ETV Bharat / state

Amritpal Singh: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਖੀ ਪੰਜਾਬ ਦੀ ਸਿਆਸਤ, ਬਿੱਟੂ ਨੇ ਕਿਹਾ ਸ਼ੇਰ ਗਿੱਦੜ ਬਣ ਭੱਜਿਆ - ਰਵਨੀਤ ਬਿੱਟੂ ਅੰਮ੍ਰਿਤਪਾਲ

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀਆਂ ਖ਼ਬਰਾ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿਸ ਤੋਂ ਬਾਅਦ ਰਾਜਨੀਤਿਕ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Amritpal Singh
Amritpal Singh
author img

By

Published : Mar 18, 2023, 5:13 PM IST

Updated : Mar 18, 2023, 10:38 PM IST

ਰਵਨੀਤ ਬਿੱਟੂ

ਚੰਡੀਗੜ੍ਹ: ਜਲੰਧਰ ਅਤੇ ਮੋਗਾ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀਆਂ ਖ਼ਬਰਾ ਸਾਹਮਣੇ ਆ ਰਹੀਆਂ ਹਨ। ਪਰ ਪ੍ਰਸ਼ਾਸਨ ਇਸ ਦੀ ਪੁਸਟੀ ਨਹੀਂ ਕਰ ਰਿਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪ੍ਰਸ਼ਾਸਨ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਜਲੰਧਰ ਅਤੇ ਮੋਗਾ ਲਗਾਤਾਰ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀ ਹੈ। ਅੰਮ੍ਰਿਤਪਾਲ ਉਤੇ ਆਪਣੇ ਕਰੀਬੀ ਸਾਥੀ ਦੀ ਗ੍ਰਿਫਤਾਰੀ ਦੀ ਖਿਲਾਫ ਅਜਨਾਲਾ ਥਾਣੇ ਉਤੇ ਹਮਲਾ ਕਰਨ ਦੇ ਇਲਜ਼ਾਮ ਹਨ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਨੂੰ ਵੀ ਪੁਲਿਸ ਨੇ ਘੇਰਾ ਪਾ ਲਿਆ ਹੈ।

ਰਵਨੀਤ ਬਿੱਟੂ ਨੇ ਅੰਮ੍ਰਿਤਪਾਲ 'ਤੇ ਕੱਸਿਆ ਤੰਜ: ਅੰਮ੍ਰਿਤਪਾਲ ਨੂੰ ਲੈ ਕੇ ਰਵਨੀਤ ਬਿੱਟੂ ਨੇ ਦਿੱਤਾ ਬਿਆਨ ਕਿਹਾ ਕੇ ਪੁਲਿਸ ਦੇ ਅੱਗੇ ਅੰਮ੍ਰਿਤਪਾਲ ਭੱਜਦਾ ਵਿਖਾਈ ਦੇ ਰਿਹਾ ਹੈ। ਬਿੱਟੂ ਨੇ ਕਿਹਾ ਕਿ ਸਕੂਟਰ ਤੇ ਬੈਠ ਕੇ ਭੱਜਣ ਦੀ ਖ਼ਬਰ ਆਈ ਹੈ। ਉਨ੍ਹਾਂ ਕਿਹਾ ਕਿ ਸ਼ੇਰ ਗਿੱਦੜ ਬਣ ਕੇ ਭੱਜਿਆ ਫਿਰਦਾ ਹੈ। ਉਨ੍ਹਾ ਕਿਹਾ ਕਿ ਅੰਮ੍ਰਿਤਪਾਲ ਗਲੀਆਂ 'ਚ ਭਜਦਾ ਫਿਰ ਰਿਹਾ ਹੈ। ਉਨ੍ਹਾ ਕਿਹਾ ਕਿ ਨੌਜਵਾਨਾਂ ਨੂੰ ਉਹ ਵਰਗਲਾ ਰਿਹਾ ਸੀ ਨੌਜਵਾਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਉਨ੍ਹਾ ਨਾਲ ਖੜਨ ਦੀ ਗੱਲ ਕਰ ਰਿਹਾ ਸੀ।

ਅੱਜ ਜਦੋਂ ਉਸ ਨੂੰ ਪੁਲਿਸ ਗ੍ਰਿਫਤਾਰ ਕਰਨ ਆਈ ਤਾਂ ਉਹ ਭੱਜਦਾ ਫਿਰ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਉਹ ਗਲਤ ਨਹੀਂ ਹੈ ਤਾਂ ਪੁਲਿਸ ਨੂੰ ਗ੍ਰਿਫ਼ਤਾਰੀ ਦੇਣ ਤੋਂ ਕਿਉਂ ਘਬਰਾ ਰਿਹਾ ਹੈ। ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਬਿਆਨ, ਜੋ ਬੰਦਾ ਖਾਲਿਸਤਾਨ ਬਣਾਉਣ ਦੀ ਗੱਲ ਕਰਦਾ ਸੀ। ਅੱਜ ਉਹ ਪੁਲਿਸ ਦੇ ਡਰ ਕਾਰਨ ਭੱਜ ਰਿਹਾ ਹੈ। ਜੇ ਹਿੰਮਤ ਹੁੰਦੀ ਤਾਂ ਸ਼ੇਰ ਵਾਂਗ ਪੁਲਿਸ ਦਾ ਸਾਹਮਣਾ ਕੀਤਾ ਹੈ। ਉਹ ਹਰ ਗਲੀ ਵਿੱਚ ਦੌੜ ਰਿਹਾ ਹੈ, ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਸਾਡੇ ਬੱਚਿਆਂ ਨੂੰ ਮਾਰਨ ਆਇਆ ਹੈ, ਇਹ ਏਜੰਸੀਆਂ ਦਾ ਬੰਦਾ ਹੈ।

Political leaders' reaction to Amritpal Singh arrest

ਸਿਹਤ ਮੰਤਰੀ ਦਾ ਬਿਆਨ ਵੀ ਆਇਆ ਸਾਹਮਣੇ : ਇਸ ਦੇ ਨਾਲ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਪ੍ਰਤੀਕਿਰਿਆ ਵੀ ਇਸ ਬਾਰੇ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਪਾਲ ਦੇ ਮਾਮਲੇ ਨੂੰ ਖੁਦ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਸਕਿਊਰਿਟੀ ਏਜੰਸੀਆਂ ਦਾ ਕੰਮ ਹੈ। ਉਸ ਨੂੰ ਉਹ ਚੰਗੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਲਾਅ ਇਨ ਆਰਡਰ ਨੂੰ ਮੋਨੀਟਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਸਿਰਫ ਸਿਹਤ ਨਾਲ ਸਬੰਧਿਤ ਪ੍ਰਸ਼ਨ ਹੀ ਕੀਤੇ ਜਾਣ ਹੋਰ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ:- Amritpal arrested: ਅੰਮ੍ਰਿਤਪਾਲ ਤੇ ਉਸਦੇ 6 ਸਾਥੀ ਗ੍ਰਿਫਤਾਰ, ਗੱਡੀ ਲੈ ਭੱਜ ਰਿਹਾ ਸੀ ਪੁਲਿਸ ਨੇ ਡੇਢ ਘੰਟੇ ਪਿੱਛਾ ਕਰਕੇ ਫੜਿਆ !

Last Updated : Mar 18, 2023, 10:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.