ETV Bharat / state

ਬੀਜ ਘੁਟਾਲਾ: ਕੀ ਮਜੀਠੀਆ ਤੇ ਰੰਧਾਵਾ ਦੀ ਦੂਸ਼ਣਬਾਜ਼ੀ 'ਚੋਂ ਕਿਸਾਨ ਨੂੰ ਮਿਲੇਗਾ ਇਨਸਾਫ਼ ?

ਪੰਜਾਬ ਵਿੱਚ ਹੋਏ ਬੀਜ ਘੋਟਾਲੇ ਨੇ ਹੁਣ ਗੰਧਲੀ ਸਿਆਸਤ ਦਾ ਰੁਪ ਲੈ ਲਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਉਸ ਦੇ ਕਰੀਬੀ ਕਹੇ ਜਾਣ ਵਾਲੇ ਲਖਵਿੰਦਰ ਸਿੰਘ ਢਿਲੋਂ ਉਰਫ਼ ਲੱਕੀ ਤੇ ਲਗਾਏ ਗਏ ਕਈ ਗੰਭੀਰ ਇਲਜ਼ਾਮਾਂ 'ਤੇ ਪਟਲਵਾਰ ਕੀਤਾ ਹੈ। ਤੁਸੀਂ ਵੀ ਸੁਣੋਂ ਅਖੀਰ ਪੂਰਾ ਮਾਮਲੇ ਹੈ ਕੀ,,,

ਫ਼ੋਟੋ
ਫ਼ੋਟੋ
author img

By

Published : May 28, 2020, 7:13 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਡਰ ਵਿੱਚੋਂ ਗੁਜ਼ਰ ਰਹੇ ਪੰਜਾਬ ਵਿੱਚ ਹੋਏ ਬੀਜ ਘੋਟਾਲੇ ਨੇ ਹੁਣ ਗੰਧਲੀ ਸਿਆਸਤ ਦਾ ਰੁਪ ਲੈ ਲਿਆ ਹੈ। ਬੀਜ ਘੋਟਾਲੇ ਵਿੱਚ ਮੁੱਖ ਦੋਸ਼ੀ ਦੱਸੇ ਜਾਣ ਵਾਲੇ ਕਰਨਾਲ ਐਗਰੀ ਸੀਡਸ਼ ਦੇ ਮਾਲਕ ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਕਹੇ ਜਾਣ ਵਾਲੇ ਲਖਵਿੰਦਰ ਸਿੰਘ ਢਿਲੋਂ ਉਰਫ਼ ਲੱਕੀ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਈ ਗੰਭੀਰ ਇਲਜ਼ਾਮ ਮੜ੍ਹੇ ਹਨ। ਬਿਕਰਮ ਵੱਲੋਂ ਲੱਕੀ 'ਤੇ ਸੁਖਜਿੰਦਰ ਰੰਧਾਵਾ ਦੀ ਸ਼ਹਿ ਵਿੱਚ PR-128 ਤੇ PR-129 ਝੋਨੇ ਦੀਆਂ 2 ਕਿਸਮਾਂ ਨੂੰ ਗ਼ੈਰ-ਅਧਿਕਾਰਿਤ ਤਰੀਕੇ ਨਾਲ ਵੇਚਣ ਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਬੀਜ ਘੁਟਾਲਾ -ਕੀ ਮਜੀਠੀਆ ਤੇ ਰੰਧਾਵਾ ਦੀ ਦੂਸ਼ਣਬਾਜ਼ੀ ਵਿੱਚੋਂ ਕਿਸਾਨ ਨੂੰ ਮਿਲੇਗਾ ਇਨਸਾਫ਼ ?

ਇਲਜ਼ਾਮਾਂ ਦੀ ਲੜੀ ਤੋਂ ਬਾਅਦ ਕਈ ਦਿਨ ਚੁੱਪੀ ਧਾਰੀ ਬੈਠੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਹੁਣ ਬਚਾਅ ਵਿੱਚ ਨਿੱਤਰੇ ਹਨ। ਸੁੱਖਜਿੰਦਰ ਰੰਧਾਵਾ ਤੋਂ ਜਦੋਂ ਮੀਡੀਆ ਨੇ ਇਸ ਘੁਟਾਲੇ ਬਾਰੇ ਸਵਾਲ ਕੀਤੇ ਤਾਂ ਉਹ ਆਪਣੇ ਘੁਟਾਲੇ ਬਾਰੇ ਘੱਟ ਪਰ ਅਕਾਲੀ ਦਲ ਦੇ ਪੁਰਾਣੇ ਮੰਤਰੀਆਂ ਦੇ ਘੋਟਾਲਿਆਂ 'ਤੇ ਵੱਧ ਬੋਲਦੇ ਨਜ਼ਰ ਆਏ।

ਇਸ ਸਾਰੇ ਘੁਟਾਲੇ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਜਿਹੜਾ ਕਥਿਤ ਘੁਟਾਲੇਬਾਜ਼ ਫਸਿਆ ਹੈ, ਉਹ ਕਰਨਾਲ ਐਗਰੀ ਸੀਡਜ਼ ਦਾ ਮਾਲਕ ਲਖਵਿੰਦਰ ਉਰਫ਼ ਲੱਕੀ ਢਿੱਲੋਂ ਹੈ।

ਲੱਕੀ ਤੋਂ ਜਦੋਂ ਇਸ ਸੰਬਧੀ ਪੁੱਛਿਆ ਗਿਆ ਤਾਂ ਉਹ ਵੀ ਇਲਜ਼ਾਮਾਂ ਤੋਂ ਬਚਦੇ ਨਜ਼ਰ ਆਏ ਤੇ ਇੰਨਾ ਹੀ ਕਿਹਾ ਕਿ ਉਹ ਤਾਂ ਅਕਾਲੀ-ਕਾਂਗਰੀਆਂ ਦੀ ਸਿਆਸੀ ਚੱਕੀ ਵਿੱਚ ਪਿਸ ਰਹੇ ਹਨ। ਫਿਲਹਾਲ ਮਾਮਲੇ ਸਬੰਧੀ FIR ਦਰਜ ਹੋ ਗਈ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਸ ਘੁਟਾਲੇ ਦਾ ਅਸਲੀ ਮਗਰਮੱਛ ਹੈ ਕੌਣ? ਇਹ ਫਿਲਹਾਲ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਜਾਂਚ ਕਰਵਾਉਣਗੇ ਤਾਂ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਸਕੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.