ETV Bharat / state

ਪੰਡਿਤ ਧਰੇਨਵਰ ਰਾਓ ਨੇ ਲੱਚਰ ਗਾਇਕੀ ਲਈ ਪੰਜਾਬੀ ਗਾਇਕਾਂ ਵਿਰੁੱਧ ਕੀਤੀ ਕਾਰਵਾਈ ਦੀ ਮੰਗ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਲੱਚਰ ਹਥਿਆਰ ਅਤੇ ਨਸ਼ਿਆਂ ਦੇ ਗਾਣੇ ਗਾਉਣ ਵਾਲੇ ਗਾਇਕਾਂ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ ਨੋਟਿਸ ਜਾਰੀ ਕੀਤਾ ਹੈ। ਸਮਾਜ ਸੇਵਕ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਗੀਤਾਂ ਦੀ ਲੱਚਰਤਾ ਵਿਰੁੱਧ ਮੈਦਾਨ ਵਿੱਚ ਉਤਰ ਚੁੱਕੇ ਹਨ।

Prof. Pandit Rao Dharennavar
ਫ਼ੋਟੋੋ
author img

By

Published : Jan 28, 2020, 10:17 PM IST

ਚੰਡੀਗੜ੍ਹ: ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਵੱਲੋਂ ਹਾਈਕੋਰਟ ਵਿੱਚ ਸ਼ਰਾਬ, ਹਥਿਆਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਵਿਰੁੱਧ ਅਰਜ਼ੀ ਦਾਖ਼ਲ ਕੀਤੀ ਗਈ ਸੀ। 22-07-2019 ਨੂੰ ਹਾਈ ਕੋਰਟ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਸੀ।

ਵੇਖੋ ਵੀਡੀਓ

ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਦੀ ਅਰਜ਼ੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 22-07-2019 ਨੂੰ ਇੱਕ ਹਿਦਾਇਤ ਜਾਰੀ ਕੀਤੀ ਸੀ ਕਿ ਸੂਬੇ ਵਿੱਚ ਕੋਈ ਵੀ ਲੱਚਰ, ਹਥਿਆਰ ਤੇ ਨਸ਼ੇ ਦਾ ਗਾਣਾ ਨਹੀਂ ਚੱਲੇਗਾ। ਇਸ ਦੇ ਬਾਵਜੂਦ ਨਵੇਂ ਸਾਲ ਦੇ ਪ੍ਰੋਗਰਾਮਾਂ ਵਿੱਚ ਪਰਮੀਸ਼ ਵਰਮਾ ਤੋਂ ਲੈ ਕੇ ਕਰਨ ਔਜਲਾ ਵਰਗੇ ਗਾਇਕਾਂ ਨੇ ਜੰਮ ਕੇ ਹਾਈਕੋਰਟ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ 24-04-2020 ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ।

ਇੰਨਾ ਹੀ ਨਹੀਂ, ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਨੇ ਗਾਇਕ ਕਰਨ ਔਜਲਾ ਵਲੋਂ ਗਾਏ ਨਵੇਂ ਗੀਤ ਵਿਰੁੱਧ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਦੀ ਉਲੰਘਣਾ ਦੇ ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਹਾਈ ਕੋਰਟ ਵਿੱਚ ਆਪਣਾ ਕੀ ਜਵਾਬ ਦਾਖਲ ਕਰਦੇ ਹਨ ਅਤੇ ਮੋਹਾਲੀ ਦੇ ਐਸਐਸਪੀ ਇਨ੍ਹਾਂ ਗਾਇਕਾਂ ਵਿਰੁੱਧ ਕੀ ਕਾਰਵਾਈ ਕਰਦੇ ਹਨ।

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਬੁੱਢੇ ਨਾਲੇ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੇ ਕੀਤਾ ਧੰਨਵਾਦ

Intro:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਲੱਚਰ ਹਥਿਆਰ ਅਤੇ ਨਸ਼ਿਆਂ ਦੇ ਗਾਣੇ ਗਾਉਣ ਵਾਲੇ ਸਿੰਗਰਾਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ ਨੋਟਿਸ ਜਾਰੀ ਕੀਤਾ ਹੈ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਵੱਲੋਂ ਹਾਈਕੋਰਟ ਦੇ ਵਿੱਚ ਸ਼ਰਾਬ ਹਥਿਆਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਸਿੰਗਰਾਂ ਖਿਲਾਫ ਅਰਜ਼ੀ ਦਾਖਲ ਕੀਤੀ ਗਈ ਸੀ ਅਤੇ 22-07-2019 ਨੂੰ ਹਾਈ ਕੋਰਟ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਸੀ

Body:ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਦੀ ਅਰਜ਼ੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 22-07-2019 ਨੂੰ ਇੱਕ ਹਿਦਾਇਤ ਜਾਰੀ ਕੀਤੀ ਸੀ ਕਿ ਸੂਬੇ ਵਿੱਚ ਕੋਈ ਵੀ ਲੱਚਰ ਹਥਿਆਰ ਨਸ਼ੇ ਦਾ ਗਾਣਾ ਨਹੀਂ ਚੱਲੇਗਾ ਇਸ ਦੇ ਬਾਵਜੂਦ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਵਿੱਚ ਪਰਮੀਸ਼ ਵਰਮਾ ਤੋਂ ਲੈ ਕੇ ਕਰਨ ਔਜਲਾ ਵਰਗੇ ਸਿੰਗਰਾਂ ਨੇ ਜੰਮ ਕੇ ਹਾਈਕੋਰਟ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ 24-04-2020 ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ

ਬਾਈਟ: ਪ੍ਰੋਫੈਸਰ ਪੰਡਿਤ ਧਰੇਨਵਰ ਰਾਓ, ਸਮਾਜ ਸੇਵਕ

Conclusion:ਇੰਨਾ ਹੀ ਨਹੀਂ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਵੱਲੋਂ ਨਯਾ ਗਾਓਂ ਦੇ ਪੁਲੀਸ ਥਾਣੇ ਵਿੱਚ ਗਾਇਕ ਕਰਨ ਔਜਲਾ ਦੇ ਖਿਲਾਫ ਇਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਦੀ ਉਲੰਘਣਾ ਦੇ ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਪ੍ਰਿੰਸੀਪਲ ਸੈਕਟਰੀਹਾਈ ਕੋਰਟ ਵਿੱਚ ਆਪਣਾ ਕੀ ਜਵਾਬ ਦਾਖਲ ਕਰਦੇ ਨੇ ਅਤੇ ਮੁਹਾਲੀ ਦੇ ਐਸਐਸਪੀ ਇਨ੍ਹਾਂ ਸਿੰਗਰਾਂ ਖਿਲਾਫ ਕੀ ਕਾਰਵਾਈ ਕਰਦੇ ਨੇ
ETV Bharat Logo

Copyright © 2024 Ushodaya Enterprises Pvt. Ltd., All Rights Reserved.