ETV Bharat / state

ਪੀੜਤਾਂ ਨੂੰ ਝੂਠੇ ਲਾਰੇ ਨਹੀਂ, ਇਨਸਾਫ਼ ਚਾਹੀਦਾ ਕੈਪਟਨ ਸਾਬ੍ਹ: ਭਗਵੰਤ ਮਾਨ

author img

By

Published : Aug 7, 2020, 7:55 PM IST

ਮੁੱਖ ਮੰਤਰੀ ਪੰਜਾਬ ਦੇ ਤਰਨ ਤਾਰਨ ਦੌਰੇ 'ਤੇ ਵਿਰੋਧੀ ਧਿਰ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਹਜ਼ੂਰ ਆਉਂਦੇ-ਆਉਂਦੇ ਤੁਸੀਂ ਦੇਰ ਕਰ ਦਿੱਤੀ। ਸੀਐੱਮ ਨੂੰ ਘਰੋਂ ਕੱਢਣ ਲਈ ਵਿਰੋਧੀ ਧਿਰ ਨੂੰ ਧਰਨੇ ਅਤੇ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀੜਤਾਂ ਨੂੰ ਝੂਠੇ ਲਾਰੇ ਨਹੀਂ ਇਨਸਾਫ਼ ਚਾਹੀਦਾ ਹੈ ਜੋ ਸਿਰਫ਼ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਮਗਰੋਂ ਹੀ ਮਿਲ ਸਕਦਾ ਹੈ।

Opposition lashes out at Punjab Chief Minister during Tarn Taran visit
ਪੀੜਤਾਂ ਨੂੰ ਝੂਠੇ ਲਾਰੇ ਨਹੀਂ, ਇਨਸਾਫ਼ ਚਾਹੀਦਾ-ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ 'ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਉਪਰੰਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੌਰੇ 'ਤੇ ਕਿਹਾ ਕਿ ਬਤੌਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਪਤਾ ਲੈਣ 'ਚ ਬਹੁਤ ਦੇਰ ਕਰ ਦਿੱਤੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੇ ਕਿਹਾ, ''29 ਜੁਲਾਈ ਨੂੰ ਜ਼ਹਿਰੀਲੀ ਸ਼ਰਾਬ ਨਾਲ ਪਹਿਲੀ ਮੌਤ ਦੀ ਖ਼ਬਰ ਆਈ ਸੀ। ਇਨ੍ਹਾਂ 10-11 ਦਿਨਾਂ 'ਚ ਕਰੀਬ 110 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਰੁਕਿਆ ਨਹੀਂ। ਮੁੱਖ ਮੰਤਰੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਪੂਰੇ ਸ਼ਾਹੀ ਅੰਦਾਜ਼ 'ਚ ਤਰਨ ਤਾਰਨ ਪੁੱਜੇ। ਜਿੱਥੇ ਰਾਜਾ ਸਾਹਿਬ ਦਾ 'ਰੈਡਕਾਰਪਟ' ਸਟਾਈਲ 'ਚ ਸਵਾਗਤ ਹੋਇਆ। ਪੋਰਟੇਬਲ ਏਸੀਜ਼ ਦੀ ਠੰਢ 'ਚ ਪੀੜਤ ਪਰਿਵਾਰਾਂ ਨੂੰ ਦੂਰੋਂ-ਦੂਰੋਂ ਮਿਲੇ ਮੁੱਖ ਮੰਤਰੀ ਸਿਰਫ਼ 2 ਦੀ ਥਾਂ 5 ਲੱਖ ਮੁਆਵਜ਼ਾ ਜਾਂ ਸਿਹਤ ਬੀਮੇ ਵਰਗੀ ਛੋਟੀ ਮੋਟੀ ਸਹੂਲਤ ਤੋਂ ਵੱਧ ਕੁੱਝ ਨਹੀਂ ਐਲਾਨ ਸਕੇ। ਜਦਕਿ ਖ਼ੁਦ ਹੀ ਮੌਤਾਂ ਨੂੰ ਕਤਲ ਦੱਸ ਰਹੇ ਹਨ।''

ਭਗਵੰਤ ਮਾਨ ਨੇ ਕਿਹਾ ਸਭ ਤੋਂ ਜ਼ਰੂਰੀ ਸੀ ਇਸ ਜ਼ਹਿਰੀਲੇ ਧੰਦੇ 'ਚ ਸ਼ਾਮਲ ਵਿਧਾਇਕਾਂ ਅਤੇ ਹੋਰ ਕਾਂਗਰਸੀਆਂ ਦੀ ਆਓ ਭਗਤ ਕਬੂਲਣ ਦੀ ਥਾਂ 'ਤੇ ਉਨ੍ਹਾਂ 'ਤੇ ਤੁਰੰਤ ਕਤਲ ਦੇ ਮੁਕੱਦਮੇ ਦਰਜ ਕਰਾਉਂਦੇ।

ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਰਾਜਾ ਸਾਹਿਬ (ਮੁੱਖ ਮੰਤਰੀ) ਨੂੰ ਉਸ ਦੇ ਆਲੀਸ਼ਾਨ ਫਾਰਮ ਹਾਊਸ 'ਚੋਂ ਕੱਢ ਕੇ ਤਰਨ ਤਾਰਨ ਭੇਜਣ ਲਈ ਧਰਨੇ ਪ੍ਰਦਰਸ਼ਨ ਅਤੇ ਗ੍ਰਿਫਤਾਰੀਆਂ ਦੇਣੀਆਂ ਪਈਆਂ ਹੋਣ।

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ 'ਦੁੱਖ ਮੰਤਰੀ' ਦੀ ਵੀ ਜ਼ਿੰਮੇਵਾਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਫ਼ਰਜ਼ ਨਿਭਾਉਂਦੀ ਹੋਈ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਸਦਨ ਅਤੇ ਸੰਸਦ ਤੱਕ ਆਵਾਜ਼ ਬੁਲੰਦ ਰੱਖੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.