ETV Bharat / state

Punjab Budget 2023: ਮੰਤਰੀ ਹਰਪਾਲ ਚੀਮਾ ਦੇ ਵੱਡੇ ਐਲਾਨ, ਕਿਹਾ- ਗੁੱਡ ਗਵਰਨੈਂਸ, ਚੰਗੀ ਸਿੱਖਿਆ ਤੇ ਮਾਲੀਆ ਇਕੱਠਾ ਕਰਨ 'ਤੇ ਜ਼ੋਰ - Punjab Education Budget

ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਖਜਾਨਾ ਮੰਤਰੀ ਹਰਪਾਲ ਚੀਮਾ ਬਜਟ ਅਨੁਮਾਨ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਸਿਹਤ, ਸਿੱਖਿਆ ਅਤੇ ਮਾਲੀਆ ਉੱਤੇ ਫੋਕਸ ਦੀ ਗੱਲ ਕਹੀ।

Treasury Minister Harpal Cheema reading the budget estimates
Punjab Govt Budget : ਬਜਟ ਅਨੁਮਾਨ 'ਚ ਚੀਮਾ ਦਾ ਦਾਅਵਾ-ਗੁੱਡ ਗਵਰਨੈਂਸ, ਚੰਗੀ ਸਿੱਖਿਆ ਤੇ ਮਾਲੀਆ ਇਕੱਠਾ ਕਰਨ 'ਤੇ ਸਰਕਾਰ ਦਾ ਫੋਕਸ
author img

By

Published : Mar 10, 2023, 11:57 AM IST

ਚੰਡੀਗੜ੍ਹ : ਬਜਟ ਅਨੁਮਾਨ ਪੇਸ਼ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਭਾਸ਼ਣ ਵਿੱਚ ਸਿਹਤ, ਸਿਖਿਆ ਅਤੇ ਖੇਤੀ ਨੂੰ ਫੋਕਸ ਕਰਦੀਆਂ ਗੱਲਾਂ ਕਹੀਆਂ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਕਲੀਨਕਾਂ ਨੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਨੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਭਰੋਸਾਂ ਕਾਇਮ ਕੀਤਾ ਹੈ। ਇਸਦੇ ਨਾਲ ਹੀ ਰੁਜਗਾਰ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਮਿਲੇ ਅਤੇ ਬਾਹਰ ਜਾਣ ਦੀ ਰਵਾਇਤ ਬੰਦ ਹੋਵੇ।

ਖੇਤੀ ਨੂੰ ਧਿਆਨ ਵਿੱਚ ਰੱਖ ਕੇ ਬਜਟ ਤਿਆਰ: ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਸਿਰਫ ਲੋਕਾਂ ਦਾ ਮਨੋਰਥ ਸਾਕਾਰ ਕਰਦਿਆਂ ਸੂਬੇ ਦੇ ਲੋਕਾਂ ਨੇ 300 ਯੂਨਿਟ ਬਿਜਲੀ ਦਾ ਸਵਾਗਤ ਕੀਤਾ ਹੈ। ਪੰਜਾਬੀਆਂ ਲਈ ਰੇਤੇ ਦੀਆਂ ਖਾਣਾਂ ਖੋਲ੍ਹਣਾ ਵੀ ਇਕ ਇਤਿਹਾਸਿਕ ਫੈਸਲਾ ਹੈ। ਲੋਕ ਆਪਣੇ ਸੁਪਨਿਆਂ ਦਾ ਘਰ ਬਣਾ ਰਹੇ ਹਨ। ਚੀਮਾ ਨੇ ਕਿ ਕਿਸ ਖੇਤੀ ਵਿਭਿੰਨਤਾ ਤੇ ਮੂੰਗੀ ਦੀ ਖਰੀਦ ਲਈ ਸ਼ਾਨਦਾਰ ਮੰਡੀਕਰਨ ਤਿਆਰ ਕੀਤਾ ਹੈ। ਇਸ ਵਾਰ ਦਾ ਬਜਟ ਖੇਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਚੀਮਾ ਨੇ ਰਾਹਤ ਇੰਦੌਰੀ ਦਾ ਪੜ੍ਹਿਆ ਸ਼ੇਅਰ...: ਚੀਮਾ ਨੇ ਰਾਹਤ ਇੰਦੌਰੀ ਦਾ ਸ਼ੇਅਰ ਪੜ੍ਹਿਆ ਤੇ ਵਿਰੋਧੀਆਂ ਉੱਤੇ ਨਿਸ਼ਾਨੇ ਲਾਏ ਹਨ ਉਨ੍ਹਾਂ ਕਿਹਾ ਕਿ...ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਹਟਾਤੇ ਜਾਤੇ। ਉ੍ਨਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਦੀਆਂ ਰੁਕਾਵਟਾਂ ਦੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ ਨੂੰ ਗ੍ਰਾਂਟ ਦਿਤੀ ਗਈ ਹੈ। ਇਸ ਲ਼ਈ 2 ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ। ਛੇਵੇਂ ਤਨਖਾਹ ਕਮਿਸ਼ਨ ਦੀ ਦੇਰੀ ਕਾਰਨ ਕਈ ਵਿਤੀ ਦਿਕਤਾਂ ਸਹਿਣ ਕੀਤੀਆਂ ਹਨ।

ਸਰਕਾਰ ਨੇ ਤਿੰਨ ਮਾਪਦੰਡ ਪੂਰੇ ਕੀਤੇ...: ਉਨ੍ਹਾਂ ਕਿਹਾ ਕਿ ਗੁਡ ਗਵਰਨੈਂਸ, ਗੁਡ ਸਿਖਿਆ ਅਤੇ ਮਾਲੀਆ ਇਕੱਠਾ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਤਿੰਨਾਂ ਮਾਪਦੰਡਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਸਾਡੇ ਇਸ ਸਾਲ ਦੇ ਫੋਕਸ ਏਰੀਆ ਚ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਵਲ ਧਿਆਨ ਦੇ ਨਾਲ ਨਾਲ ਉਦਯੋਗਾਂ ਵਲ ਵਿਸ਼ੇਸ਼ ਧਿਆਨ ਹੈ। ਤਰਕਸ਼ੀਲ ਢੰਗ ਨਾਲ ਵਿਤ ਪ੍ਰਬੰਧ ਮਜਬੂਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕੇਂਦਰ ਵਲੋਂ 9 ਹਜਾਰ 35 ਕਰੋੜ ਰੁਪਏ ਦੀਆਂ ਜਾਇਜ ਮੰਗਾਂ ਅਣਗੋਲਿਆਂ ਕੀਤੀਆਂ ਹਨ। 15ਵੇਂ ਵਿਤ ਕਮਿਸ਼ਨ ਦੁਆਰਾ ਡਾ. ਰਮੇਸ਼ ਕੁਮਾਰ ਦੀ ਰਿਪੋਰਟ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਫੀਸ ਦਾ 28 ਸੌ ਅੱਸੀ ਕਰੋੜ ਕੇਂਦਰ ਨੇ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : Police arrested the gangsters: ਅੰਤਰਰਾਸ਼ਟਰੀ ਗੈਂਗਸਟਰ ਗਰੁੱਪ ਦਾ ਪਰਦਾਫਾਸ਼, ਹਥਿਆਰਾਂ ਸਮੇਤ 6 ਗੈਂਗਸਟਰ ਗ੍ਰਿਫ਼ਤਾਰ

ਵਿਤੀ ਸਾਲ 2022 ਵਿਚ ਖੇਤੀ ਦਾ ਯੋਗਦਾਨ : ਉਨ੍ਹਾਂ ਕਿਹਾ ਕਿ ਖੇਤੀ ਦਾ ਯੋਗਦਾਨ 28 ਫੀਸਦ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਜੀਐਸਟੀ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਵਿਤ ਨੂੰ ਮਜਬੂਤੀ ਦੇ ਤਹਿਤ ਵਾਅਦੇ ਅਨੁਸਾਰ ਉਪਾਅ ਕੀਤੇ ਜਾ ਰਹੇ ਹਨ। ਵਿਧੀਵਤ ਤੌਰ 2023 ਵਿਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਪ੍ਰਣਾਲੀ ਲਈ ਮਾਲੀਆ ਹੋਰ ਮਜਬੂਤ ਕੀਤਾ ਜਾਵੇਗਾ। ਰਾਜ ਦੇ ਕਰਜੇ ਨੂੰ ਉਤਾਰਨ ਲਈ ਸਰਕਾਰ ਨੇ 2022-23 ਦੇ ਅੰਦਰ ਕੰਨਸੋਲੀਡੇਟਿੰਗ ਸਿੰਕਿੰਗ ਲਈ 3 ਹਜਾਰ ਕਰੋੜ ਦਾ ਨਿਵੇਸ਼ ਕੀਤਾ ਹੈ। ਸੂਬੇ ਨੂੰ ਪਹਿਲਾਂ ਲਏ ਕਰਜਿਆ ਨੂੰ ਘੱਟ ਵਿਆਜ ਵਾਲੇ ਕਰਜਿਆਂ ਵਿਚ ਤਬਦੀਲ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.