਜਾਬੀ ਸੂਬੇ ਦਾ ਸਥਾਪਨਾ ਦਿਵਸ, ਅੰਦੋਲਨਾਂ ਤੇ ਸੰਘਰਸ਼ਾਂ 'ਚ ਮੋਹਰੀ ਰਹਿਣ ਵਾਲੇ ਸੂਬੇ ਦਾ ਜਾਣੋਂ ਇਤਿਹਾਸ

ਪੰਜਾਬੀ ਸੂਬੇ ਦਾ ਅੱਜ ਸਥਾਪਨਾ ਦਿਵਸ ਹੈ, ਜਿਸ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ ਸੀ। ਕਾਬਿਲੇਗੌਰ ਹੈ ਕਿ ਅੱਜ ਦੇ ਦਿਨ ਸਾਲ 1956 ਤੋਂ ਸਾਲ 2000 ਤੱਕ ਭਾਰਤ ਦੇ ਛੇ ਵੱਖ-ਵੱਖ ਸੂਬਿਆਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। Punjab Day 1 November

Punjab Day 1 November
Punjab Day 1 November
author img

By ETV Bharat Punjabi Team

Published : Nov 1, 2023, 9:32 AM IST

ਚੰਡੀਗੜ੍ਹ: 1 ਨਵੰਬਰ ਭਾਵ ਅੱਜ ਦੇ ਦਿਨ ਭਾਰਤ ਵਿੱਚ ਕਈ ਇਤਿਹਾਸਕ ਬਦਲਾਅ ਹੋਏ। ਕਈ ਸਾਲ ਪਹਿਲਾਂ ਅੱਜ ਦੇ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਅੱਜ ਦੇ ਦਿਨ ਸਾਲ 1956 ਤੋਂ ਸਾਲ 2000 ਤੱਕ ਭਾਰਤ ਦੇ ਛੇ ਵੱਖ-ਵੱਖ ਸੂਬਿਆਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਇਨ੍ਹਾਂ ਛੇ ਰਾਜਾਂ ਤੋਂ ਇਲਾਵਾ 1956 ਵਿੱਚ 1 ਨਵੰਬਰ ਦੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਮਾਨਤਾ ਦਿੱਤੀ ਗਈ ਸੀ। ਜੇਕਰ ਇਤਿਹਾਸ ਤੋਂ ਹੁਣ ਤੱਕ ਦੀ ਗੱਲ ਕਰੀਏ ਦਾ 1950 ਦੇ ਦਸ਼ਕ ਤੋਂ ਹੁਣ ਤੱਕ ਪੰਜਾਬ ਸੂਬਾ ਅੰਦੋਲਨ ਤੇ ਸੰਘਰਸ਼ ਵਿੱਚ ਹਮੇਸ਼ਾ ਤੋਂ ਮੋਹਰੀ ਰਿਹਾ ਹੈ। 1950 ਦੇ ਦਹਾਕੇ ਵਿੱਚ ਸ਼ੁਰੂ ਹੋਈ ਪੰਜਾਬੀ ਸੂਬਾ ਲਹਿਰ ਇਸ ਦੇ ਗਠਨ ਦੀਆਂ ਮੁੱਖ ਘਟਨਾਵਾਂ ਚੋਂ ਇੱਕ ਸੀ। ਅਕਾਲੀ ਦਲ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ।

ਪੰਜਾਬ ਦਾ ਇਤਿਹਾਸ: ਪੰਜਾਬ ਸੂਬੇ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ। ਇਸ ਦੇ ਕੁੱਝ ਹਿੱਸੇ ਨੂੰ ਵੱਖ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ। ਪੰਜਾਬ ਸੂਬੇ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਦੱਖਣ ਅਤੇ ਦੱਖਣ ਪੂਰਬ ਵਿੱਚ ਪੂਰਬੀ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਸੂਬੇ ਪੰਜਾਬ ਨਾਲ ਲੱਗਦੀ ਹੈ। 1966 'ਚ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਅਕਾਲੀ ਸਰਕਾਰ ਦੀਆਂ ਮੰਗਾਂ ਮੰਨ ਲਈਆਂ ਅਤੇ ਪੰਜਾਬ ਨੂੰ ਸੂਬਾ ਐਲਾਨ ਦਿੱਤਾ। ਦਰਅਸਲ 1950 ਤੋਂ ਭਾਸ਼ਾਈ (ਪੰਜਾਬੀ, ਹਿੰਦੀ, ਪਹਾੜੀ) ਆਧਾਰ 'ਤੇ ਰਾਜਾਂ ਦੀ ਮੰਗ ਕਾਰਨ 'ਪੰਜਾਬ ਪੁਨਰਗਠਨ ਬਿੱਲ, 1966' ਅਨੁਸਾਰ 1 ਨਵੰਬਰ, 1966 ਨੂੰ 'ਹਰਿਆਣਾ' ਰਾਜ ਵਜੋਂ ਨਵਾਂ ਸੂਬਾ ਉਭਰਿਆ। ਹੁਣ ਪੰਜਾਬੀ ਬੋਲਣ ਵਾਲੇ ਸਿੱਖ ਪੰਜਾਬ ਦਾ ਹਿੱਸਾ ਬਣ ਗਏ, ਹਿੰਦੀ ਬੋਲਣ ਵਾਲੇ ਹਿੰਦੂ ਹਰਿਆਣਾ। ਜਿੱਥੇ ਪਹਾੜੀ ਬੋਲੀ ਜਾਂਦੀ ਸੀ, ਉਹ ਹਿੱਸਾ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਪੁਨਰਗਠਨ ਸਮੇਂ ਹਰਿਆਣਾ ਅਤੇ ਪੰਜਾਬ ਦੋਵਾਂ ਨੇ ਚੰਡੀਗੜ੍ਹ ‘ਤੇ ਆਪਣਾ ਅਧਿਕਾਰ ਪ੍ਰਗਟ ਕੀਤਾ ਸੀ। ਇਸ ਲਈ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਜੋ ਦੋਵਾਂ ਰਾਜਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।

ਪੰਜਾਬ ਸੂਬੇ ਦੀ ਭਾਸ਼ਾ: ਅੰਤਰ ਰਾਸ਼ਟਰੀ ਸਰਹੱਦ ਦੇ ਦੋਵੇਂ ਪਾਸੇ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਹੈ, ਪਰ ਲਿਪੀ ਵੱਖਰੀ ਹੈ। ਜਦੋਂ ਕਿ ਭਾਰਤੀ ਪੰਜਾਬ ਵਿੱਚ ਗੁਰਮੁਖੀ ਵਰਤੀ ਜਾਂਦੀ ਹੈ ਤਾਂ ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ। ਭਾਰਤੀ ਪੰਜਾਬ ਦੀ ਲਗਭਗ 25% ਆਬਾਦੀ, ਖਾਸ ਕਰਕੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰਾਂ ਵਿੱਚ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਹਿੰਦੀ ਭਾਸ਼ਾ ਲਗਭਗ ਪੂਰੀ ਆਬਾਦੀ ਵੱਲੋਂ ਸਮਝੀ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ।

ਧਰਮ: ਪੰਜਾਬ ਸੂਬੇ ਦਾ ਮੁੱਖ ਧਰਮ ਸਿੱਖ ਧਰਮ ਹੈ। ਪੰਜਾਬ ਸੂਬੇ ਵਿੱਚ ਲਗਭਗ 60 ਫੀਸਦੀ ਨਾਗਰਿਕ ਸਿੱਖ ਹਨ। ਬਾਕੀ ਰਹਿੰਦੇ ਸਿੱਖ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਮੌਜੂਦਾ ਪੰਜਾਬ ਰਾਜ ਭਾਰਤ ਦਾ 20ਵਾਂ ਸਭ ਤੋਂ ਵੱਡਾ ਰਾਜ ਹੈ, ਜਿਸ ਦੇ ਕੁੱਲ ਭੂਗੋਲਿਕ ਖੇਤਰ ਦਾ 1.53 ਪ੍ਰਤੀਸ਼ਤ ਹਿੱਸਾ ਹੈ। ਜਦੋਂ ਕਿ ਇਹ ਆਬਾਦੀ ਪੱਖੋਂ 16ਵਾਂ ਸਭ ਤੋਂ ਵੱਡਾ ਸੂਬਾ ਹੈ। ਪੰਜਾਬ ਭਾਰਤ ਦੇ ਉਨ੍ਹਾਂ 6 ਸੂਬਿਆਂ ਚੋਂ ਹੈ ਜਿਥੇ ਹਿੂਦੁਆਂ ਦਾ ਬਹੁਮਤ ਨਹੀਂ ਹੈ। ਸਿੱਖਾਂ ਕਾ ਪ੍ਰਮੁੱਖ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਜਾਬ ਦੇ ਅੰਮ੍ਰਿਤਸਰ ਨਗਰ ਵਿੱਚ ਹੈ, ਜੋਕਿ ਸਿੱਖਾਂ ਦਾ ਪਵਿੱਤਰ ਤੇ ਧਾਰਮਿਕ ਸਥਾਨ ਹੈ।

ਰਾਜਧਾਨੀ: ਅਣਵੰਡੇ ਪੰਜਾਬ ਦੀ ਪਹਿਲੀ ਰਾਜਧਾਨੀ ਲਾਹੌਰ (ਪਾਕਿਸਤਾਨ) ਦਾ ਹਿੱਸਾ ਬਣ ਗਈ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਅਤੇ ਨਵੇਂ ਬਣੇ ਹਰਿਆਣਾ ਦੀ ਸਰਹੱਦ 'ਤੇ ਸਥਿਤ ਹੈ ਤਾਂ ਦੋਵਾਂ ਸੂਬਿਆਂ ਨੇ ਚੰਡੀਗੜ੍ਹ ਨੂੰ ਆਪੋ-ਆਪਣੇ ਸੂਬੇ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਦੋਵਾਂ ਰਾਜਾਂ ਦੀ ਸੇਵਾ ਕਰਨ ਵਾਲੀ ਰਾਜਧਾਨੀ ਬਣਾ ਦਿੱਤਾ ਹੈ।

ਸੂਬਾ ਬਣਨ ਸਮੇਂ ਮੌਜੂਦਾ ਜ਼ਿਲ੍ਹੇ ਤੇ ਕਦੋਂ ਬਣਿਆ ਨਵਾਂ ਜ਼ਿਲ੍ਹਾ: ਪੰਜਾਬੀ ਸੂਬਾ ‘ਪੰਜਾਬ ਪੁਨਰਗਠਨ ਐਕਟ 1966’ ਰਾਹੀਂ ਹੋਂਦ ਵਿੱਚ ਆਇਆ ਸੀ। ਉਦੋਂ ਪੰਜਾਬ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ, ਕਪੂਰਥਲਾ, ਬਠਿੰਡਾ, ਰੋਪੜ ਅਤੇ ਸੰਗਰੂਰ ਜ਼ਿਲ੍ਹੇ ਸਨ। ਸਭ ਤੋਂ ਪਹਿਲਾ ਨਵਾਂ ਜ਼ਿਲ੍ਹਾ ਫਰੀਦਕੋਟ ਨੂੰ ਬਣਾਇਆ ਗਿਆ ਸੀ। ਇਸ ਨੂੰ ਜ਼ਿਲ੍ਹਾ ਅਗਸਤ, 1972 ਵਿੱਚ ਬਣਾਇਆ ਗਿਆ ਸੀ। ਫਰੀਦਕੋਟ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦਾ ਜ਼ੱਦੀ ਇਲਾਕਾ ਸੀ। ਇਸ ਲਈ ਉਨ੍ਹਾਂ ਨੇ ਫਰੀਦਕੋਟ ਨੂੰ ਪਹਿਲ ਦੇ ਅਧਾਰ ‘ਤੇ ਜ਼ਿਲ੍ਹਾ ਬਣਾਇਆ ਸੀ। ਗਿਆਨੀ ਜ਼ੈਲ ਸਿੰਘ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ, ਉਹ ਭਾਰਤ ਦੇ ਰਾਸ਼ਟਰਪਤੀ ਵੀ ਬਣੇ ਸਨ। ਉਨ੍ਹਾਂ ਇੱਥੇ ਮੈਡੀਕਲ ਕਾਲਜ ਸਥਾਪਤ ਕਰਵਾਇਆ ਅਤੇ ਇਸ ਇਲਾਕੇ ਨੂੰ ਆਰਥਿਕ ਤੌਰ ‘ਤੇ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਵਲੋਂ ਬਣਾਏ ਜ਼ਿਲ੍ਹੇ: 1992 ਤੋਂ ਲੈ ਕੇ 1997 ਵਿੱਚ ਪੰਜਾਬ ’ਚ ਪੰਜ ਨਵੇਂ ਜ਼ਿਲ੍ਹੇ ਬਣੇ ਸਨ, ਇਹ ਪੰਜ ਜ਼ਿਲ੍ਹੇ ਸਨ ਸ੍ਰੀ ਫਤਿਹਗੜ੍ਹ ਸਾਹਿਬ,ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਨਵਾਂ ਸ਼ਹਿਰ। ਸ੍ਰੀ ਫਤਿਹਗੜ੍ਹ ਸਾਹਿਬ 13 ਅਪ੍ਰੈਲ 1992 ਨੂੰ ਜ਼ਿਲ੍ਹਾ ਬਣਿਆ, ਇਹ ਪਟਿਆਲਾ ਜ਼ਿਲ੍ਹੇ ਨਾਲੋਂ ਤੋੜ ਕੇ ਬਣਾਇਆ ਗਿਆ ਸੀ। ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਹੋਣ ਕਾਰਨ ਇਹ ਸ਼ਹਿਰ ਧਾਰਮਿਕ ਪੱਖ ਤੋਂ ਵੀ ਮਹੱਤਵ ਰੱਖਦਾ ਹੈ। ਇਸ ਨੂੰ ਵਿਸਾਖੀ ਵਾਲੇ ਦਿਨ ਜ਼ਿਲ੍ਹਾ ਬਣਾਇਆ ਗਿਆ ਸੀ। ਇਸੇ ਦਿਨ ਹੀ ਮਾਨਸਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਇਸ ਨੂੰ ਬਠਿੰਡਾ ਜ਼ਿਲ੍ਹੇ ਨਾਲੋਂ ਤੋੜ ਕੇ ਜ਼ਿਲ੍ਹਾ ਬਣਾਇਆ ਗਿਆ ਸੀ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਸੀ।

ਹਰਚਰਨ ਸਿੰਘ ਬਰਾੜ ਸਰਕਾਰ ਨੇ ਬਣਾਏ ਇਹ ਨਵੇਂ ਜ਼ਿਲ੍ਹੇ: 31 ਅਗਸਤ 1995 ਨੂੰ ਇੱਕ ਬੰਬ ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਹਰਚਰਨ ਸਿੰਘ ਬਰਾੜ ਵੱਲੋਂ ਨਵੰਬਰ 1995 ਵਿੱਚ ਤਿੰਨ ਨਵੇਂ ਜ਼ਿਲ੍ਹੇ ਬਣਾਏ ਗਏ ਸਨ , ਜਿੰਨ੍ਹਾਂ 'ਚ ਮੋਗਾ, ਨਵਾਂ ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਮੋਗਾ ਜ਼ਿਲ੍ਹਾ 23 ਨਵੰਬਰ 1995 ਵਿੱਚ ਹੋਂਦ ਵਿੱਚ ਆਇਆ ਸੀ, ਇਹ ਜ਼ਿਲ੍ਹਾ ਪਹਿਲਾਂ ਫਰੀਦਕੋਟ ਦਾ ਹਿੱਸਾ ਸੀ। ਜਦਕਿ ਇਸ ਤੋਂ ਪਹਿਲਾਂ ਮੋਗਾ ਫਰੀਦਕੋਟ ਜ਼ਿਲ੍ਹੇ ਦੀ ਇੱਕ ਤਹਿਸੀਲ ਸੀ। ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀਂ 1999 ਵਿੱਚ ਧਰਮਕੋਟ ਬਲਾਕ ਦੇ 150 ਪਿੰਡਾਂ ਨੂੰ ਵੀ ਇਸ ਵਿੱਚ ਜੋੜਿਆ ਸੀ। ਨਵੰਬਰ 1995 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਵਾਂਸ਼ਹਿਰ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਜਲੰਧਰ ਅਤੇ ਹੁਸ਼ਿਆਰਪੁਰ ਦੇ ਇਲਾਕੇ ਜੋੜੇ ਗਏ ਸਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਫਰੀਦਕੋਟ, ਫਿਰੋਜ਼ਪੁਰ ਦੇ ਇਲਾਕਿਆਂ ਵਿੱਚੋਂ ਬਣਾਇਆ ਗਿਆ ਸੀ। ਇਹ ਹਰਚਰਨ ਸਿੰਘ ਬਰਾੜ ਦਾ ਜੱਦੀ ਸ਼ਹਿਰ ਸੀ।

ਕੈਪਟਨ ਸਰਕਾਰ ਸਮੇਂ ਬਣੇ ਇਹ ਨਵੇਂ ਜ਼ਿਲ੍ਹੇ: ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਨਾਲਾ, ਜੋ ਕਿ ਪਹਿਲਾਂ ਸੰਗਰੂਰ ਦਾ ਹਿੱਸਾ ਸੀ, ਉਸ ਨੂੰ 2006 ਵਿੱਚ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਇਸੇ ਸਾਲ ਹੀ 2006 ਵਿੱਚ ਤਰਨਤਾਰਨ ਨੂੰ ਇੱਕ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜ਼ਿਲ੍ਹੇ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਇਹ ਐਲਾਨ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਦੀ 400 ਸਾਲਾ ਵਰ੍ਹੇਗੰਢ ਦੇ ਮੌਕੇ ਕੀਤਾ ਗਿਆ ਸੀ। ਇਹ ਪੰਜਾਬ ਦਾ 19ਵਾਂ ਜ਼ਿਲ੍ਹਾ ਬਣਿਆ, ਇਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕੇ ਜੋੜੇ ਗਏ ਸਨ। ਮਈ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਈਦ ਦੇ ਦਿਨ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ। ਇਹ ਪੰਜਾਬ ਦਾ 23ਵਾਂ ਅਤੇ ਸਭ ਤੋਂ ਨਵਾਂ ਜ਼ਿਲ੍ਹਾ ਹੈ, ਇਹ ਸੰਗਰੂਰ ਜ਼ਿਲ੍ਹੇ ਦੇ ਇਲਾਕਿਆਂ ਨੂੰ ਜੋੜ ਕੇ ਬਣਾਇਆ ਗਿਆ। ਮਲੇਰਕੋਟਲਾ ਪੰਜਾਬ ਦਾ ਮੁਸਲਮਾਨ ਬਹੁ-ਗਿਣਤੀ ਵਾਲਾ ਇਲਾਕਾ ਹੈ।ਇਸੇ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇੱਥੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਨਾਂ ਉੱਤੇ 500 ਕਰੋੜ ਰੁਪਏ ਦੀ ਲਾਗਤ ਵਾਲਾ ਮੈਡੀਕਲ ਕਾਲਜ ਵੀ ਸਥਾਪਤ ਕੀਤਾ ਜਾਵੇਗਾ।

ਅਕਾਲੀ ਸਰਕਾਰ 'ਚ ਵੀ ਬਣੇ ਇਹ ਨਵੇਂ ਜ਼ਿਲ੍ਹੇ: ਸੂਬੇ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 14 ਅਪ੍ਰੈਲ, 2016 ਨੂੰ ਜ਼ਿਲ੍ਹਾ ਰੋਪੜ ਅਤੇ ਪਟਿਆਲਾ ਜ਼ਿਲ੍ਹੇ ਦੇ ਇਲਾਕੇ ਜੋੜ ਕੇ ਬਣਾਇਆ ਗਿਆ ਸੀ। ਇਹ ਪੰਜਾਬ ਦਾ 18ਵਾਂ ਜ਼ਿਲ੍ਹਾ ਸੀ। ਪਠਾਨਕੋਟ ਨੂੰ ਜੁਲਾਈ 2011 ਵਿੱਚ ਜ਼ਿਲ੍ਹਾ ਐਲਾਨਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ 2008 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਕਿ ਇਸ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਜਾਵੇਗਾ। ਇਸ ਵਿੱਚ ਜਲੰਧਰ ਅਤੇ ਹੁਸ਼ਿਆਰਪੁਰ ਦੇ ਇਲਾਕੇ ਜੋੜੇ ਗਏ। ਮਨੀਸ਼ ਜਿੰਦਲ ਦੀ ਕਿਤਾਬ ‘ਸਾਡਾ ਪੰਜਾਬ’ ਮੁਤਾਬਕ ਫਾਜ਼ਿਲਕਾ ਜ਼ਿਲ੍ਹਾ ਪੰਜਾਬ ਦਾ 22ਵਾਂ ਜ਼ਿਲ੍ਹਾ ਜੁਲਾਈ 2011 ਵਿੱਚ ਬਣਿਆ ਸੀ। ਇਹ ਫਿਰੋਜ਼ਪੁਰ ਜ਼ਿਲ੍ਹੇ ਨਾਲੋਂ ਤੋੜ ਕੇ ਬਣਾਇਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.