ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਧਾਰਮਿਕ ਸੰਗਠਨਾਂ ਅਤੇ ਡੇਰਾ ਮੁਖੀਆਂ ਨੂੰ ਅਪੀਲ ਕੀਤੀ ਹੈ, ਕਿ 50 ਤੋਂ ਘੱਟ ਲੋਕਾਂ ਦਾ ਹੀ ਇਕੱਠ ਕੀਤਾ ਜਾਵੇ।
ਕੈਪਟਨ ਨੇ ਧਾਰਮਿਕ ਸੰਸਥਾਵਾਂ ਤੇ ਡੇਰਾ ਮੁਖੀਆਂ ਨੂੰ ਕਿਹਾ ਕਿ ਉਹ ਆਪਣੀ ਸੰਗਤ ਨੂੰ ਸਮਝਾਉਣ ਕਿ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਇਕੱਠ ਨਹੀਂ ਕਰਨਾ ਚਾਹੀਦਾ।
-
#FightagainstCoronavirus: @capt_amarinder appeals to religious organisations & Dera heads to keep gatherings under 50. Holds series of review meetings as Punjab govt gears up to launch door to door awareness campaign from tomorrow. #COVID2019 #covidindia pic.twitter.com/q0sgxdrvTj
— Raveen Thukral (@RT_MediaAdvPbCM) March 18, 2020 " class="align-text-top noRightClick twitterSection" data="
">#FightagainstCoronavirus: @capt_amarinder appeals to religious organisations & Dera heads to keep gatherings under 50. Holds series of review meetings as Punjab govt gears up to launch door to door awareness campaign from tomorrow. #COVID2019 #covidindia pic.twitter.com/q0sgxdrvTj
— Raveen Thukral (@RT_MediaAdvPbCM) March 18, 2020#FightagainstCoronavirus: @capt_amarinder appeals to religious organisations & Dera heads to keep gatherings under 50. Holds series of review meetings as Punjab govt gears up to launch door to door awareness campaign from tomorrow. #COVID2019 #covidindia pic.twitter.com/q0sgxdrvTj
— Raveen Thukral (@RT_MediaAdvPbCM) March 18, 2020
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 115 ਸ਼ੱਕੀ ਮਾਮਲਿਆਂ ਵਿਚੋਂ ਸਿਰਫ਼ ਇੱਕ ਪਾਜ਼ਟਿਵ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜੋ : ਜਿੱਤੇਗਾ ਪੰਜਾਬ: ਨਵਜੋਤ ਸਿੱਧੂ ਵੱਲੋਂ 'ਧਰਮ ਯੁੱਧ' ਦਾ ਐਲਾਨ
ਇਸ ਦੇ ਨਾਲ ਹੀ ਕੈਪਟਨ ਨੇ ਦੱਸਿਆ ਕਿ ਵੀਰਵਾਰ ਤੋਂ ਪੰਜਾਬ ਸਰਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰ-ਘਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਤਿਆਰੀ ਕਰ ਰਹੀ ਹੈ।