ਚੰਡੀਗੜ੍ਹ: ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੋਗਾ ਰੈਲੀ ਦੇ ਬੁਲਾਰਿਆਂ ਦੀ ਸੂਚੀ 'ਚ ਸ਼ਾਮਲ ਨਾ ਕੀਤੇ ਜਾਣ ਮਗਰੋਂ ਵਿਵਾਦ ਖੜਾ ਹੋ ਗਿਆ ਐ।
ਇਸ ਦੇ ਰੋਸ ਵਜੋਂ ਅੱਜ ਸਿੱਧੂ ਦਾ ਬਿਆਨ ਆਇਆ ਜਿਸ ਵਿੱਚ ਉਨ੍ਹਾਂ ਕਿਹਾ, "ਪਾਰਟੀ ਨੇ ਮੈੂਨੰ ਮੇਰੀ ਜਗ੍ਹਾ ਵਿਖਾ ਦਿੱਤੀ ਹੈ ਤੇ ਸ਼ਾਇਦ ਮੈਂ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਦਲ ਦਾ ਹਿੱਸਾ ਨਾ ਹੋਵਾਂ।"
ਬੁਲਾਰਿਆਂ ਦੀ ਸੂਚੀ ਚ ਸ਼ਾਮਲ ਨਾ ਕਰਨ ਤੋਂ ਬਾਅਦ ਆਏ ਸਿੱਧੂ ਦੇ ਪ੍ਰਤੀਕਰਮ ਨੇ ਇੱਕ ਵਾਰ ਮੁੜ ਕਾਂਗਰਸ ਪਾਰਟੀ ਦੇ ਅੰਦਰੂਨੀ ਵਿਵਾਦ ਨੂੰ ਉਜਾਗਰ ਕਰ ਦਿੱਤਾ ਐ।
ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਵੱਲੋਂ ਪਾਕਿਸਤਾਨ ਦਾ ਸੰਪੂਰਨ ਵਿਰੋਧ ਨਾ ਕਰਨ ਤੇ ਸਿੱਧੂ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਨੇ ਵੀ ਸਿੱਧੂ ਤੋਂ ਕਿਨਾਰਾ ਕਰਨਾ ਹੀ ਸਮਝਦਾਰੀ ਮੰਨੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫ਼ੌਜ ਦਾ ਖੁੱਲ੍ਹਾ ਸਮਰਥਨ ਕਰਨ ਦੇ ਨਾਲ-ਨਾਲ ਪਾਕਿਸਤਾਨੀ ਫ਼ੌਜ ਦੇ ਮੁਖੀ ਜਰਨਲ ਬਾਜਵਾ ਨੂੰ ਸ਼ਰੇਆਮ ਲਲਕਾਰਿਆ ਸੀ।
ਸਟਾਰ ਪ੍ਰਚਾਰਕ ਸਿੱਧੂ ਨੂੰ ਰੈਲੀ ਵਿੱਚ ਬੋਲਣ ਨਾ ਦੇਣਾ ਇਹ ਦਰਸਾ ਰਿਹਾ ਕਿ ਸਿੱਧੂ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਪਾਰਟੀ ਕਿੱਥੇ ਨਾ ਕਿੱਥੇ ਸ਼ਰਮਸਾਰ ਹੈ।