ETV Bharat / state

ਪੁਲਿਸ ਨੇ ਇੱਕ ਸਿਆਸੀ ਆਗੂ ਦੇ ਘਰ ਕੀਤੀ ਛਾਪੇਮਾਰੀ - ਲੁਧਿਆਣਾ ਪੁਲਿਸ

ਲੁਧਿਆਣਾ ਪੁਲਿਸ ਨੇ ਛਾਉਣੀ ਮਹੱਲੇ ਇਲਾਕੇ ਦੇ ਵਿੱਚ ਬੀਤੀ ਰਾਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਏਸੀਪੀ ਵਰਿਆਮ ਸਿੰਘ ਵੱਲੋਂ ਖੁਦ ਇਸ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਗਈ।

ਪੁਲਿਸ ਨੇ ਇੱਕ ਸਿਆਸੀ ਆਗੂ ਦੇ ਘਰ ਕੀਤੀ ਛਾਪੇਮਾਰੀ

author img

By

Published : Mar 1, 2021, 9:29 PM IST

ਲੁਧਿਆਣਾ: ਪੁਲਿਸ ਨੇ ਛਾਉਣੀ ਮਹੱਲੇ ਇਲਾਕੇ ਦੇ ਵਿੱਚ ਬੀਤੀ ਰਾਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। 3 ਥਾਣਿਆਂ ਦੀ ਪੁਲਿਸ ਵੱਲੋਂ ਇਹ ਤਲਾਸ਼ੀ ਮੁਹਿੰਮ ਇੱਕ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਦੇ ਘਰ ਚਲਾਈ ਗਈ। ਏਸੀਪੀ ਵਰਿਆਮ ਸਿੰਘ ਵੱਲੋਂ ਖੁਦ ਇਸ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਗਈ। ਸੂਤਰਾਂ ਦੇ ਮੁਤਾਬਕ ਮੈਡੀਕਲ ਨਸ਼ੇ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ, ਜਦੋਂ ਕੇ ਪੁਲਿਸ ਨੇ ਇਸ ਮਾਮਲੇ ਤੇ ਜਾਂਚ ਪ੍ਰਭਾਵਿਤ ਹੋਣ ਦਾ ਹਵਾਲਾ ਦਿੱਤਾ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਇੱਕ ਸਿਆਸੀ ਆਗੂ ਦੇ ਘਰ ਕੀਤੀ ਛਾਪੇਮਾਰੀ

ਇਹ ਦੱਸਿਆ ਜਾ ਰਿਹਾ ਹੈ ਕੇ ਪੁਲਿਸ ਵੱਲੋਂ ਬੀਤੀ ਰਾਤ ਤਲਾਸ਼ੀ ਮੁਹਿੰਮ ਲਈ ਜਦੋਂ ਛਾਉਣੀ ਮੁਹੱਲੇ ਦੇ ਵਿੱਚ ਘਿਰਾਓ ਕੀਤਾ ਗਿਆ ਤਾਂ ਉਨ੍ਹਾਂ ਨੂੰ ਤਲਾਸ਼ੀ ਨਹੀਂ ਲੈਣ ਦਿੱਤੀ ਗਈ। ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਲੋੜੀਂਦਾ ਦਸਤਾਵੇਜ਼ ਨਹੀਂ ਸਨ ਪਰ ਬਾਅਦ ਵਿੱਚ ਪੁਲਿਸ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਗਈ। ਇਸ ਦੌਰਾਨ ਜਿਨ੍ਹਾਂ ਦੇ ਘਰ ਦੀ ਤਲਾਸ਼ੀ ਲੈਣੀ ਸੀ ਉਥੋਂ ਨਾ ਤਾਂ ਕੋਈ ਬਾਹਰ ਆ ਸਕੇ ਅਤੇ ਨਾ ਹੀ ਕੋਈ ਅੰਦਰ ਜਾ ਸਕਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਤਕਰੀਬਨ ਕਈ ਘੰਟੇ ਤਲਾਸ਼ੀ ਕੀਤੀ ਗਈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸਾ: ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦੀ ਪ੍ਰਵਾਨਗੀ

ਇਸ ਸਬੰਧੀ ਏਸੀਪੀ ਵਰਿਆਮ ਸਿੰਘ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵੇਲੇ ਖੁਲਾਸਾ ਕਰਨ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਇਸ ਦਾ ਖੁਲਾਸਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਸਪਲਾਈ ਨੂੰ ਲੈ ਕੇ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.