ਚੰਡੀਗੜ੍ਹ: ਪੰਜਾਬ ਵਿੱਚ 9 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੈ ਅਤੇ 9 ਮਹੀਨਿਆਂ 'ਚ ਦੂਜੀ ਵਾਰ ਕੈਬਨਿਟ ਅੰਦਰ ਫੇਬਦਲ ਹੋ ਚੁੱਕਾ ਹੈ। ਇਸ ਦੌਰਾਨ 2 ਮੰਤਰੀ ਵੀ ਕੈਬਨਿਟ ਤੋਂ ਬਾਹਰ ਹੋ ਗਏ ਹਨ। ਇਸ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring Advised To Mann Govt) ਨੇ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਸ਼ਫਲਿੰਗ ਜ਼ਰੂਰੀ ਹੈ, ਪਰ ਆਪ ਬਹੁਤ ਜਲਦੀ ਬਦਲਾਅ ਕਰ ਰਹੀ ਹੈ। ਜਦੋਂ ਮੰਤਰੀ ਨੂੰ ਵਿਭਾਗ ਦੀ ਸਮਝ ਆਉਣ ਲੱਗਦੀ ਹੈ, ਤਾਂ ਮੰਤਰੀ ਦਾ ਵਿਭਾਗ ਬਦਲ ਦਿੱਤਾ ਜਾਂਦਾ ਹੈ।
ਰਾਜਾ ਵੜਿੰਗ ਦੀ ਮਾਨ ਸਰਕਾਰ ਨੂੰ ਨਸੀਹਤ: ਰਾਜਾ ਵੜਿੰਗ ਨੇ ਆਖਿਆ ਕਿ ਇਕ ਮੰਤਰੀ ਨੂੰ ਆਪਣੇ ਮੰਤਰਾਲੇ ਦਾ ਕੰਮਕਾਰ ਸਮਝਣ ਉੱਤੇ 6 ਮਹੀਨੇ ਲੱਗ ਜਾਂਦੇ ਹਨ। ਨਹੀਂ ਤਾਂ ਅਫ਼ਸਰ ਮੰਤਰੀ ਨੂੰ ਸਮਝ ਹੀ ਨਹੀਂ ਆਉਣ ਦਿੰਦੇ ਕਿ ਹੋ ਕੀ ਰਿਹਾ ਹੈ। ਉਨ੍ਹਾਂ ਮਾਨ ਸਰਕਾਰ ਨੂੰ ਨਸੀਹਤ (Punjab Congress President Raja Warring) ਦਿੱਤੀ ਕਿ ਕਿਸੇ ਮੰਤਰੀ ਨੂੰ ਘੱਟੋ- ਘੱਟ 6 ਮਹੀਨੇ ਦਾ ਸਮਾਂ ਪ੍ਰਫਾਰਮੈਂਸ ਵਿਖਾਉਣ ਲਈ ਜ਼ਰੂਰ ਦਿੱਤਾ ਜਾਵੇ।
ਸਰਾਰੀ ਨੂੰ ਲੇਟ ਰੁਖ਼ਸਤ ਕੀਤਾ: ਇਸ ਦੇ ਨਾਲ ਹੀ, ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਉੱਤੇ ਵੀ ਰਾਜਾ ਵੜਿੰਗ ਨੇ ਸਵਾਲ ਚੁੱਕਦਿਆ ਕਿਹਾ ਕਿ ਸਰਾਰੀ ਦੀ ਰੁਖਸਗੀ ਲੇਟ ਹੋਈ ਹੈ। ਉਸ ਉੱਤੇ ਪਹਿਲਾਂ ਹੀ ਕਾਰਵਾਈ ਹੋਣੀ ਚਾਹੀਦੀ ਸੀ। ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਤਾਂ ਭ੍ਰਿਸ਼ਟਾਚਾਰ ਵਿਰੁੱਧ 0 ਪ੍ਰਤੀਸ਼ਤ ਟੋਲਰੈਂਸ ਦੀ ਗੱਲ ਕਰਦੇ ਸਨ ਪਹਿਲਾਂ ਵਿਜੇ ਸਿੰਗਲਾ ਨੂੰ (Raja Warring on Srarai and Vijay Singla) ਬਰਖ਼ਾਸਤ ਕਰਕੇ ਸਾਰੇ ਦੇਸ਼ ਵਿਚ ਵਾਹਵਾਹੀ ਖੱਟੀ, ਉਹ ਮੰਤਰੀ ਵਿਧਾਇਕ ਬਣਕੇ ਇਨ੍ਹਾਂ ਦੀ ਪਾਰਟੀ ਦੇ ਅੰਦਰ ਹੀ ਹੈ।
ਵੜਿੰਗ ਨੇ ਕਿਹਾ ਕਿ ਦੂਜਾ ਸਰਾਰੀ ਦੀ ਕਾਲ ਰਿਕਾਰਡਿੰਗ ਆ ਗਈ, ਮੈਸੇਜ ਆ ਗਏ ਅਤੇ ਉਹ ਭ੍ਰਿਸ਼ਟਾਚਾਰ ਦੇ ਦਾਇਰੇ 'ਚ ਆਇਆ। ਫਿਰ ਕਾਂਗਰਸ ਨੇ ਆਪਣੀ ਆਵਾਜ਼ ਚੁੱਕੀ, ਤਾਂ ਇਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਹੀ ਨਹੀਂ ਬੁਲਾਇਆ।
ਹੈਰੋਇਨ ਭੇਜਣ ਵਾਲਿਆਂ ਨੂੰ ਫੜ੍ਹਨਾ ਜ਼ਿੰਮੇਵਾਰੀ ਹੈ: ਸਰਹੱਦ ਪਾਰੋਂ ਵੱਡੀ ਮਾਤਰਾ ਵਿੱਚ ਹੈਰੋਇਨ ਫੜ੍ਹੇ ਜਾਣ ਦੀਆਂ ਖ਼ਬਰਾਂ ਵਿਚਾਲੇ ਰਾਜਾ ਵੜਿੰਗ ਨੇ ਆਖਿਆ ਹੈਰੋਇਨ ਫੜ੍ਹੇ ਜਾਣਾ ਕੋਈ ਵੱਡੀ ਖ਼ਬਰ ਨਹੀਂ, ਬਲਕਿ ਹੈਰੋਇਨ ਆਉਂਦੀ ਕਿਥੋਂ ਹੈ, ਇਹ ਪਤਾ ਲਗਾਉਣਾ (Raja Warring statement on recovering of Heroin) ਵੱਡੀ ਖ਼ਬਰ ਹੈ। ਬਾਰਡਰ ਉੱਤੇ ਕੇਂਦਰ ਦੀ ਸੁਰੱਖਿਆ ਦਾ ਪਹਿਰਾ ਹੈ ਅਤੇ ਇਹ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੈ ਕਿ ਸਰਹੱਦ ਪਾਰੋਂ ਨਸ਼ਾ ਆਉਣ ਤੋਂ ਰੋਕੇ। ਹੈਰੋਰਿਨ ਫੜਨੀ ਜ਼ਿੰਮੇਵਾਰੀ ਨਹੀਂ, ਹੈਰੋਇਨ ਭੇਜਣ ਵਾਲਿਆਂ ਨੂੰ ਫੜ੍ਹਨਾ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਦੀ ਅੱਜ ਪੰਜਾਬ ਵਿੱਚ ਹੋਵੇਗੀ ਐਂਟਰੀ, ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ