ਚੰਡੀਗੜ੍ਹ: ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਚੀਨ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਹੁਣ ਚੀਨੀ ਕੰਪਨੀਆਂ ਵੱਲੋਂ ਪੀਐੱਮ-ਕੇਅਰਜ਼ ਫੰਡ’ ਲਈ ਦਿੱਤਾ ਫੰਡ ਦਾ ਮੁੱਦਾ ਵੀ ਭਖਣ ਲੱਗ ਪਿਆ ਹੈ।
ਚੀਨੀ ਕੰਪਨੀਆਂ ਵੱਲੋਂ ਫੰਡ ਲੈਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆ ਕਿਹਾ ਕਿ ਸਰਕਾਰ ਚੀਨੀ ਕੰਪਨੀਆਂ ਵੱਲੋਂ ਲਏ ਫੰਡ ਨੂੰ ਵਾਪਸ ਕਰੇ।
ਇਹ ਵੀ ਪੜੋ: ਲੌਕਡਾਊਨ ਵਧਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ: ਕੈਪਟਨ
ਕੈਪਟਨ ਨੇ ਕਿਹਾ ਕਿ ‘ਚੀਨ ਨਾਲ ਬਣੇ ਯੁੱਧ ਦੇ ਮਾਹੌਲ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਕੰਪਨੀਆਂ ਤੋਂ ਫੰਡ ਕਿਉਂ ਲਏ? ਕੈਪਟਨ ਨੇ ਕਿਹਾ ਕਿ ਟਿਕ-ਟੌਕ ਕੰਪਨੀ ਨੇ ਪੀਐੱਮ-ਕੇਅਰਜ਼ ਫੰਡ ’ਚ 30 ਕਰੋੜ ਰੁਪਏ ਅਤੇ ਓਪੋ ਨੇ 1 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਕੈਪਟਨ ਨੇ ਕਿਹਾ ਭਾਰਤ ਨੂੰ ਚੀਨ ਦੇ ਪੈਸੇ ਦੀ ਕੋਈ ਜਰੂਰਤ ਨਹੀਂ ਹੈ।