ਚੰਡੀਗੜ੍ਹ:ਜਿਹੜੇ ਵਿਅਕਤੀ ਸਿਗਰਟ (Smoking)ਪੈਂਦੇ ਹਨ।ਉਨ੍ਹਾਂ ਦਾ ਰਿਸਕ ਫੈਕਟਰ (Risk Factor) ਕੋਰੋਨਾ ਨੂੰ ਲੈ ਕੇ ਵੱਧ ਜਾਂਦਾ ਹੈ।ਐਕਟਿਟ ਸਮੋਕਰਜ਼ ਦੇ ਨਾਲ ਨਾਲ ਪੈਸਿਵ ਸਮੋਕਰਜ਼ ਲਈ ਵੀ ਤੰਬਾਕੂ ਦਾ ਧੂੰਆਂ ਖਤਰਨਾਕ ਹੁੰਦਾ ਹੈ।ਐਕਟਿਵ ਸਮੋਕਰਜ਼ (Active Smokers)ਹੋਵੇ ਜਾਂ ਪੈਸਿਵ ਦੋਵਾਂ ਨੂੰ ਹਾਰਟ ਅਟੈਕ ਅਤੇ ਕੈਂਸਰ ਦਾ ਵਧੇਰੇ ਖਤਰਾ ਹੁੰਦਾ ਹੈ।
ਪੈਸਿਵ ਸਮੋਕਰ ਹੋ ਰਹੇ ਨੇ ਸ਼ਿਕਾਰ
ਡਾ ਦਿਗੰਬਰ ਬੇਹਰਾ ਨੇ ਦੱਸਿਆ ਕਿ ਸਮੋਕਿੰਗ ਦੇ ਨਾਲ ਲੰਗ ਕੈਂਸਰ, ਕੈਂਸਰ ,ਸੀਓਪੀਡੀ ,ਦਿਲ ਦੀ ਬੀਮਾਰੀ ਹੋ ਜਾਂਦੀ ਹੈ ।ਇਸ ਤੋਂ ਇਲਾਵਾ ਐਕਟਿਵ ਸਮੋਕਰਜ਼ ਜੋ ਕਿ ਸਮੋਕਿੰਗ ਕਰਦੇ ਜਾਂ ਫਿਰ ਤੰਬਾਕੂ ਦਾ ਸੇਵਨ ਕਰਦੇ ਹਨ ਉਨ੍ਹਾਂ ਦੇ ਨਾਲੋਂ ਪੈਸਿਵ ਸਮੋਕਰਜ਼ (Passive Smokers) ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਨੂੰ ਹਾਰਟ ਸਟਰੋਕ ਤੇ ਹੋਰ ਬਿਮਾਰੀਆਂ ਹੋ ਜਾਂਦੀ ਹੈ।
27 % ਯੂਥ ਹੋ ਰਹੇ ਸਮੋਕ ਦੇ ਸ਼ਿਕਾਰ
ਡਾਕਟਰ ਦਿਗੰਬਰ ਬੇਹਰਾ ਨੇ ਦੱਸਿਆ ਹੈ ਕਿ ਸਮੋਕਿੰਗ 27 % ਯੂਥ ਕਰਦਾ ਹੈ।ਯੂਥ ਵੱਲੋਂ ਸਮੋਕਿੰਗ ਕਰਨ ਦੇ ਕਾਰਨ ਇਕ ਤਾਂ ਪੀਅਰ ਪ੍ਰੈਸ਼ਰ ਹੈ ਅਤੇ ਕਈ ਲੋਕੀ ਪਲੈਸ਼ਰ ਦੇ ਲਈ ਕਰਦੇ ਹਨ ਅਤੇ ਉਸ ਤੋਂ ਬਾਅਦ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਇਹ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ।ਉਤਰੀ ਭਾਰਤ ਵਿਚ 30 ਸਾਲ ਤੋਂ ਘੱਟ ਲੋਕੀ ਵੀ ਸੇਵਨ ਕਰਦੇ ਹਨ।
ਡਰੱਗਜ਼ ਦੇ ਕਾਰਨ ਵੀ ਹੁੰਦਾ ਹੈ ਲੰਗ ਕੈਂਸਰ
ਡਾਕਟਰ ਦਿਗੰਬਰ ਨੇ ਦੱਸਿਆ ਹੈ ਕਿ ਅੱਜ ਕੱਲ੍ਹ ਦੇ ਯੂਥ ਕਈ ਡਰੱਗਜ਼, ਗਾਂਜਾ, ਮੈਰੀਜੁਆਨਾ ਦਾ ਸੇਵਨ ਕਰਦੇ ਹਨ। ਜਿਸ ਕਾਰਨ ਕਈ ਕੈਮੀਕਲਜ਼ ਸਰੀਰ ਵਿੱਚ ਪਹੁੰਚ ਜਾਂਦੇ ਹਨ।ਜਿਸ ਕਰਕੇ ਕੈਂਸਰ ਜਿਹੀ ਬੀਮਾਰੀ ਹੋ ਜਾਂਦੀ ਹੈ ।
ਸਾਈਕੋ ਥੈਰੇਪੀ ਹੈ ਜ਼ਰੂਰੀ
ਜਿਹੜੇ ਲੋਕੀਂ ਸਮੋਕਿੰਗ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸੰਕਲਪ ਲੈਣਾ ਜ਼ਰੂਰੀ ਹੈ ਕਿ ਉਨ੍ਹਾਂ ਨੇ ਸਿਗਰਟ ਜਾਂ ਫਿਰ ਹੋਰ ਤੰਬਾਕੂ ਦੇ ਪਦਾਰਥ ਛੱਡਦੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਦਵਾਈ ਦੇ ਨਾਲ ਸਮੋਕਰ ਨੂੰ ਆਪਣਾ ਮਨ ਡਾਈਵਰਟ ਕਰਨ ਦੀ ਵੀ ਲੋੜ ਹੈ।ਕਈ ਲੋਕਾਂ ਨੂੰ ਸਾਈਕੋ ਥੈਰੇਪੀ(Psychotherapy) ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜੋ:ਨਗਰ ਕੌਂਸਲ ਦਫ਼ਤਰ ਅੱਗੇ ਘੜਾ ਭੰਨ ਸਫ਼ਾਈ ਕਾਮਿਆਂ ਕੀਤਾ ਪਿੱਟ ਸਿਆਪਾ