ETV Bharat / state

ਕਲਾ ਭਵਨ ਵਿਖੇ ਮਨਾਇਆ ਗਿਆ ਗੁਰਸ਼ਰਨ ਭਾਜੀ ਦਾ 90ਵਾਂ ਜਨਮ ਦਿਹਾੜਾ - ਭਾਜੀ ਗੁਰਸ਼ਰਨ ਸਿੰਘ

ਗੁਰਸ਼ਰਨ ਭਾਜੀ ਦਾ 90ਵਾਂ ਜਨਮ ਦਿਹਾੜਾ ਉਨ੍ਹਾਂ ਦੀ ਯਾਦ ਵਿੱਚ ਕਲਾ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੇ ਉਨ੍ਹਾਂ ਨੂੰ ਯਾਦ ਕੀਤਾ।

ਫ਼ੋਟੋ
author img

By

Published : Sep 18, 2019, 9:18 AM IST

ਚੰਡੀਗੜ੍ਹ: ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਗੁਰਸ਼ਰਨ ਸਿੰਘ ਭਾਜੀ ਦਾ 90ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਲਗਾਤਾਰ ਤਿੰਨ ਦਿਨ ਲਈ ਕਲਾ ਭਵਨ ਵਿਖੇ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪਦਮ ਸ੍ਰੀ ਸੁਰਜੀਤ ਪਾਤਰ, ਪਦਮ ਸ੍ਰੀ ਰਾਮ ਗੋਪਾਲ ਬਜਾਜ, ਪਦਮ ਸ੍ਰੀ ਨੀਲਮ ਮਾਨ ਸਿੰਘ, ਪਦਮਸ੍ਰੀ ਬੰਸੀ ਕੌਲ ਅਤੇ ਡਾਕਟਰ ਨਵਸ਼ਰਨ ਪ੍ਰੋਫੈਸਰ ਮੈਨੂਅਲ ਅਸਲਾਮ ਆਦਿ ਨੇ ਸ਼ਿਰਕਤ ਕੀਤੀ।

ਵੇਖੋ ਵੀਡੀਓ

ਇਸ ਮੌਕੇ ਸੁਰਜੀਤ ਪਾਤਰ ਜੀ ਨੇ ਗੁਰਸ਼ਰਨ ਸਿੰਘ ਬਾਰੇ ਇੱਕ ਯਾਦ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਗੁਰਸ਼ਰਨ ਸਿੰਘ ਨੂੰ ਜਦ ਮਿਲਿਆ ਸੀ ਤਾਂ ਮੈਂ ਉਨ੍ਹਾਂ ਦੀ ਅੱਖਾਂ ਦੀ ਚਮਕ ਵੇਖੀ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਕਵਿਤਾਵਾਂ ਪੜ੍ਹੀਆਂ ਸਨ। ਆਖਰੀ ਵਾਰ ਉਨ੍ਹਾਂ ਨੂੰ ਬੀਜਾ ਪਿੰਡ ਵਿੱਚ ਵੇਖਿਆ ਸੀ ਉਸ ਦੌਰਾਨ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਸੀ। ਉਨ੍ਹਾਂ ਦੀ ਆਵਾਜ਼ ਨੇ ਸਾਰਾ ਮਾਹੌਲ ਪਿੰਡ ਵਿੱਚ ਬਣਾ ਕੇ ਰੱਖਿਆ ਹੋਇਆ ਸੀ। ਸੁਰਜੀਤ ਪਾਤਰ ਨੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਕਾਫੀ ਭਾਰੀ ਸੀ। ਇਸ ਮੌਕੇ ਸੁਰਜੀਤ ਪਾਤਰ ਨੇ ਉਨ੍ਹਾਂ ਦੀ ਯਾਦ ਵਿੱਚ ਦੋ ਲਾਈਨਾਂ ਵੀ ਸੁਣਾਈਆਂ। "ਉਹ ਧਰਤੀ ਵਾਂਗ ਬੋਲਿਆ ਦੀਵਾਰਾਂ ਵਾਂਗ ਨਹੀਂ ਬੋਲਿਆ" ਉਹ ਸਾਜ਼ਾਂ ਵਾਂਗੂੰ ਬੋਲਿਆ ਹਥਿਆਰਾਂ ਵਾਂਗੂੰ ਨਹੀਂ ਬੋਲਿਆ"।

ਉੱਥੇ ਹੀ ਪਦਮਸ੍ਰੀ ਬੰਸੀ ਕੌਲ ਨੇ ਗੁਰਸ਼ਰਨ ਸਿੰਘ ਬਾਰੇ ਕਿਹਾ ਕਿ ਉਹ ਨਾਟਕ ਦੇ ਜ਼ਰੀਏ ਲੋਕਾਂ ਦੀ ਆਵਾਜ਼ ਸਾਰਨ ਤੱਕ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਨਾਟਕ ਦੇ ਸੈੱਟ ਅਤੇ ਕੌਸਟਿਊਮ ਦੇ ਪਹਿਰਾਵੇ ਤੋਂ ਕੋਈ ਲੈਂਦਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੈਂ ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨਾਲ ਮੇਰੀ ਇੱਕ ਬਹਿਸ ਹੋ ਗਈ ਸੀ। ਉਸ ਸਮੇਂ ਗੁਰਸ਼ਰਨ ਜੀ ਨੇ ਕਿਹਾ ਸੀ ਕਿ ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਲੋਕਾਂ ਤੱਕ ਪਹੁੰਚ ਜਾਵੇ ਇਹ ਮੇਰੇ ਲਈ ਜ਼ਰੂਰੀ ਹੈ।

Intro:ਸੋਮਵਾਰ ਨੂੰ ਚੰਡੀਗੜ੍ਹ ਦੇ ਕਲਾ ਭਵਨ ਵਿਖੇ ਭਾਜੀ ਗੁਰਸ਼ਰਨ ਸਿੰਘ ਦਾ ਨੱਬੇ ਵੇਂ ਜਨਮ ਦਿਹਾੜਾ ਮਨਾਇਆ ਗਿਆ। ਇਹ ਜਨਮ ਦਿਹਾੜਾ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਮਨਾਇਆ ਗਿਆ।ਇਸ ਦੌਰਾਨ ਲਗਾਤਾਰ ਤਿੰਨ ਦਿਨ ਕਲਾ ਭਵਨ ਵਿਖੇ ਨਾਟਕ ਹੋਣਗੇ।ਇਸ ਮੌਕੇ ਤੇ ਪਦਮ ਸ੍ਰੀ ਸੁਰਜੀਤ ਪਾਤਰ ਪਦਮ ਸ੍ਰੀ ਰਾਮ ਗੋਪਾਲ ਬਜਾਜ ਪਦਮਸ੍ਰੀ ਨੀਲਮ ਮਾਨ ਸਿੰਘ ਪਦਮਸ੍ਰੀ ਬੰਸੀ ਕੌਲ ਅਤੇ ਡਾਕਟਰ ਨਵਸ਼ਰਨ ਪ੍ਰੋਫੈਸਰ ਮੈਨੂਅਲ ਅਸਲਾਮ ਆਦਿ ਨੇ ਸ਼ਿਰਕਤ ਕੀਤੀ।

Body:ਇਸ ਪ੍ਰੋਗਰਾਮ ਦੇ ਦੌਰਾਨ ਭਾਜੀ ਗੁਰਸ਼ਰਨ ਸਿੰਘ ਨੂੰ ਸਾਰੇ ਆਏ ਮਹਿਮਾਨਾਂ ਵੱਲੋਂ ਯਾਦ ਕੀਤਾ ਗਿਆ।ਉੱਥੇ ਹੀ ਸੁਰਜੀਤ ਪਾਤਰ ਜੀ ਨੇ ਕਿਹਾ ਕਿ ਗੁਰਸ਼ਰਨ ਸਿੰਘ ਬਾਰੇ ਬੋਲਦੇ ਹੋਏ ਕਿਹਾ ਕਿ ਮੈਂ ਗੁਰਸ਼ਰਨ ਸਿੰਘ ਨੂੰ ਜਦ ਮਿਲਿਆ ਉਨ੍ਹਾਂ ਦੀ ਅੱਖਾਂ ਦੀ ਚਮਕ ਵੇਖੀ, ਉਨ੍ਹਾਂ ਨੂੰ ਵੇਖਿਆ,ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਕਵਿਤਾਵਾਂ ਪੜ੍ਹੀਆਂ ਆਖਰੀ ਵਾਰ ਉਨ੍ਹਾਂ ਨੂੰ ਮੈਂ ਬੀਜਾ ਪਿੰਡ ਵਿੱਚ ਵੇਖਿਆ ਉਨ੍ਹਾਂ ਦੀ ਸਿਹਤ ਕਾਫੀ ਖਰਾਬ ਸੀ ਲੇਕਿਨ ਉੱਥੇ ਥੜ੍ਹੇ ਤੇ ਬੈਠੇ ਹੋਏ ਸਨ ਉਨ੍ਹਾਂ ਦੀ ਆਵਾਜ਼ ਨੇ ਸਾਰਾ ਮਾਹੌਲ ਪਿੰਡ ਦੇ ਵਿੱਚ ਬਣਾ ਕੇਰੱਖਿਆ ਹੋਇਆ ਸੀ ਉਨ੍ਹਾਂ ਦੀ ਆਵਾਜ਼ ਕਾਫੀ ਭਾਰੀ ਸੀ ਸਾਰੇ ਪੰਜਾਬ ਦੀ ਉਹ ਆਵਾਜ਼ ਬਣੇ ਅਤੇ ਉਨ੍ਹਾਂ ਲਈ ਪਾਤਰ ਜੀ ਨੇ ਦੋ ਲਾਈਨਾਂ ਵੀ ਸੁਣਾਈਆਂ "ਉਹ ਧਰਤੀ ਵਾਂਗ ਬੋਲਿਆ ਦੀਵਾਰਾਂ ਵਾਂਗ ਨਹੀਂ ਬੋਲਿਆ" ਉਹ ਸਾਜ਼ਾਂ ਵਾਂਗੂੰ ਬੋਲਿਆ ਹਥਿਆਰਾਂ ਵਾਂਗੂੰ ਨਹੀਂ ਬੋਲਿਆ"

Conclusion:ਉੱਥੇ ਹੀ ਬੰਸੀ ਕੋਲ ਜੀ ਨੇ ਗੁਰਸ਼ਰਨ ਸਿੰਘ ਜੀ ਬਾਰੇ ਬੋਲਿਆ ਕਿ ਉਹ ਨਾਟਕ ਦੇ ਜ਼ਰੀਏ ਲੋਕਾਂ ਦੀ ਆਵਾਜ਼ ਸਾਰਨ ਤੱਕ ਪਹੁੰਚਾਉਣਾ ਚਾਹੁੰਦੇ ਸਨ ਉਨ੍ਹਾਂ ਨੂੰ ਨਾਟਕ ਦੇ ਸੈੱਟ ਅਤੇ ਕੌਸਟਿਊਮ ਦੇ ਪਹਿਰਾਵੇ ਤੋਂ ਕੋਈ ਲੈਂਦਾ ਨਹੀਂ ਸੀ ਉਨ੍ਹਾਂ ਦੱਸਿਆ ਕਿ ਮੈਂ ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨਾਲ ਮੇਰੀ ਇੱਕ ਬਹਿਸ ਹੋ ਗਈ ਤੁਸੀਂ ਨਾਟਕ ਦੇ ਡਿਜ਼ਾਈਨ ਅਤੇ ਧਿਆਨ ਕਿਉਂ ਨਹੀਂ ਦਿੰਦੇ ਤਾਂ ਗੁਰਸ਼ਰਨ ਜੀ ਦਾ ਜਵਾਬ ਸੀ ਕਿ ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਲੋਕਾਂ ਤੱਕ ਪਹੁੰਚ ਜਾਵੇ ਇਹ ਮੇਰੇ ਲਈ ਜ਼ਰੂਰੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.