ਚੰਡੀਗੜ੍ਹ: ਬੁੜੈਲ ਸੈਕਟਰ 45 ਵਿੱਚ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਉੱਤੇ ਪੁਲਿਸ ਨੇ ਸਖ਼ਤ ਸ਼ਿਕੰਜਾ ਕਸ ਲਿਆ ਹੈ।
ਜਾਣਕਾਰੀ ਮੁਤਾਬਕ ਉਕਤ ਔਰਤ 6 ਮਹੀਨੇ ਪਹਿਲਾਂ ਵੀ ਆਪਣੀ ਧੀ ਦਾ ਕਤਲ ਕਰ ਚੁੱਕੀ ਹੈ।
ਪੁਲਿਸ ਨੇ ਅੱਜ ਚੰਡੀਗੜ੍ਹ ਦੇ ਸੈਕਟਰ 25 ਦੇ ਸਮਸ਼ਾਨ ਘਾਟ ਤੋਂ ਲੜਕੀ ਦੀ ਮ੍ਰਿਤਕ ਦੇਹ ਨੂੰ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਬਾਹਰ ਕੱਢ ਲਿਆ ਹੈ ਅਤੇ ਲੜਕੀ ਦੀ ਦੇਹ ਨੂੰ ਪੋਸਟਮਾਰਟਮ ਲਈ ਸੈਕਟਰ 16 ਵਿਖੇ ਸਥਿਤ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ।
ਤੁਹਾਨੂੰ ਦੱਸ ਦਈਏ ਕਿ ਇੰਸਪੈਕਟਰ ਬਲਦੇਵ ਕੁਮਾਰ ਵੀ ਲਾਸ਼ ਨੂੰ ਕੱਢਣ ਵੇਲੇ ਮੌਕੇ ਉੱਤੇ ਹਾਜ਼ਰ ਸਨ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬੀਤੇਂ ਕੱਲ੍ਹ ਚੰਡੀਗੜ੍ਹ ਦੇ ਬੁੜੈਲ ਵਿਖੇ ਸਥਿਤ ਮਕਾਨ ਨੰਬਰ 1658 ਵਿੱਚ ਰਹਿਣ ਵਾਲੀ ਇੱਕ ਮਾਂ ਨੇ ਆਪਣੇ ਹੀ ਪੁੱਚ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ: ਬੱਚੇ ਨੂੰ ਬੈੱਡ 'ਚ ਬੰਦ ਕਰ ਮਹਿਲਾ ਹੋਈ ਪ੍ਰੇਮੀ ਨਾਲ ਫਰਾਰ
ਘਟਨਾ ਦਾ ਪਤਾ ਉਸ ਵੇਲੇ ਲਗਾ ਜਦ ਦੇਰ ਰਾਤ ਬੱਚੇ ਦਾ ਪਿਤਾ ਦਸ਼ਰਥ ਆਪਣੇ ਕੰਮ ਤੋਂ ਘਰ ਵਾਪਸ ਪਰਤਿਆ। ਘਰ ਆ ਕੇ ਪਤਨੀ ਰੂਪਾ ਤੇ ਬੱਚੇ ਨੂੰ ਗਾਇਬ ਵੇਖ ਉਹ ਘਬਰਾ ਗਿਆ। ਜਦ ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਮੁਲਜ਼ਮ ਮਹਿਲਾ ਨੇ ਦੱਸਿਆ ਕਿ ਬੱਚਾ ਬੈੱਡ ਦੇ ਬਕਸੇ ਅੰਦਰ ਬੰਦ ਹੈ। ਉਸ ਨੇ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਬਕਸੇ ਅੰਦਰ ਬੱਚੇ ਨੂੰ ਬੰਦ ਵੇਖ ਕੇ ਉਸ ਦੇ ਹੋਸ਼ ਉੱਡ ਗਏ।
ਇਸ ਤੋਂ ਬਾਅਦ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਔਰਤ ਬੱਚੇ ਬੈੱਡ ਵਿੱਚ ਬੰਦ ਕਰ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।