ਚੰਡੀਗੜ੍ਹ: ਦੇਸ਼ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 5 ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉੱਤਰਾਖੰਡ ਵਿੱਚ ਚੋਣ ਬਿਗੁਲ ਵੱਜ ਚੁੱਕਾ ਹੈ। ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਅਤੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਰਹੀਆਂ ਹਨ।
ਓਮੀਕਰੋਨ ਦੇ ਵੱਧਦੇ ਖ਼ਤਰੇ ਕਾਰਨ 31 ਜਨਵਰੀ ਤੱਕ ਚੋਣ ਕਮਿਸ਼ਨ ਵਲੋਂ ਚੋਣ ਪ੍ਰਚਾਰ ਰੈਲੀਆਂ ਅਤੇ ਰੋਡ ਸ਼ੋਅ ਆਦਿ 'ਤੇ ਪਾਬੰਦੀ ਲਗਾਈ ਗਈ ਹੈ ਜਿਸ ਕਾਰਨ ਹੁਣ ਸਿਆਸੀ ਪਾਰਟੀਆਂ ਵਲੋਂ ਸੋਸ਼ਲ ਮੀਡੀਆਂ ਉੱਤੇ ਹੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਡਿਜੀਟਲ ਚੋਣ ਪ੍ਰਚਾਰ ਰਾਹੀਂ ਆਪਣੇ ਵਾਅਦੇ ਅਤੇ ਦਾਅਵੇ ਵੋਟਰਾਂ ਤੱਕ ਪਹੁੰਚਾ ਰਹੀ ਹੈ। ਸਿਆਸੀ ਪਾਰਟੀਆਂ ਦੇ ਵਰਕਰਾਂ ਵਲੋਂ ਵਾਰ-ਰੂਮ ਤੋਂ ਨਿਕਲੇ ਡਿਜੀਟਲ ਪ੍ਰਚਾਰ ਦੀ ਸੱਮਗਰੀ ਨੂੰ ਵਾਅਟਸਐਪ, ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਨ ਵਿੱਚ ਜੁੱਟੇ ਹੋਏ ਹਨ।
2014 'ਚ ਡਿਜੀਟਲ ਚੋਣ ਪ੍ਰਚਾਰ ਦਾ ਹੋਇਆ ਸੀ ਆਗਾਜ਼
ਬੇਸ਼ੱਕ, ਅੱਜ ਡਿਜੀਟਲ ਚੋਣ ਪ੍ਰਚਾਰ ਸੁਰਖੀਆਂ ਬਣ ਰਹੇ ਹਨ, ਪਰ ਇਸ ਦਾ ਆਗਾਜ਼ 2014 ਵਿੱਚ ਵੀ ਹੀ ਹੋ ਚੁੱਕਾ ਹੈ, ਜਦੋਂ ਭਾਰਤੀ ਜਨਤਾ ਪਾਰਟੀ ਨੇ ਡਿਜੀਟਲ ਤਾਕਤ ਦਾ ਹੁਨਰ ਵਿਖਾਇਆ ਅਤੇ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ। ਉਸ ਤੋਂ ਬਾਅਦ ਚਣ ਪ੍ਰਚਾਰ ਨੂੰ ਤੌਰ-ਤਰੀਕੇ ਵਿੱਚ ਵੱਡਾ ਮੋੜ ਆਇਆ ਹੈ। ਸਾਰੇ ਸਿਆਸੀ ਦਲਾਂ ਨੇ ਆਪਣੇ ਆਪ ਨੂੰ ਡਿਜੀਟਲ ਮਾਧਿਅਮ ਵਿੱਚ ਸ਼ਕਤੀਕਰਨ ਕਰਨਾ ਸ਼ੁਰੂ ਕੀਤਾ। ਹੁਣ ਪੰਜਾਬ 'ਚ ਭਾਜਪਾ ਸੋਸ਼ਲ ਮੀਡੀਆ 'ਤੇ ਕਮਜ਼ੋਰ ਦਿਖਾਈ ਦੇ ਰਿਹਾ ਹੈ, ਜਿਸ ਦੀ ਪ੍ਰਤੀਨਿਧੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਫੋਲੋਅਰਜ਼ ਦੇ ਪ੍ਰਚਾਰ 'ਚ ਬਾਜ਼ੀ ਮਾਰ ਰਹੇ ਹਨ।
ਕਿਸਾਨ ਅੰਦੋਲਨ ਨੇ ਵਧਾਏ ਇੰਟਰਨੈਟ ਯੂਜ਼ਰ
ਪੰਜਾਬ ਇੱਕ ਅਜਿਬਾ ਸੂਬਾ ਹੈ ਜਿੱਥੇ 84 ਫ਼ੀਸਦੀ ਲੋਕ ਇੰਟਰਨੈਟ ਯੂਜ਼ਰ ਹਨ, ਜੋ ਦੇਸ਼ ਵਿੱਚ ਸਭ ਤੋਂ ਵੱਧ ਹਨ। ਸਾਲ 2020-21 ਲਈ ਨੀਤੀ ਆਯੋਗ ਦੀ ਰਿਪੋਰਟ ਮੁਤਾਬਕ, ਦੇਸ਼ ਵਿੱਚ ਹਰ ਸਾਲ 100 ਚੋਂ ਸਿਰਫ਼ 55 ਲੋਕਾਂ ਕੋਲ ਇੰਟਰਨੈਟ ਕੰਨੈਕਸ਼ਨ ਹੈ। ਰਿਪੋਰਟਾਂ ਮੁਤਾਬਕ, ਪੰਜਾਬ ਵਿੱਚ ਹਰ 100 ਚੋਂ 84.32 ਲੋਕ ਇੰਟਰਨੈਟ ਦੇ ਸਬਸਕ੍ਰਾਇਬਰ ਹਨ। ਪੰਜਾਬ ਵਿੱਚ ਜਨਤਕ ਤੌਰ ਉੱਤੇ ਡਿਜੀਟਲ ਪ੍ਰਚਾਰ ਕੁਝ ਸਾਲ ਪਹਿਲਾਂ ਉੱਦੋਂ ਸ਼ੁਰੂ ਹੋਇਆ, ਜਦੋਂ ਦੂਰੋਂ-ਦੂਰਾਡੇ ਦੇ ਇਲਾਕਿਆਂ ਵਿੱਚ ਯੂ-ਟਿਊਬ ਅਤੇ ਫੇਸਬੁੱਕ ਲਾਇਵ ਦੇ ਜ਼ਰੀਏ ਰਾਜਨੀਤਕ ਰੈਲੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡਿਜੀਟਲ ਸਕ੍ਰੀਨ ਲਗਾ ਕੇ ਰੈਲੀਆਂ ਨੂੰ ਲਾਈਵ ਪ੍ਰਸਾਰਿਤ ਕੀਤਾ ਗਿਆ। ਕਰੀਬ ਇਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਨੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਘੱਟ ਪੜੇ-ਲਿਖੇ ਲੋਕਾਂ ਨੂੰ ਵੀ ਇੰਟਰਨੈਟ ਯੂਜ਼ਰ ਬਣਾ ਦਿੱਤਾ ਹੈ। ਹਾਲਾਂਕਿ ਦੇਸ਼ ਦੇ ਹੋਰਨਾਂ ਰਾਜਾਂ ਦੀ ਤਰ੍ਹਾਂ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਇੰਟਰਨੈਟ ਯੂਜ਼ਰ ਪੇਂਡੂ ਖੇਤਰਾਂ ਦੇ ਮੁਕਾਬਲੇ ਵੱਧ ਹਨ। ਸੱਚ ਇਹ ਹੈ ਕਿ ਇੰਟਰਨੈਟ ਅਤੇ ਆਨਲਾਈਨ ਡਿਜੀਟਲ ਮਾਧਿਅਮਾਂ ਦੀ ਪਹੁੰਚ ਪੰਜਾਬ ਦੇ ਪਿੰਡਾਂ-ਗਲੀਆਂ ਤੱਕ ਹੋ ਗਈ ਹੈ।
ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਨੇ ਡਿਜੀਟਲ ਮਾਧਿਅਮ ਦਾ ਬਖੂਬੀ ਉਪਯੋਗ ਕੀਤਾ ਹੈ। ਪਾਰਟੀ ਨੇ ਰਾਜਨੀਤਕ ਕੈਂਪੇਨ ਤਹਿਤ ਸੀਐਮ ਉਮੀਦਵਾਰ ਚੁਣਨ ਲਈ ਆਨਲਾਈਨ ਵੋਟਿੰਗ ਕਰਵਾਈ। ਹਾਲਾਂਕਿ, ਉਸ ਤੋਂ ਪਹਿਲਾਂ ਹੀ, ਭਗਵੰਤ ਮਾਨ 'ਆਪ' ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾ ਚੁੱਕੇ ਸਨ। ਪਰ, ਕੇਜਰੀਵਾਲ ਨੇ ਇਸ ਮੌਕੇ ਦੀ ਵਰਤੋਂ ਪਾਰਟੀ ਦੇ ਡਿਜੀਟਲ ਕੈਂਪੇਨ ਨੂੰ ਮਜ਼ਬੂਤ ਕਰਨ ਲਈ ਲਿਆ। ਉਨ੍ਹਾਂ ਨੇ ਵੋਟਿੰਗ ਜ਼ਰੀਏ ਸੀਐਮ ਦਾ ਚਿਹਰਾ ਚੁਣਨ ਲਈ ਅਭਿਆਨ ਚਲਾਇਆ, ਉਸ ਨਾਲ ਪ੍ਰਚਾਰ ਵਿੱਚ ਖੂਬ ਫ਼ਾਇਦਾ ਮਿਲਿਆ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਦੇ ਟਵਿੱਟਰ 'ਤੇ 5.61 ਲੱਖ, ਫੇਸਬੁੱਕ 'ਤੇ 5.57 ਲੱਖ ਅਤੇ ਇੰਸਟਾਗ੍ਰਾਮ 'ਤੇ 23 ਲੱਖ ਫੋਲੋਅਰਜ਼ ਹਨ। ਉਹੀਂ, ਆਮ ਆਦਮੀ ਪਾਰਟੀ ਦੇ ਟਵਿੱਟਰ 'ਤੇ 1.52 ਲੱਖ, ਫੇਸਬੁੱਕ 'ਤੇ 17.63 ਲੱਖ ਅਤੇ ਇੰਸਟਾਗ੍ਰਾਮ 'ਤੇ 1.51 ਲੱਖ ਫੋਲੋਅਰਜ਼ ਹਨ।
ਸ਼੍ਰੋਮਣੀ ਅਕਾਲੀ ਦਲ
ਅਕਾਲੀ ਦਲ ਨੇ ਚੋਣਾਂ ਵਿੱਚ ਡਿਜੀਟਲ ਪ੍ਰਚਾਰ ਲਈ ਆਪਣੇ ਵਾਰ ਰੂਮ ਵਿੱਚ 30 ਲੋਕਾਂ ਨੂੰ ਤੈਨਾਤ ਕੀਤਾ ਹੈ। ਪਾਰਟੀ 23,000 ਵਟਸਐਪ ਗਰੁੱਪਾਂ ਨਾਲ ਜੁੜੀ ਹੋਈ ਹੈ। ਅਕਾਲੀ ਦਲ ਦੀ ਪ੍ਰਚਾਰ ਸਮੱਗਰੀ ਇੱਕ ਕਲਿੱਕ ਨਾਲ ਲੋਕਾਂ ਤੱਕ ਪਹੁੰਚ ਜਾਂਦੀ ਹੈ। ਵਾਰ ਰੂਮ ਵਿੱਚ ਸੋਸ਼ਲ ਮੀਡੀਆ ਐਕਸਪਰਟ ਨਾ ਸਿਰਫ਼ ਪ੍ਰਚਾਰ ਸਮੱਗਰੀ ਦਿੰਦਾ ਹੈ, ਬਲਕਿ ਜੋ ਕਿ ਕਿਸੇ ਵੀ ਤਰ੍ਹਾਂ ਦੀ ਪੋਸਟ 'ਤੇ ਇਤਰਾਜ਼ਯੋਗ ਟਿੱਪਣੀ ਕਰਦਾ ਹੈ, ਉਸ ਉੱਤੇ ਵੀ ਨਜ਼ਰ ਰੱਖੀ ਜਾਂਦੀ ਹੈ ਅਤੇ ਉਸ ਨੂੰ ਬਲਾਕ ਕੀਤਾ ਜਾਂਦਾ ਹੈ। ਟਵਿੱਟਰ 'ਤੇ ਅਕਾਲੀ ਦਲ ਦੇ 83,447, ਫੇਸਬੁੱਕ 'ਤੇ 5.90 ਲੱਖ ਅਤੇ ਇੰਸਟਾਗ੍ਰਾਮ 'ਤੇ 1.55 ਲੱਖ ਫੋਲੋਅਰਜ਼ ਹਨ।ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਟਵਿੱਟਰ 'ਤੇ 4.14 ਲੱਖ, ਫੇਸਬੁੱਕ 'ਤੇ 23.75 ਲੱਖ ਅਤੇ ਇੰਸਟਾਗ੍ਰਾਮ 'ਤੇ 1.08 ਲੱਖ ਫੋਲੋਅਰਜ਼ ਹਨ।
ਕਾਂਗਰਸ
ਪੰਜਾਬ ਕਾਂਗਰਸ ਨੇ ਆਪਣਾ ਵਾਰ ਰੂਮ ਮੋਹਾਲੀ ਵਿੱਚ ਬਣਾਇਆ ਹੈ, ਜਿੱਥੇ 32 ਐਕਸਪੋਰਟ ਦੀ ਟੀਮ 24 ਘੰਟੇ ਕੰਮ ਕਰ ਰਹੀ ਹੈ। ਕਾਂਗਰਸ ਨੇ ਪੰਜਾਬ ਚੋਣਾਂ ਐਲਾਨ ਤੋਂ ਚਾਰ ਮਹੀਨੇ ਪਹਿਲਾਂ ਹੀ ਆਪਣਾ ਵਾਰ ਰੂਮ ਬਣਾ ਲਿਆ ਸੀ। ਕਾਂਗਰਸ ਦੀ ਟੀਮ ਪਾਰਟੀ ਦੇ ਪ੍ਰਚਾਰ ਲਈ ਫੇਸਬੁੱਕ, ਯੂਟਿਊਬ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਮੁਹਿੰਮ ਚਲਾ ਰਹੀ ਹੈ, ਪਰ ਉਨ੍ਹਾਂ ਸੰਦੇਸ਼ਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਿਸ ਨਾਲ ਪਾਰਟੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਿਲਹਾਲ ਇਹ ਟੀਮ ਕੇਂਦਰ ਸਰਕਾਰ ਦੀਆਂ ਕਮੀਆਂ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੱਖ਼ੀਆਂ ਉਧੜਨ 'ਤੇ ਫੋਕਸ ਕਰ ਰਹੀ ਹੈ। ਕਾਂਗਰਸ ਹੁਣ ਤੱਕ ਪੰਜਾਬ ਵਿੱਚ ਕਰੀਬ 60 ਡਿਜੀਟਲ ਰੈਲੀਆਂ ਕਰ ਚੁੱਕੀ ਹੈ। ਕਾਂਗਰਸ ਦੇ ਟਵਿੱਟਰ ਉੱਤੇ 2 ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ। ਇਸ ਤੋਂ ਇਲਾਵਾ ਫੇਸਬੁੱਕ 'ਤੇ 6.22 ਲੱਖ ਅਤੇ ਇੰਸਟਾਗ੍ਰਾਮ 'ਤੇ 41,000 ਫੋਲੋਅਰਜ਼ ਹਨ। ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੇ ਟਵਿੱਟਰ 'ਤੇ 10 ਲੱਖ, ਫੇਸਬੁੱਕ 'ਤੇ 16 ਲੱਖ ਅਤੇ ਇੰਸਟਾਗ੍ਰਾਮ 'ਤੇ 1.63 ਲੱਖ ਫੋਲੋਅਰਸ ਹਨ, ਜਦਕਿ ਸੀਐਮ ਚਰਨਜੀਤ ਸਿੰਘ ਚੰਨੀ ਦੇ ਟਵਿੱਟਰ ਉੱਤੇ 1.89 ਲੱਖ, ਫੇਸਬੁੱਕ 'ਤੇ 4.44 ਲੱਖ ਅਤੇ ਇੰਸਟਾਗ੍ਰਾਮ 'ਤੇ 1.07 ਲੱਖ ਫੋਲੋਅਰਜ਼ ਹਨ।
ਭਾਜਪਾ (ਭਾਰਤੀ ਜਨਤਾ ਪਾਰਟੀ)
ਬੀਜੇਪੀ ਨੇ ਪੰਜਾਬ ਵਿਧਾਨਸਭਾ ਚੋਣਾਂ 'ਚ ਆਪਣੀ ਡਿਜੀਟਲ ਤਾਕਤ ਲਈ ਚੰਡੀਗੜ੍ਹ 'ਚ 50 ਲੋਕਾਂ ਦੀ ਟੀਮ ਲਗਾਈ ਹੈ। ਇਸ ਵਾਰ ਰੂਮ ਨੂੰ ਜਲੰਧਰ ਸ਼ਿਫਟ ਕੀਤਾ ਗਿਆ ਹੈ। ਬੀਜੇਪੀ ਦਾ ਦਾਅਵਾ ਹੈ ਕਿ ਉਹ ਪੰਜਾਬ ਚੋਣਾਂ ਲਈ 10 ਹਜ਼ਾਰ ਤੋਂ ਵੱਧ ਵਾਟਸਐਪ ਗਰੁੱਪਾਂ ਵਿੱਚ ਸ਼ਾਮਲ ਹਨ। ਬੀਜੇਪੀ ਨੇ ਬੂਥ ਲੈਵਲ ਡਿਜਿਟਲ ਅਭਿਆਨ ਲਈ ਪਾਰਟੀ ਵਰਕਰਾਂ ਨੂੰ ਸਿਖ਼ਲਾਈ ਵੀ ਦਿੱਤੀ ਹੈ।
ਬੀਜੇਪੀ ਸੋਸ਼ਲ ਮੀਡੀਆ ਦੀ ਟੀਮ ਦੇ ਹੈਡ ਰਜਤ ਸ਼ਰਮਾ ਮੁਤਾਬਕ ਆਨਲਾਈਨ ਕੈਂਪੇਨ ਲਈ ਭਾਜਪਾ ਵਰਕਰਾਂ ਨਾਲ ਗੱਲ ਕਰ ਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਕਈ ਵਾਰ ਤੁਰੰਤ ਫ਼ੈਸਲੇ ਲੈਣੇ ਪੈਂਦੇ ਹਨ। ਹਾਲਾਂਕਿ, ਫ਼ਿਰੋਜ਼ਪੁਰ ਰੈਲੀ ਦੌਰਾਨ ਪੀਐਮ ਮੋਦੀ ਦੀ ਸੁੱਰਖਿਆ ਅਣਗਹਿਲੀ ਤੋਂ ਬਾਅਦ ਭਾਜਪਾ ਦੀਆਂ ਟੀਮਾਂ ਹੋਰ ਸਰਗਰਮ ਹੋ ਚੁੱਕੀਆਂ ਹਨ। ਪੰਜਾਬ ਭਾਜਪਾ ਦੇ ਟਵਿੱਟਰ 'ਤੇ 68,193, ਫੇਸਬੁੱਕ 'ਤੇ 3.89 ਲੱਖ ਅਤੇ ਇੰਸਟਾਗ੍ਰਾਮ 'ਤੇ 1,135 ਫੋਲੋਅਰਜ਼ ਹਨ।
ਕਿਸਾਨ ਨੇਤਾ ਵੀ ਕਰ ਰਹੇ ਡਿਜੀਟਲ ਪ੍ਰਚਾਰ:
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨੇ ਵੀ ਪੰਜਾਬ ਦੇ ਪਿੰਡਾਂ ਨੂੰ ਡਿਜੀਟਲ ਬਣਾ ਦਿੱਤਾ ਹੈ। ਹੁਣ ਪਿੰਡਾਂ ਦੇ ਲੋਕ ਵੀ ਡਿਜੀਟਲ ਸਿਸਟਮ ਦੀ ਵਰਤੋਂ ਕਰਦੇ ਹਨ। ਵਿਧਾਨ ਸਭਾ ਚੋਣਾਂ 2022 ਦੇ ਚੋਣ ਮੈਦਾਨ ਵਿੱਚ ਕਈ ਕਿਸਾਨ ਨੇਤਾ ਜ਼ੋਰ ਅਜਮਾਇਸ਼ ਕਰ ਰਹੇ ਹਨ। ਉਹ ਡਿਜੀਟਲ ਮਾਧਿਅਮ ਵਾਟਸਐਪ, ਫੇਸਬੁੱਕ ਅਤੇ ਯੂਟਿਊਬ ਤੋਂ ਕਿਸਾਨ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਅਤੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁਸ਼ਕਿਲ ਸਮੇਂ ਨੇ ਕਿਸਾਨਾਂ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਚਾਰ ਪੂਰੀ ਤਰ੍ਹਾਂ ਡਿਜੀਟਲ ਨਹੀਂ ਹੈ, ਪਰ ਸੋਸ਼ਲ ਮੀਡੀਆ ਜ਼ਰੀਏ ਕਿਸਾਨਾਂ ਨੂੰ ਫਾਇਦੇ ਅਤੇ ਨੁਕਸਾਨ ਦੱਸੇ ਜਾ ਰਹੇ ਹਨ।
ਡਿਜੀਟਲ ਕੈਂਪੇਨ ਕਾਰਨ ਪਾਰਟੀਆਂ ਅਤੇ ਉਮੀਦਵਾਰਾਂ ਦੀ ਬਚਤ ਵੀ ਬਹੁਤ ਹੋ ਰਹੀ ਹੈ। ਗੱਡੀਆਂ ਦੀ ਆਵਾਜ਼ਾਈ ਘੱਟ ਹੋਣ ਕਾਰਨ ਵਾਤਾਵਰਣ ਨੂੰ ਵੀ ਪ੍ਰਦੂਸ਼ਣ ਤੋਂ ਰਾਹਤ ਮਿਲ ਰਹੀ ਹੈ। ਰੈਲੀਆਂ ਹੋਣ ਨਾਲ ਪੈਣ ਵਾਲੇ ਰੌਲੇ-ਰੱਪੇ ਤੋਂ ਪੈਦਾ ਹੋਣ ਵਾਲੇ ਧੁਨੀ ਪ੍ਰਦੂਸ਼ਣ ਵੀ ਕਾਫੀ ਘੱਟ ਹੋ ਰਿਹਾ ਹੈ। ਚੋਣ ਕਮਿਸ਼ਨ ਨੇ ਵੀ ਇਸ ਵਾਰ ਉਮੀਦਵਾਰਾਂ ਦੇ ਚੋਣ ਖ਼ਰਚੇ ਵਿੱਚ ਡਿਜੀਟਲ ਮੁਹਿੰਮ ਨੂੰ ਜੋੜਿਆ ਹੈ। ਉਮੀਦਵਾਰਾਂ ਦੇ ਖ਼ਰਚੇ ਦੀ ਸੀਮਾ ਵੀ 28 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ, ਰੈਲੀਆਂ ਅਤੇ ਜਨ ਸਭਾਵਾਂ ਉੱਤੇ ਰੋਕ ਕਾਰਨ ਛੋਟੇ ਦਲਾਂ ਜਾਂ ਆਜਾਜ਼ ਉਮੀਰਵਾਰਾਂ ਨੂੰ ਮੁਸ਼ਕਲ ਹੋ ਰਹੀ ਹੈ। ਡਿਜੀਟਲ ਕੈਂਪੇਨ ਕਰਨ ਲਈ ਖ਼ਰਚਾ ਅਤੇ ਟੈਕਨਾਲੋਜੀ ਵਰਕਰ ਨਾ ਹੋਣ ਕਾਰਨ ਉਹ ਪਿੱਛੇ ਰਹਿ ਰਹੇ ਹਨ। 2017 ਦੀਆਂ ਚੋਣਾਂ ਵਿੱਚ, 34 ਸਿਆਸੀ ਪਾਰਟੀਆਂ ਅਤੇ 1,145 ਉਮੀਦਵਾਰ ਮੈਦਾਨ ਵਿੱਚ ਸਨ। ਪੰਜਾਬ ਵਿੱਚ ਇਸ ਵਾਰ ਕਰੀਬ ਅੱਧਾ ਦਰਜਨ ਨਵੀਆਂ ਡਿਜੀਟਲ ਸਿਆਸੀ ਪਾਰਟੀਆਂ ਮੈਦਾਨ ਵਿੱਚ ਹਨ, ਜੋ ਡਿਜੀਟਲ ਤਕਨੀਕ ਨਾਲ ਚੰਗੀ ਤਰ੍ਹਾਂ ਜਾਣੂ ਵੀ ਨਹੀਂ ਹਨ।