ETV Bharat / state

ਮੂੰਗੀ ਦੀ ਦਾਲ 'ਚ ਹੁਣ ਪ੍ਰੋਟੀਨ ਨਹੀਂ ਮੌਤ ! ਖ਼ਤਰਨਾਕ 'ਪੈਰਾਕੁਆਟ' ਦਾ ਛਿੜਕਾਅ ਵਧਾ ਰਿਹਾ ਬਿਮਾਰੀਆਂ - ਖਾਸ ਰਿਪੋਰਟ

ਪੰਜਾਬ ਅਤੇ ਪੂਰੇ ਭਾਰਤ ਵਿੱਚ ਅਕਸਰ ਜੇਕਰ ਪਰਿਵਾਰ ਵਿੱਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਲਈ ਮੂੰਗੀ ਦੀ ਦਾਲ ਬਣਾਈ ਜਾਂਦੀ ਹੈ,ਪਰ ਇਹ ਮੂੰਗੀ ਹੁਣ ਗੁਣਕਾਰੀ ਨਾ ਰਹਿ ਕੇ ਜ਼ਹਿਰੀਲੀ ਹੋ ਚੁੱਕੀ ਹੈ। ਇਹ ਮੂੰਗੀ ਹੁਣ ਮਨੁੱਖੀ ਸਰੀਰ ਨੂੰ ਲਾ-ਇਲਾਜ ਬਿਮਾਰੀਆਂ ਦੇ ਰਹੀ ਹੈ। ਮੂੰਗੀ ਦੇ ਜ਼ਹਿਰੀਲੇ ਹੋਣ ਦਾ ਕਾਰਣ ਜਾਣਨ ਲਈ ਪੜ੍ਹੋ ਖ਼ਾਸ ਰਿਪੋਰਟ...

Paraquat weed spraying is poisoning the mongoose
ਮੂੰਗੀ ਦੀ ਦਾਲ 'ਚ ਹੁਣ ਪ੍ਰੋਟੀਨ ਨਹੀਂ ਮੌਤ ! ਖ਼ਤਰਨਾਕ 'ਪੈਰਾਕੁਆਟ' ਦਾ ਛਿੜਕਾਅ ਵਧਾ ਰਿਹਾ ਬਿਮਾਰੀਆਂ , ਪੜ੍ਹੋ ਖ਼ਾਸ ਰਿਪੋਰਟ
author img

By

Published : Jul 19, 2023, 5:46 PM IST

ਮਾਹਿਰ ਨੇ ਦੱਸਿਆ ਕਿਨ੍ਹਾਂ ਖਤਰਨਾਕ ਹੈ 'ਪੈਰਾਕੁਆਟ' ਦਾ ਛਿੜਕਾਅ

ਚੰਡੀਗੜ੍ਹ:
ਮੂੰਗੀ ਦੀ ਦਾਲ ਸਿਹਤ ਲਈ ਗੁਣਕਾਰੀ ਹੁੰਦੀ ਹੈ। ਖੂਨ ਦੇ ਵਿੱਚ ਸ਼ੂਗਰ ਦਾ ਪੱਧਰ ਸਹੀ ਰੱਖਣ ਵਿੱਚ ਸਭ ਤੋਂ ਵਧੀਆ ਸ੍ਰੋਤ ਹਰੀ ਮੂੰਗੀ ਦੀ ਦਾਲ ਹੈ ਪਰ ਮੂੰਗੀ ਦੀ ਦਾਲ ਹੁਣ ਜ਼ਹਿਰ ਬਣਦੀ ਜਾ ਰਹੀ ਹੈ ਅਤੇ ਕਈ ਬਿਮਾਰੀਆਂ ਦਾ ਜਾਲ ਸਾਡੇ ਸਰੀਰ ਦੇ ਦੁਆਲੇ ਬੁਣ ਸਕਦੀ ਹੈ, ਕਿਉਂਕਿ ਮੂੰਗੀ ਉੱਤੇ 'ਪੈਰਾਕੁਆਟ' ਨਾਮੀ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਹ ਕੈਮੀਕਲ 32 ਦੇਸ਼ਾਂ ਵਿੱਚ ਬੈਨ ਹੈ ਪਰ ਪੰਜਾਬ ਵਿਚ ਮੂੰਗੀ ਦੀ ਫ਼ਸਲ ਉੱਤੇ ਧੜਾਧੜ ਇਸ ਕੈਮੀਕਲ ਦਾ ਛਿੜਕਾਅ ਹੋ ਰਿਹਾ ਹੈ। ਇਸ ਕੈਮੀਕਲ ਦਾ ਅਸਰ ਜਿੰਨੀ ਛੇਤੀ ਮੂੰਗੀ ਨੂੰ ਸੁਕਾਉਣ ਲਈ ਹੁੰਦਾ ਹੈ ਓਨੀ ਹੀ ਛੇਤੀ ਮਨੁੱਖੀ ਸਰੀਰ ਦਾ ਘਾਣ ਵੀ ਇਹ ਕੈਮੀਕਲ ਕਰਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਕਿਸਾਨਾਂ ਨੂੰ ਇਹ ਕੈਮੀਕਲ ਨਾ ਵਰਤਣ ਲਈ ਅਪੀਲ ਕੀਤੀ ਹੈ।

ਕੀ ਹੈ ਪੈਰਾਕੁਆਟ ?: ਪੈਰਾਕੁਆਟ ਇੱਕ ਜ਼ਹਿਰੀਲਾ ਰਸਾਇਣ ਹੈ ਜੋ ਮੁੱਖ ਤੌਰ 'ਤੇ ਨਦੀਨਾਂ ਅਤੇ ਘਾਹ ਦੇ ਨਿਯੰਤਰਣ ਲਈ ਇੱਕ ਜੜੀ- ਬੂਟੀਆਂ ਦੇ ਨਾਸ਼ਕ ਵਜੋਂ ਵਰਤਿਆ ਜਾਂਦਾ ਹੈ। ਪੈਰਾਕੁਆਟ ਪਹਿਲੀ ਵਾਰ 1961 ਵਿੱਚ ਵਪਾਰਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਸੀ। ਇਸਦਾ ਪ੍ਰਭਾਵ ਇੰਨਾ ਤੇਜ਼ ਹੁੰਦਾ ਹੈ ਕਿ 15 ਸਾਲ ਤੱਕ ਇਸਦਾ ਅਸਰ ਹਵਾ, ਪਾਣੀ ਅਤੇ ਵਾਤਾਵਰਣ ਵਿੱਚ ਮੌਜੂਦ ਰਹਿੰਦਾ ਹੈ। ਇਸ ਦਾ ਛਿੜਕਾਅ ਘਾਹ ਫੂਸ ਨਸ਼ਟ ਕਰਨ ਲਈ ਕੀਤਾ ਜਾਂਦਾ ਹੈ ਜੋ ਕਿ 24 ਘੰਟੇ ਵਿੱਚ ਨਦੀਨ ਜਾਂ ਘਾਹ ਫੂਸ ਨਸ਼ਟ ਕਰ ਦਿੰਦਾ ਹੈ। ਮੂੰਗੀ ਦੀ ਫ਼ਸਲ ਵਿੱਚ ਅੱਧ ਮੂੰਗੀ ਕੱਚੀ ਰਹਿ ਜਾਂਦੀ ਹੈ ਅਤੇ ਅੱਧਾ ਖੇਤ ਪੱਕ ਜਾਂਦਾ ਹੈ, ਇਸ ਲਈ ਫ਼ਸਲ ਨੂੰ ਇਕੋ ਵਾਰ ਪਕਾਉਣ ਲਈ ਇਸਦਾ ਛਿੜਕਾਅ ਖੇਤਾਂ ਵਿਚ ਕੀਤਾ ਜਾਂਦਾ ਹੈ ਇਸਦੀ ਸਭ ਤੋਂ ਜ਼ਿਆਦਾ ਵਰਤੋਂ ਪੰਜਾਬ ਵਿਚ ਹੋ ਰਹੀ ਹੈ। ਇਹ ਕੈਮੀਕਲ 32 ਦੇਸ਼ਾਂ ਵਿਚ ਬੈਨ ਹੋਣ ਦੀ ਬਾਵਜੂਦ ਵੀ ਇਥੇ ਵਿਕਰੀ ਅਤੇ ਵਰਤੋਂ ਦੋਵੇਂ ਹੀ ਧੜੱਲੇ ਨਾਲ ਹੋ ਰਹੀਆਂ ਹਨ। ਕਈ ਏਸ਼ੀਅਨ, ਯੂਰਪੀਅਨ, ਦੇਸ਼ਾਂ ਅਤੇ ਸਵਿਟਜ਼ਰਲੈਂਡ ਵਿੱਚ ਇਸ ਕੈਮੀਕਲ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਸੰਯੁਕਤ ਰਾਜ ਵਿਚ ਇਸ ਦੇ ਜ਼ਹਿਰੀਲੇ ਹੋਣ ਦੇ ਕਾਰਨ, ਪੈਰਾਕੁਆਟ ਸਿਰਫ ਵਪਾਰਕ ਤੌਰ 'ਤੇ ਲਾਇਸੰਸਸ਼ੁਦਾ ਉਪਭੋਗਤਾਵਾਂ ਦੁਆਰਾ ਵਰਤੋਂ ਲਈ ਉਪਲੱਬਧ ਹੈ। ਭਾਰਤ ਵਿਚ ਇਸ ਉੱਤੇ ਕੋਈ ਵੀ ਪਾਬੰਦੀ ਨਹੀਂ। ਭਾਰਤ ਵਿੱਚ ਕੇਰਲਾ ਇਕੱਲਾ ਅਜਿਹਾ ਸੂਬਾ ਹੈ ਜਿਸ ਨੇ ਪੈਰਾਕੁਆਟ ਨੂੰ ਪਾਬੰਦੀ ਅਧੀਨ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਪੈਰਾਕੁਆਟ ਦੀ ਸਿਫਾਰਿਸ਼ ਨਹੀਂ ਕਰਦੇ। ਜਿਸ ਦੇ ਬਾਵਜੂਦ ਪੰਜਾਬ ਵਿੱਚ ਮੂੰਗੀ ਨੂੰ ਪਕਾਉਣ ਲਈ ਪੈਰਾਕੁਆਟ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਯੂਨੀਵਰਸਿਟੀ ਵੱਲੋਂ ਹੀ ਇਸਦੀ ਸਿਫਾਰਿਸ਼ ਕੀਤੀ ਗਈ ਸੀ।

ਲਾ-ਇਲਾਜ ਬਿਮਾਰੀਆਂ ਨੂੰ ਸੱਦਾ
ਲਾ-ਇਲਾਜ ਬਿਮਾਰੀਆਂ ਨੂੰ ਸੱਦਾ

ਪੈਰਾਕੁਆਟ ਦੇ ਨਤੀਜੇ ਖ਼ਤਰਨਾਕ : ਪੈਰਾਕੁਆਟ ਕੋਈ ਆਮ ਕੈਮੀਕਲ ਨਹੀਂ ਇਸਦੇ ਨਤੀਜੇ ਸਾਲਾਂ ਤੱਕ ਭੁਗਤਣੇ ਪੈ ਸਕਦੇ ਹਨ। ਇੱਕ ਵਾਰ ਕੀਤੇ ਇਸ ਦੇ ਛਿੜਕਾਅ ਦਾ ਖਮਿਆਜ਼ਾ 15 ਤੋਂ 20 ਸਾਲਾਂ ਤੱਕ ਭੁਗਤਣਾ ਪੈ ਸਕਦਾ ਹੈ। ਇਸ ਦੇ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੁੰਦੀ ਹੈ। ਪੈਰਕੁਆਟ ਨਾਲ ਖੂਨ ਸਬੰਧੀ ਰੋਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਹ ਲੀਵਰ ਅਤੇ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਪ੍ਰਭਾਵਿਤ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ। ਸਰੀਰ ਨੂੰ ਤਾਂ ਪੈਰਾਕੁਆਟ ਪ੍ਰਭਾਵਿਤ ਕਰਦਾ ਹੀ ਹੈ ਇਸ ਨਾਲ ਮਾਨਸਿਕ ਸੰਤੁਲਨ ਵੀ ਖਰਾਬ ਹੁੰਦਾ ਹੈ। ਇੱਕ ਗੰਭੀਰ ਮਾਨਸਿਕ ਬਿਮਾਰੀ ਸਕੀਜੋਫਰੇਨੀਆਂ ਵੀ ਪੈਰਾਕੁਆਟ ਕੈਮੀਕਲ ਦੇ ਕਾਰਨ ਹੋ ਸਕਦੀ ਹੈ। ਜਿਸ ਤੋਂ ਪੀੜਤ ਵਿਅਕਤੀ ਅਸਧਾਰਣ ਅਤੇ ਕਈ ਵਾਰ ਹਿੰਸਕ ਵਿਹਾਰ ਕਰਨਾ ਵੀ ਸ਼ੁਰੂ ਦਿੰਦਾ ਹੈ।

ਮੌਤ ਵੱਲ ਲੈਕੇ ਜਾ ਰਹੀ ਮੂੰਗੀ
ਮੌਤ ਵੱਲ ਲੈਕੇ ਜਾ ਰਹੀ ਮੂੰਗੀ

ਪੀਜੀਆਈ ਚੰਡੀਗੜ੍ਹ ਦੀ ਚਿੰਤਾਜਨਕ ਰਿਪੋਰਟ: ਨਦੀਨ ਨਾਸ਼ਕਾਂ ਸਬੰਧੀ ਇੱਕ ਪੀਜੀਆਈ ਦੀ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਮਾਂ ਤੋਂ ਬੱਚੇ ਨਾਲ ਜੁੜੀ ਨਾੜੀ ਵਿੱਚ ਵੀ ਇਹ ਕੈਮੀਕਲ ਪਾਇਆ ਗਿਆ ਅਤੇ ਮਾਂ ਦੇ ਦੁੱਧ ਵਿੱਚ ਵੀ ਇਸ ਕੈਮੀਕਲ ਦੇ ਸੈਂਪਲ ਮਿਲੇ। ਅਮੈਰੀਕਨ ਮੈਡੀਕਲ ਸਾਇੰਸ ਵੱਲੋਂ ਵੀ ਸਾਲ 2014 ਵਿੱਚ ਅਜਿਹਾ ਹੀ ਖੁਲਾਸਾ ਕੀਤਾ ਗਿਆ ਸੀ।

ਕਈ ਸਾਲਾਂ ਤੱਕ ਸਰੀਰ ਅੰਦਰ ਅਸਰ
ਕਈ ਸਾਲਾਂ ਤੱਕ ਸਰੀਰ ਅੰਦਰ ਅਸਰ

ਪੰਜਾਬ 'ਚ ਪੈਰਾਕੁਆਟ ਦਾ ਰੁਝਾਨ: 32 ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਵਿੱਚ ਇਸ ਦਾ ਰੁਝਾਨ ਸਿਖ਼ਰਾਂ ਉੱਤੇ ਹੈ, ਕਿਉਂਕਿ ਇਸ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੀ ਸਿਫਾਰਿਸ਼ ਕੀਤੀ ਗਈ ਸੀ ਬਾਅਦ ਵਿੱਚ ਇਸ ਦੇ ਮਾੜੇ ਪ੍ਰਭਾਵ ਵੇਖਦਿਆਂ ਇਸ ਨੂੰ ਵਰਤਣ ਤੋਂ ਵਰਜਿਆ ਗਿਆ ਸੀ। ਫਿਰ ਕਿਸਾਨ ਇਸ ਦੀ ਵਰਤੋਂ ਕਰ ਰਹੇ ਹਨ ਅਤੇ ਇਸ ਦਾ ਪੰਜਾਬ ਵਿੱਚ ਕਾਫ਼ੀ ਰੁਝਾਨ ਵੀ ਹੈ। ਇਸ ਦੇ ਨੁਕਸਾਨ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਇਹ ਤਰੀਕਾ ਅਸਾਨ ਅਤੇ ਛੇਤੀ ਅਸਰ ਕਰਨ ਵਾਲਾ ਲੱਗਦਾ ਹੈ ਜਿਸ ਕਰਕੇ ਇਸਦੀ ਵਰਤੋਂ ਹੋ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਅਜਿਹੇ ਮਾਡਲ ਲੋਕਾਂ ਨੂੰ ਉਪਲਬਧ ਕਰਵਾਏ ਜਾਣ ਜਿਸ ਨਾਲ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਵਿੱਚ ਸੰਤੁਲਨ ਬਣਿਆ ਰਹੇ।

ਦਿੱਲੀ ਆਰਡੀਨੈਂਸ ਮਸਲੇ 'ਤੇ ਪੰਜਾਬ ਕਾਂਗਰਸ, ਹਾਈਕਮਾਂਡ ਦੇ ਨਾਲ ਨਹੀਂ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਨਹੀਂ ਕਰੇਗੀ ਸਮਝੌਤਾ

ਰਾਵੀ ਦਰਿਆ 'ਚ ਛੱਡਿਆ 2.5 ਲੱਖ ਕਿਉਸਿਕ ਪਾਣੀ, ਦਰਿਆ ਨੇੜਲੇ ਪਿੰਡਾਂ 'ਚ ਅਲਰਟ

Chamomile: ਨਮਾਮੀ ਗੰਗੇ ਪ੍ਰੋਜੈਕਟ ਦੇ ਸੀਵਰ ਟ੍ਰੀਟਮੈਂਟ ਪਲਾਂਟ 'ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ

ਨਦੀਨਨਾਸ਼ਕ ਦਾ ਰੁਝਾਨ ਖ਼ਤਮ ਕਰਨ ਲਈ ਅਪਣਾਈ ਜਾਵੇ ਪੈਰਾਡੌਕਸੀਕਲ ਤਕਨੀਕ: ਵਾਤਾਵਰਣ ਸਮਾਜ ਵਿਗਿਆਨੀ ਡਾ. ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਨਦੀਨਨਾਸ਼ਕ ਮਨੁੱਖੀ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਹਾਨੀਕਾਰਕ ਹੁੰਦੇ ਹਨ। ਇਹਨਾਂ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਚੰਗਾ ਹੈ। ਕੁਦਰਤੀ ਤਰੀਕੇ ਨਾਲ ਖੇਤੀ ਕਰਕੇ ਕੁਦਰਤੀ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ। ਖੇਤੀ ਦੀ ਰਿਵਾਇਤਾਂ ਨੂੰ ਬਦਲਣਾ ਪੈਣਾ ਹੈ। ਪੈਰਾਡੌਕਸੀਕਲ ਤਕਨੀਕ ਰਾਹੀਂ ਖੇਤੀ ਕਰਕੇ ਨਦੀਨਾਸ਼ਕਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤਕਨੀਕ ਵਿਚ ਮਿੱਟੀ, ਕੀੜੇ ਮਕੌੜੇ ਅਤੇ ਘਾਹ ਫੂਸ ਫ਼ਸਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਬਲਕਿ ਫ਼ਸਲਾਂ ਲਈ ਮਿੱਤਰ ਭੂਮਿਕਾ ਨਿਭਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.