ETV Bharat / state

Punjab Budget 2023 : ਹਰਪਾਲ ਚੀਮਾ ਨੇ ਪੇਸ਼ ਕੀਤਾ ਬਜਟ, ਭਲਕੇ ਬਜਟ ਭਾਸ਼ਣ 'ਤੇ ਹੋਵੇਗੀ ਚਰਚਾ - ਮਹਿਲਾਵਾਂ ਲਈ ਪੰਜਾਬ ਬਜਟ

ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨਸਭਾ ਵਿੱਚ ਸਾਲ 2023-24 ਦਾ ਬਜਟ ਪੇਸ਼ ਕੀਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਆਪ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਹੈ। ਉੱਥੇ ਹੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਵੱਲੋਂ ਹਰਪਾਲ ਚੀਮਾ ਦੇ ਬਜਟ ਭਾਸ਼ਣ ਦੌਰਾਨ ਹੰਗਾਮਾ ਕੀਤਾ ਗਿਆ ਹੈ। ਸਦਨ ਦੀ ਕਾਰਵਾਈ ਕੱਲ੍ਹ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਲਕੇ ਬਜਟ ਭਾਸ਼ਣ ਉੱਤੇ ਚਰਚਾ ਹੋਵੇਗੀ।

Punjab Budget 2023, Punjab Vidhan Sabha Budget Session, Harpal Cheema, Bhagwant Mann,
ਪੰਜਾਬ ਬਜਟ ਅੱਜ
author img

By

Published : Mar 10, 2023, 7:24 AM IST

Updated : Mar 10, 2023, 2:15 PM IST

  • ਅੱਜ ਸਾਡੀ ਸਰਕਾਰ ਨੇ "ਆਮ ਲੋਕਾਂ ਦਾ ਬਜਟ" ਪੇਸ਼ ਕੀਤਾ ਜਿਸ 'ਚ ਲੋਕਾਂ 'ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ..ਹਰ ਵਰਗ ਸਮੇਤ ਸਿਹਤ, ਸਿੱਖਿਆ,ਖੇਤੀਬਾੜੀ, ਰੁਜ਼ਗਾਰ ਤੇ ਵਪਾਰ ਦਾ ਬਜਟ ‘ਚ ਖਾਸ ਖਿਆਲ ਰੱਖਿਆ ਗਿਆ ਹੈ..ਵਿੱਤ ਮੰਤਰੀ @HarpalCheemaMLA ਜੀ ਨੂੰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ..

    ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੇ ਹਾਂ... pic.twitter.com/SFZF87TqRP

    — Bhagwant Mann (@BhagwantMann) March 10, 2023 " class="align-text-top noRightClick twitterSection" data=" ">

ਚੰਡੀਗੜ੍ਹ:
ਪੰਜਾਬ ਦਾ ਆਪ ਸਰਕਾਰ ਆਪਣਾ ਪੂਰਨ ਪਲੇਠਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਸਿੱਖਿਆ ਲਈ ਬਜਟ ਵਿੱਚ 12 ਫੀਸਦੀ ਵਾਧਾ ਕੀਤਾ ਗਿਆ ਹੈ। ਸਿਹਤ ਲਈ ਰਾਖਵਾਂਕਰਨ ਵੀ 11% ਤੋਂ ਵਧਾਇਆ ਗਿਆ ਹੈ। ਸਦਨ ਦੀ ਕਾਰਵਾਈ 11 ਮਾਰਚ, 2023 ਨੂੰ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਪੰਜਾਬ ਵਿਧਾਨਸਭਾ ਦੇ ਸਪੀਕਰ ਨੇ ਕਿਹਾ ਕਿ 7 ਘੰਟਿਆਂ ਦਾ ਸਮਾਂ ਬਜਟ ਉੱਤੇ ਚਰਚਾ ਲਈ ਰੱਖਿਆ ਗਿਆ ਹੈ। ਭਲਕੇ ਸਦਨ ਵਿੱਚ ਬਜਟ ਉੱਤੇ ਚਰਚਾ ਹੋਵੇਗੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਜਿਹੜੇ ਪਾਰਟੀ ਦੇ ਆਗੂ ਸਾਰੇ ਬਜਟ ਸੈਸ਼ਨ ਦੌਰਾਨ ਪੂਰੀ ਤਰ੍ਹਾਂ ਬੈਠੇ ਹਨ, ਉਨ੍ਹਾਂ ਨੂੰ ਭਲਕੇ ਚਰਚਾ ਲਈ ਵੱਧ ਸਮਾਂ ਦਿੱਤਾ ਜਾਵੇ। ਭਲਕੇ, ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੇ ਕਰੀਬ ਸਾਢੇ 5 ਘੰਟੇ ਗੱਲਬਾਤ ਕਰਨ ਲਈ ਸਮਾਂ ਮਿਲੇਗਾ। ਕਾਂਗਰਸ ਦੇ 18 ਵਿਧਾਇਕਾਂ ਨੂੰ 1 ਘੰਟਾ 5 ਮਿੰਟ, ਅਕਾਲੀ ਦਲ ਦੇ 3 ਵਿਧਾਇਕਾਂ ਨੂੰ 11 ਮਿੰਟ, ਭਾਜਪਾ ਦੇ ਦੋ ਵਿਧਾਇਕਾਂ ਨੂੰ 5 ਮਿੰਟ ਦਾ ਸਮਾਂ ਮਿਲੇਗਾ।

ਬਜਟ ਪੇਸ਼ ਹੋਣ ਤੋਂ ਬਾਅਦ ਸੀਐਮ ਮਾਨ ਦਾ ਟਵੀਟ: ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਸਦਨ ਵਿੱਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ। ਉਨ੍ਹਾਂ ਟਵੀਟ ਕਰਦਿਆ ਇਸ ਬਜਟ ਨੂੰ 'ਆਮ ਲੋਕਾਂ ਦਾ ਬਜਟ' ਦੱਸਿਆ। ਉਨ੍ਹਾਂ ਕਿਹਾ ਕਿ ਇਸ ਵਾਰ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ। ਹਰ ਵਰਗ ਦਾ ਧਿਆਨ ਰੱਖਿਆ ਗਿਆ। ਉਨ੍ਹਾਂ ਨੇ ਹਰਪਾਲ ਚੀਮਾ ਨੂੰ ਲੋਕ ਪੱਖੀ ਬਜਟ ਦੀ ਵਧਾਈ ਦਿੱਤੀ।

ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਧੋਖਾ ਹੋਇਆ ਹੈ। ਸਭ ਤੋਂ ਵੱਡਾ ਵਾਅਦਾ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਸੀ, ਉਹ ਬਜਟ ਵਿੱਚ ਪੂਰਾ ਨਹੀਂ ਹੋਇਆ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਹੁਣ ਦੋ ਸਾਲ ਬੀਤ ਚੁੱਕੇ ਹਨ, ਪਰ ਵਾਅਦਾ ਪੂਰਾ ਨਹੀਂ ਹੋਇਆ। 2 ਲੱਖ 81 ਹਜ਼ਾਰ ਕਾਂਗਰਸ ਨੇ ਪੰਜਾਬ 'ਤੇ ਕਰਜ਼ਾ ਛੱਡਿਆ ਸੀ, ਇੱਕ ਸਾਲ ਵਿੱਚ ਪੰਜਾਬ ਸਰਕਾਰ 31 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ, ਹੁਣ 35 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾਵੇਗਾ। ਬਜਟ ਦੇ ਨਾਂ 'ਤੇ ਜਨਤਾ ਨਾਲ ਧੋਖਾ ਕੀਤਾ ਗਿਆ ਹੈ।

ਵਿਰੋਧੀਆਂ ਵੱਲੋਂ ਹਰਪਾਲ ਚੀਮਾ ਦੇ ਭਾਸ਼ਣ ਦੌਰਾਨ ਹੰਗਾਮਾ: ਹਰਪਾਲ ਚੀਮਾ ਦੇ ਬਜਟ ਭਾਸ਼ਣ ਦੌਰਾਨ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵੱਲੋਂ ਹੰਗਾਮਾ ਕੀਤਾ ਗਿਆ। ਰਾਜਾ ਵੜਿੰਗ ਨੇ ਭਾਸ਼ਣ ਵਿਚਾਲੇ ਰੋਸ ਜਤਾਇਆ। ਵਿਰੋਧੀਆਂ ਵੱਲੋਂ ਭਾਸ਼ਣ ਵਿਚਾਲੇ ਨਾਅਰੇਬਾਜ਼ੀ ਕੀਤੀ ਗਈ। ਇਸ ਉੱਤੇ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਬੈਠ ਕੇ ਆਰਾਮ ਨਾਲ ਬਜਟ ਸੁਣ ਲਓ। ਭਲਕੇ ਬਜਟ ਉੱਤੇ ਚਰਚਾ ਦੌਰਾਨ ਹਰ ਸਵਾਲ ਦੇ ਜਵਾਬ ਦੇ ਦਿੱਤੇ ਜਾਣਗੇ।

ਕਿਸਾਨਾਂ ਲਈ ਫਸਲ ਬੀਮਾ ਯੋਜਨਾ ਦਾ ਐਲਾਨ : 2022-23 ਦਾ 1,55,870 ਬਜਟ ਸੀ ਜਿਸ ਵਿੱਚ ਇਸ ਵਾਰ ਵਾਧਾ ਕੀਤਾ ਗਿਆ ਹੈ। ਖੇਤੀ ਤੇ ਕਿਸਾਨ ਭਲਾਈ ਲਈ 13,888 ਕਰੋੜ, 20 ਫੀਸਦੀ ਵਾਧਾ ਕੀਤਾ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਂਕ ਨਹੀਂ, ਬਲਕਿ ਮਜ਼ਬੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਵਾਲੀਆਂ ਘਟਨਾਵਾਂ ਵਿੱਚ 30 ਫੀਸਦੀ ਕਮੀ ਆਈ ਹੈ। ਕਿਸਾਨਾਂ ਲਈ ਫਸਲ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦੀ ਖਰੀਦੀ ਕਰਾਂਗੇ। ਬਿਜਲੀ ਸਬਸਿਡੀ ਵੀ ਜਾਰੀ ਰਹੇਗੀ, ਇਸ ਲਈ 9331 ਕਰੋੜ ਰੱਖੇ ਗਏ।

ਇਸ ਤੋਂ ਇਲਾਵਾ, ਚੀਮਾ ਨੇ ਐਲਾਨ ਕੀਤਾ ਕਿ ਕਿਸਾਨਾਂ ਲਈ ਮੁਫ਼ਤ ਬਿਜਲੀ ਵੀ ਜਾਰੀ ਰਹੇਗੀ। ਬਾਗਬਾਨੀ ਲਈ 253 ਕਰੋੜ ਰੁਪਏ ਅਤੇ ਝੋਨੇ ਸਿੱਧੀ ਬਿਜਾਈ ਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰਾਖਵੇਂ ਹਨ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 5 ਥਾਵਾਂ ਉੱਤੇ ਹੌਰਟੀਕਲਚਰ ਸ਼ੁਰੂ ਹੋਣਗੇ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ ਰਖੇ ਗਏ। ਮਾਰਕਫੈਡ 13 ਥਾਵਾਂ ਉੱਤੇ ਨਵੇਂ ਗੋਦਾਮ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ। ਖੇਤੀ ਵਿੰਭਨਤਾ ਲਈ 12 ਹਜ਼ਾਰ ਕਰੋੜ ਦੀ ਤਜਵੀਜ਼ ਰਖੀ ਗਈ। ਪਸ਼ੂ ਪਾਲਣ ਲਈ 605 ਕਰੋੜ ਰੁਪਏ ਦੀ ਤਜਵੀਜ਼ ਰੱਖ ਗਈ।

ਹਰਪਾਲ ਚੀਮਾ ਨੇ ਕਿਹਾ ਕਿ ਇਸ ਸਾਲ 3.32 ਮਾਲੀ ਘਾਟੇ ਦਾ ਅਨੁਮਾਨ ਹੈ। ਹਰਪਾਲ ਚੀਮਾ ਨੇ ਕਿਹਾ ਕਿ 2023-24 ਲਈ 4.98 ਵਿੱਤੀ ਘਾਟੇ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਇਸ ਸਾਲ 1, 23, 441 ਕਰੋੜ ਦੇ ਖ਼ਰਚਿਆਂ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਰਿ ਪਿਛਲੀ ਵਾਰ ਨਾਲੋਂ 14 ਫੀਸਦੀ ਖ਼ਰਚਿਆਂ ਦਾ ਅਨੁਮਾਨ ਹੈ।

ਸਿੱਖਿਆ ਬਜਟ 'ਚ 12 ਫੀਸਦੀ ਵਾਧਾ: 17,074 ਕਰੋੜ ਰੁਪਏ ਸਿੱਖਿਆ ਤੇ ਉਚੇਰੀ ਸਿੱਖਿਆ ਲਈ ਬਜਟ ਰਾਖਵਾਂ ਹੈ। ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਪਿਛਲੀ ਸਰਕਾਰ ਨਾਲੋਂ ਸਿੱਖਿਆ ਬਜਟ 'ਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਚਿੰਗ ਖੇਤਰ ਵਿੱਚ ਤਬਦੀਲੀ ਲਿਆਂਦੀ ਜਾਵੇਗੀ। ਸਕੂਲਾਂ ਦੀ ਸਾਂਭ-ਸੰਭਾਲ ਲਈ 99 ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਗਿਆ। ਅਠਵੀਂ, ਦੱਸਵੀਂ ਤੇ ਬਾਰਵੀਂ ਤੱਕ ਲਈ 'ਮਿਸ਼ਨ 100% Give You Best' ਦਾ ਐਲਾਨ ਕੀਤਾ। ਪ੍ਰਿੰਸੀਪਲ ਟ੍ਰੇਨਿੰਗ ਲਈ 20 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ। ਮਿਡ ਡੇ ਮੀਲ ਲਈ 456 ਕਰੋੜ ਰੁਪਏ ਦਾ ਐਲਾਨ।

ਚੀਮਾ ਨੇ ਕਿਹਾ ਕਿ ਜਦੋਂ ਤੱਕ ਉਚੇਰੀ ਸਿੱਖਿਆ ਵਧੀਆਂ ਤੇ ਤਕਨੀਕੀ ਨਹੀਂ ਹੁੰਦੀ, ਉਨੀਂ ਦੇਰ ਤੱਕ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਸਕਦੀਆਂ। ਸਰਕਾਰੀ ਸਕੂਲਾਂ ਵਿੱਚ ਰੁਜ਼ਗਾਰ ਪੇਸ਼ੇਵਰ ਸਕਿਲਜ਼ ਲਈ ਕੋਚਿੰਗ ਦਿੱਤੀ ਜਾਵੇਗੀ। ਰਾਜ ਦੇ ਕਾਲਜਾਂ-ਸਕੂਲਾਂ ਵਿੱਚ ਲਾਇਬ੍ਰੇਰੀਆਂ ਲਈ 68 ਕਰੋੜ ਰੁਪਏ ਦੀ ਲਾਗਤ ਰਖੀ ਜਾਵੇਗੀ। ਤਕਨੀਕੀ ਸਿੱਖਿਆ ਲਈ ਵੀ ਬਜਟ ਵਿਚ ਵਾਧਾ ਕੀਤਾ ਹੈ। 13 ਸਾਲਾਂ ਦੇ ਲੰਮੇ ਵਖਵੇਂ ਤੋਂ ਬਾਅਦ ਸਰਕਾਰੀ ਕਾਲਜ (ਲੜਕੀਆਂ) ਰੋਪੜ ਬੰਦ ਪਿਆ ਸੀ, ਜਿਸ ਨੂੰ ਹੁਣ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਨੂੰ ਕੋਐਡ ਚਲਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਸਿਸਟੈਂਟ ਮੈਨੇਜਰ ਦੀ ਤੈਨਾਤੀ ਹੋਵੇਗੀ।

ਨਵੀਂ ਖੇਡ ਨੀਤੀ ਜਲਦ: ਖੇਡਾਂ ਲਈ 258 ਕਰੋੜ ਰੁਪਏ ਰਾਖਵੇਂ। ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਵਾਧਾ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਲਈ 615 ਕਰੋੜ ਰੁਪਏ, ਉਰਦੂ ਅਕੈਡਮੀ ਮਲੇਰਕੋਟਲਾ ਲਈ 2 ਕਰੋੜ ਰੁਪਏ ਰੱਖੇ ਗਏ। ਇਨ੍ਹਾਂ ਦਾ ਨਵੀਨੀਕਰਨ ਵੱਲ ਧਿਆਨ ਦਿੱਤਾ ਜਾਵੇਗਾ। ਸਪੋਰਟਸ ਪਟਿਆਲਾ ਯੂਨੀਵਰਸਿਟੀ ਲਈ 53 ਕਰੋੜ ਰੁਪਏ ਦੀ ਤਜਵੀਜ਼ ਰਖੀ ਗਈ। ਖੇਡਾਂ ਤੇ ਨੌਜਵਾਨ ਸੇਵਾਵਾਂ ਲਈ 258 ਕਰੋੜ ਰੁਪਏ ਦੀ ਤਜਵੀਜ਼ ਰਖੀ ਗਈ। ਰੁਜ਼ਗਾਰ ਤੇ ਹੁਨਰ ਲਈ 232 ਕਰੋੜ ਰੁਪਏ ਰਾਖਵੇਂ ਰੱਖੇ ਗਏ।

ਮੈਡੀਕਲ ਸਿੱਖਿਆ ਤੇ ਖੋਜ ਲਈ 1,015 ਕਰੋੜ ਰੁਪਏ ਰੱਖੇ ਗਏ। ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਸਰਕਾਰੀ ਮੈਡੀਕਲ ਕਾਲਜ 200 ਐਮਬੀਬੀਐਸ ਸੀਟਾਂ ਵਾਲੇ ਕਾਲਜ ਸ਼ੁਰੂ ਕੀਤੇ ਜਾਣਗੇ। ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਇੱਕ ਟਰੌਮਾ ਸੈਂਟਰ ਖੋਲ੍ਹਿਆ ਜਾਵੇਗਾ। 43 ਕਰੋੜ ਦੀ ਲਾਗਤ ਨਾਲ 7 ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ।

ਸਿਹਤ ਭਲਾਈ ਲਈ ਇਸ ਵਾਰ ਬਜਟ 'ਚ 11 ਫੀਸਦੀ ਵਾਧਾ: ਸਿਹਤ ਤੇ ਪਰਿਵਾਰ ਭਲਾਈ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਹ ਯਕੀਨੀ ਬਣਾਇਆ ਜਾਵੇਗਾ ਕਿ ਦਵਾਈਆਂ ਤੇ ਡਾਇਗਨੌਸਟਿਕ ਸਹੂਲਤਾਂ ਪੰਜਾਬ ਦੇ ਹਰ ਕੋਨੇ-ਕੋਨੇ ਤੱਕ ਪਹੁੰਚ ਸਕੇ। 23-24 ਲਈ 4, 781 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ, ਜੋ ਕਿ ਪਿਛਲੇ ਸਾਲ ਨਾਲੋਂ 11 ਫੀਸਦੀ ਵੱਧ ਹੈ। ਸਿਹਤ ਸੰਸਥਾਵਾਂ ਵਿੱਚ 1,353 ਮੈਡੀਕਲ ਸਟਾਫ ਦੀ ਭਰਤੀ ਹੋਵੇਗੀ।

142 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ: ਆਮ ਆਦਮੀ ਕਲੀਨਿਕ ਲਈ ਬਾਰੇ ਐਲਾਨ ਕਰਦਿਆ ਹਰਪਾਲ ਚੀਮਾ ਨੇ ਕਿਹਾ ਕਿ 117 ਸ਼ੁਰੂਆਤੀ ਟੀਚੇ ਦੇ ਮੁਕਾਬਲੇ, ਸਾਡੀ ਸਰਕਾਰ ਨੇ 504 ਆਮ ਆਦਮੀ ਕਲੀਨਿਕ ਸਥਾਪਿਤ ਕਰ ਦਿੱਤੇ ਗਏ ਹਨ। 142 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਹੋ ਜਾਣਗੇ। ਇਨ੍ਹਾਂ ਕਲੀਨਿਕਾਂ ਵਿੱਚ 80 ਤਰ੍ਹਾਂ ਦੀਆਂ ਮੁਫਤ ਦਵਾਈਆਂ ਤੇ 40 ਤੋਂ ਵੱਧ ਸਕੈਨ ਤੇ ਟੈਸਟ ਕੀਤੇ ਜਾ ਰਹੇ ਹਨ। ਆਮ ਆਦਮੀ ਕਲੀਨਿਕਾਂ ਵਿੱਚ 1 ਲੱਖ ਤੋਂ ਵੱਧ ਲੈਬ ਟੈਸਟ ਹੋ ਚੁੱਕੇ ਹਨ ਅਤੇ 10 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ।

ਪੰਜਾਬ ਵਿੱਚ 41 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ: 1500 ਤੋਂ ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਡੈਲੀਗੇਟਸ ਨੇ ਪੰਜਾਬ ਵਿੱਚ ਉਦਯੋਗ ਕਰਨ ਤੇ ਨਿਵੇਸ਼ ਦੀ ਦਿਲਚਸਪੀ ਦਿਖਾਈ। ਉਦਯੋਗ ਨੂੰ ਵਧਾਉਣ ਲਈ ਪੰਜ ਨਵੀਆਂ ਨੀਤੀਆਂ ਲੈ ਕੇ ਆਏ ਹਾਂ। ਵਾਟਰ ਟੂਰਿਜ਼ਮ ਪਾਲਿਸੀ, ਐਡਵੈਂਚਰ ਪਾਲਿਸੀ, ਇਲੈਕਟ੍ਰਾਨਿਕ ਵਾਹਨ ਪਾਲਿਸੀ, ਨਵੀਂ ਇੰਡਸਟਰੀਅਲ ਪਾਲਿਸੀ ਲਿਆਂਦੀ ਗਈ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 41 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ। 11 ਮਹੀਨਿਆਂ ਵਿੱਚ 41,043 ਕਰੋੜ ਦੇ 2,295 ਨਿਵੇਸ਼ ਮਿਲੇ ਹਨ। ਨਵੇਂ ਨਿਵੇਸ਼ ਨੌਕਰੀ ਦੇ 2.5 ਲੱਖ ਮੌਕੇ ਪੈਦਾ ਕਰਨਗੇ।

ਪ੍ਰਸ਼ਾਸਨਿਕ ਸੁਧਾਰ ਲਈ, ਸਾਡੀ ਸਰਕਾਰ ਨੇ 535 ਸੇਵਾ ਕੇਂਦਰਾਂ ਰਾਹੀਂ 110 ਨਵੇਂ ਸੇਵਾ ਕੇਂਦਰ ਸ਼ੁਰੂ ਕੀਤੇ ਹਨ। ਸੀਐਮ ਦੇ ਨਿਰਦੇਸ਼ਾਂ ਹੇਠ ਘਰ ਘਰ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਰੱਖਿਆ ਸੇਵਾਵਾਂ ਭਲਾਈ ਅਧੀਨ ਪੰਜਾਬ ਦੇ ਫੌਜੀਆਂ ਲਈ 84 ਕਰੋੜ ਰੁਪਏ ਵੰਡ ਦੀ ਤਜਵੀਜ਼ ਰੱਖੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਫੌਜ ਵੀਰ ਸਰਹੱਦ ਉੱਤੇ ਸ਼ਹੀਦ ਹੋ ਜਾਂਦਾ ਹੈ, ਤਾਂ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਵਾਰ ਆਫ ਮੈਮੋਰੀਅਲ, ਅੰਮ੍ਰਿਤਸਰ ਦੇ ਹੋਰ ਨਵੀਨੀਕਰਨ ਲਈ 15 ਕਰੋੜ ਰੁਪਏ ਤੇ ਸੈਨਿਕ ਸਕੂਲ, ਕਪੂਰਥਲਾ ਲਈ 3 ਕਰੋੜ ਰੁਪਏ ਰਾਖਵੇਂ ਰਖੇ ਗਏ।

ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁਟਾਂਗੇ: ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਦਿਆ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁਟਾਂਗੇ। ਸ਼ਕਤੀਸ਼ਾਲੀ ਮਾਫੀਆ ਦਾ ਅੰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਨੌਕਰੀ ਦੇਵਾਂਗੇ। ਹੁਣ ਤੱਕ 26 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿੱਤੇ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਗੰਨਾਂ ਕਿਸਾਨਾਂ ਦਾ ਪਹਿਲੀ ਵਾਰ ਸਮੇਂ ਸਿਰ ਭੁਗਤਾਨ ਹੋਇਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਅਸੀਂ ਦੂਰ ਕਰ ਰਹੇ ਹਾਂ। ਉਦਯੋਗ ਲਈ ਵਧੀਆਂ ਮਾਹੌਲ ਸਿਰਜਿਆ ਜਾ ਰਿਹਾ ਹੈ। ਹਰ ਪੰਜਾਬੀ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ। ਖੇਤੀਬਾੜੀ ਅਤੇ ਸਹਾਇਕ ਧੰਦਿਆ ਨੂੰ ਉਤਸ਼ਾਹਿਤ ਕਰਨ ਵਿੱਚ ਫੋਕਸ ਦਿੱਤਾ ਜਾ ਰਿਹਾ ਹੈ।

ਪੁਲਿਸ ਤੇ ਕਾਨੂੰਨ ਵਿਵਸਥਾ ਲਈ 64 ਕਰੋੜ ਦਾ ਐਲਾਨ : ਹਰਪਾਲ ਚੀਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗਾੜਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ, "ਮੈਂ ਪੰਜਾਬ ਸਰਕਾਰ ਵੱਲੋਂ ਮੈਂ ਦੁਸ਼ਮਣਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੜ੍ਹੋ ਹੀ ਪੁੱਟ ਦਿਆਂਗੇ।" ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਬਣਾਏ ਰੱਖਣ 10,522 ਕਰੋੜ ਰੁਪਏ ਦੀ ਤਜਵੀਜ਼ ਰਖੀ ਗਈ, ਜਿਸ ਵਿੱਚ ਬੀਤੇ ਵਿੱਤੀ ਸਾਲ ਲਈ 11 ਫੀਸਦੀ ਵਾਧਾ ਹੈ। ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਏਜੀਟੀਐਫ ਨੇ ਸਮਰਪਿਤ ਮੁੰਹਿਮਾਂ ਚਲਾਈਆਂ। ਉਨ੍ਹਾਂ ਕਿਹਾ ਕਿ AGTF ਨੇ 567 ਗੈਂਗਸਟਰਾਂ-ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ, 5 ਗੈਂਗਸਟਰਾਂ ਨੂੰ ਖ਼ਤਮ ਕੀਤਾ ਅਤੇ 156 ਗੈਂਗਸਟਰਾਂ ਦਾ ਪਰਦਾਫਾਸ਼ ਕੀਤਾ, ਅਪਰਾਧ ਸਮੇਂ ਵਰਤੇ ਗਏ 563 ਹਥਿਆਰ ਤੇ 125 ਵਾਹਨ ਬਰਾਮਦ ਕੀਤੇ ਗਏ। ਰਾਜ ਵਿੱਚ ਪੁਲਿਸ ਤੇ ਕਾਨੂੰਨ ਵਿਵਸਥਾ ਦੇ ਆਧੁਨਿਕੀਕਰਨ ਲਈ 2023-24 ਲਈ 64 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ। ਡਿਫੈਂਸ ਲਈ 84 ਕਰੋੜ ਰੁਪਏ ਦਾ ਬਜਟ ਅਤੇ ਕਾਊਂਟਰ ਇੰਟੈਲੀਜੈਂਸੀ ਵਿੰਗ ਲਈ 40 ਕਰੋੜ ਰੁਪਏ ਦੇ ਬਜਟ ਦਾ ਐਲਾਨ ਕੀਤਾ ਗਿਆ। ਸਾਇਬਰ ਕ੍ਰਾਇਮ ਵਿੰਗ ਦੇ ਆਧੁਨਿਕੀਕਰਨ ਲਈ ਵੀ 40 ਕਰੋੜ ਰੁਪਏ ਰਾਖਵੇਂ ਰਖੇ ਗਏ।

ਪੇਂਡੂ ਖੇਤਰਾਂ ਦੇ ਵਿਕਾਸ ਲਈ 3312 ਕਰੋੜ ਰੁਪਏ ਰਾਖਵੇਂ। ਸੜਕਾਂ ਤੇ ਪੁਲ੍ਹਾਂ ਦੀ ਉਸਾਰੀ ਲਈ 3,297 ਕਰੋੜ ਦੇ ਬਜਟ ਦੀ ਤਜਵੀਜ਼। ਸੜਕਾਂ ਦੇ ਨਿਰਮਾਣ ਲਈ 1101 ਕਰੋੜ ਰੁਪਏ। ਪ੍ਰਧਾਨਮੰਤਰੀ ਆਵਾਸ ਯੋਜਨਾ ਲਈ 150 ਕਰੋੜ ਰੁਪਏ ਦਾ ਐਲਾਨ। ਲਿਫਟ ਸਿੰਚਾਈ ਲਈ 180 ਕਰੋੜ ਰੁਪਏ ਦਾ ਐਲਾਨ। ਜਲ ਜੀਵਨ ਮਿਸ਼ਨ ਲਈ 200 ਕਰੋੜ ਰੁਪਏ। ਸਵੱਛ ਭਾਰਤ ਮਿਸ਼ਨ ਗ੍ਰਾਮੀਣ ਯੋਜਨਾ ਲਈ 400 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਮੋਹਾਲੀ ਵਿੱਚ 40 ਕਰੋੜ ਦੀ ਲਾਗਤ ਨਾਲ ਜਲ ਭਵਨ ਬਣਾਇਆ ਜਾਵੇਗਾ।

ਕੇਂਦਰ ਸਾਡਾ ਪੈਸਾ ਰਿਲੀਜ਼ ਨਹੀਂ ਕਰ ਰਹੀ: ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਾਡੇ 9 ਹਜ਼ਾਰ, 35 ਕਰੋੜ ਜਾਰੀ ਨਹੀਂ ਕਰ ਰਹੀ ਹੈ। ਕੇਂਦਰ ਸਾਜਿਸ਼ ਤਹਿਤ ਪੈਸਾ ਰਿਲੀਜ਼ ਨਹੀ ਕਰ ਰਿਹਾ। ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40 ਫੀਸਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਬ ਬਜਟ ਖੇਤੀ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਵੇਗਾ। ਇਸ ਵਾਰ 1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਵਿੱਚ ਪਿਛਲੇ ਸਾਲ ਨਾਲੋਂ 26 ਫੀਸਦੀ ਵਾਧਾ ਕੀਤਾ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ 2023-24 ਲਈ GSDP 6 ਲੱਖ, 38 ਹਜ਼ਾਰ, 23 ਕਰੋੜ ਰੁਪਏ ਰੱਖੇ ਗਏ ਹਨ।

ਬਜਟ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ: ਬਜਟ ਪੇਸ਼ ਕਰਨ ਤੋਂ ਪਹਿਲਾਂ ਐਡਵੋਕੇਟ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਇਸੇ ਦਿਨ ਪੰਜਾਬ ਦੀ ਜਨਤਾ ਨੇ ਚੋਣ ਵਿੱਚ ਜਿੱਤ ਦਿਲਾਈ ਉਨ੍ਹਾਂ ਕਿਹਾ ਕਿ ਪਿਛਲਾ ਬਜਟ ਨੌ ਮਹੀਨਿਆਂ ਦੀ ਸੀ, ਪਰ ਹੁਣ ਅੱਜ ਸਾਲ ਦਾ ਪੂਰਨ ਬਜਟ ਪੇਸ਼ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਉਹ ਆਪ ਨੇ ਪੂਰੇ ਕੀਤੇ ਹਨ, ਹੋਰ ਰਹਿੰਦੇ ਵੀ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਾਂਗੇ। ਉਨ੍ਹਾਂ ਕਿਹਾ ਬਜਟ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਦੂਜੇ ਪਾਸੇ, ਜਦੋਂ ਪੱਤਰਕਾਰਾਂ ਨੇ ਪੰਜਾਬ ਉੱਤੇ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੋਣ ਬਾਰੇ ਸਵਾਲ ਕੀਤਾ ਤਾਂ ਹਰਪਾਲ ਚੀਮਾ ਬਿਨਾਂ ਜਵਾਬ ਦਿੱਤੇ ਉੱਠ ਕੇ ਚਲੇ ਗਏ।

ਅੱਜ ਦਾ ਦਿਨ ਸਾਡੇ ਲਈ ਇਤਿਹਾਸਿਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ। ਅੱਜ ਸਰਕਾਰ ਆਪਣੀ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ। ਉਮੀਦ ਜਤਾਈ ਕਿ ਇਹ ਬਜਟ ਲੋਕ ਪੱਖੀ ਹੋਵੇਗਾ। ਰੰਗਲੇ ਪੰਜਾਬ ਵੱਲ ਵੱਧਦੇ ਪੰਜਾਬ ਦੀ ਝਲਕ ਬਜਟ ਵਿੱਚ ਦੇਖਣ ਨੂੰ ਮਿਲੇਗੀ।

  • ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ...ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ 'ਚ ਸਾਨੂੰ ਮਿਲਿਆ ਸੀ ਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ...
    ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਲੋਕ ਪੱਖੀ ਹੋਵੇਗਾ...ਤੇ 'ਰੰਗਲੇ ਪੰਜਾਬ' ਵੱਲ ਵੱਧਦੇ ਪੰਜਾਬ ਦੀ ਝਲਕ ਵਿਖਾਈ ਦੇਵੇਗੀ...

ਦੱਸ ਦਈਏ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2023 ਦੋ ਭਾਗਾਂ ਵਿੱਚ ਹੋਣ ਜਾ ਰਿਹਾ ਹੈ। ਇਸੇ ਤਹਿਤ ਪਹਿਲਾ ਪੜਾਅ 'ਚ 3 ਮਾਰਚ ਤੋਂ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਸੀ। ਅੱਜ,ਯਾਨੀ 10 ਮਾਰਚ ਨੂੰ ਸਰਕਾਰ ਵੱਲੋਂ ਬਜਟ ਪੇਸ਼ ਹੋਵੇਗਾ। ਇਹ ਪੰਜਾਬ ਬਜਟ ਜੀ-20 ਸੰਮੇਲਨ ਦੇ ਵਿਚਕਾਰ ਹੋ ਰਿਹਾ ਹੈ। ਪਹਿਲਾ ਪੜਾਅ 3 ਮਾਰਚ ਤੋਂ 11 ਮਾਰਚ ਤੱਕ, ਜਦਕਿ ਬਜਟ ਸੈਸ਼ਨ ਦਾ ਦੂਜਾ ਪੜਾਅ 22 ਮਾਰਚ ਤੋਂ 24 ਮਾਰਚ ਤੱਕ ਚੱਲੇਗਾ।

Punjab Budget 2023 Live Updates : ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਬਜਟ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ

ਵਿਰੋਧੀਆਂ ਦੇ ਨਿਸ਼ਾਨੇ 'ਤੇ ਆਪ ਸਰਕਾਰ : ਬੀਤੇ ਦਿਨ, ਵੀਰਵਾਰ ਨੂੰ ਪੰਜਾਬ ਵਿਧਾਨਸਭਾ ਸੈਸ਼ਨ ਦੇ ਚੌਥੇ ਦਿਨ ਵੀ ਵਿਰੋਧੀ ਧਿਰ ਆਗੂਆਂ ਵੱਲੋਂ ਸਦਨ ਵਿੱਚ ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹੰਗਾਮਾ ਕੀਤਾ ਗਿਆ। ਇਸ ਦਾ ਜਵਾਬ ਆਪ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤਾ ਗਿਆ। ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਆਪ ਕੈਬਨਿਟ ਮੰਤਰੀ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ ਹੋਈ।

ਭਾਜਪਾ ਵੱਲੋਂ ਪ੍ਰਦਰਸ਼ਨ : ਦੂਜੇ ਪਾਸੇ, ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਪ੍ਰਦਰਸ਼ਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਨੇਤਾਵਾ ਨੇ ਕੀਤਾ। ਭਾਜਪਾ ਵੱਲੋਂ ਇਹ ਪ੍ਰਦਰਸ਼ਨ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੀਤਾ ਗਿਆ ਸੀ ਜਿਸ ਤਹਿਤ ਉਨ੍ਹਾਂ ਨੇ ਪੰਜਾਬ ਵਿਧਾਨਸਭਾ ਦਾ ਘਿਰਾਓ ਕਰਨਾ ਸੀ, ਪਰ ਕਿਤੇ ਨਾ ਕਿਤੇ ਭਾਜਪਾ ਅਜਿਹਾ ਕਰਨ 'ਚ ਅਸਫ਼ਲ ਰਹੀ। ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਸਣੇ ਹੋਰ ਕਈ ਨੇਤਾ ਹਿਰਾਸਤ ਵਿੱਚ ਲਏ।

ਇਹ ਵੀ ਪੜ੍ਹੋ: Punjab Governments Budget : ਮਾਨ ਸਰਕਾਰ ਦਾ ਪਲੇਠਾ ਬਜਟ ਅੱਜ, ਕੀ ਤੁਹਾਡੀਆਂ ਆਸਾਂ ਨੂੰ ਪਵੇਗਾ ਬੂਰ, ਪੜ੍ਹੋ ਪੂਰੀ ਖ਼ਬਰ..

Last Updated : Mar 10, 2023, 2:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.