ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਪੰਜਾਬ ਵਿਚ ਵੀ ਸੇਬਾਂ ਦੀ ਖੇਤੀ ਕਰਨ ਦਾ ਤਜਰਬਾ ਕਰਨ ਜਾ ਰਹੀ ਹੈ। ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖੁਦ ਇਹ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਟਿਸ਼ੂ ਕਲਚਰ ਰਾਹੀਂ ਸੇਬਾਂ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਆਮ ਤੌਰ 'ਤੇ ਸੇਬ ਠੰਢੇ ਇਲਾਕਿਆਂ ਵਿਚ ਉਗਾਏ ਜਾਂਦੇ ਹਨ ਅਤੇ ਪੰਜਾਬ ਦਾ ਤਾਪਮਾਨ ਅਤੇ ਮਿੱਟੀ ਸੇਬਾਂ ਦੀ ਖੇਤੀ ਲਈ ਕਿੰਨੇ ਅਨੁਕੂਲ ਹਨ ? ਇਹ ਵੀ ਚਰਚਾ ਦਾ ਵਿਸ਼ਾ ਹੈ। ਹਿਮਾਚਲ ਅਤੇ ਕਸ਼ਮੀਰ ਦੀ ਖੂਬਸੂਰਤੀ ਦਾ ਇਕ ਪੈਮਾਨਾ ਸੇਬਾਂ ਰਾਹੀਂ ਵੀ ਮਾਪਿਆਂ ਜਾਂਦਾ ਹੈ। ਸੇਬਾਂ ਦੇ ਬਾਗਾਂ ਵਿਚ ਵਿਚਾਲੇ ਕੁਦਰਤ ਦੇ ਮਨਮੋਹਕ ਨਜ਼ਾਰੇ ਹੁਣ ਪੰਜਾਬ ਵਿਚ ਵੀ ਵੇਖਣ ਨੂੰ ਮਿਲ ਸਕਦੇ ਹਨ। ਦਾਅਵਾ ਇਹ ਵੀ ਹੈ ਕਿ ਰਿਵਾਇਤਾਂ ਫ਼ਸਲੀ ਚੱਕਰ ਵਿਚੋਂ ਬਾਹਰ ਆ ਕੇ ਕਿਸਾਨ ਚੋਖਾ ਮੁਨਾਫ਼ਾ ਕਮਾ ਸਕਦੇ ਹਨ, ਜਿਸ ਲਈ ਮਾਹਿਰਾਂ ਨੇ ਸਰਕਾਰ ਦੇ ਇਸ ਤਜਰਬੇ ਦੇ ਕਈ ਪਹਿਲੂ ਘੋਖੇ ਹਨ।
ਪੰਜਾਬ ਵਿਚ ਹੋ ਸਕਦੀ ਹੈ ਸੇਬਾਂ ਦੀ ਖੇਤੀ : ਪੰਜਾਬ ਵੀ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਾਂਗੂ ਸੇਬਾਂ ਦੇ ਬਾਗਾਂ ਦਾ ਰਾਜਾ ਬਣ ਸਕਦਾ ਹੈ, ਕਿੳੇੁਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੇਬ ਦੀਆਂ ਦੋ ਕਿਸਮਾਂ ਉਨਤ ਕੀਤੀਆਂ ਹਨ, ਜਿਨ੍ਹਾਂ ਨੂੰ ਕਿ ਅੰਨਾ ਅਤੇ ਡੋਰਸੇਟ ਗੋਲਡਨ ਦਾ ਨਾਂ ਦਿੱਤਾ ਗਿਆ ਹੈ। ਇਹ ਲਾਲ ਅਤੇ ਹਰੇ ਦੋਵਾਂ ਰੰਗਾਂ ਦੇ ਸੇਬਾਂ ਦੀਆਂ ਕਿਸਮਾਂ ਹਨ। ਜਿਨ੍ਹਾਂ ਨੂੰ ਕਿ ਮੈਦਾਨੀ ਅਤੇ ਗਰਮ ਇਲਾਕਿਆਂ ਵਿਚ ਵੀ ਉਗਾਇਆ ਜਾ ਸਕਦਾ ਹੈ। ਸੇਬ ਦੀਆਂ ਇਹ ਕਿਸਮਾਂ 35 ਤੋਂ 37 ਡਿਗਰੀ ਦਾ ਤਾਪਮਾਨ ਸਹਿਣ ਕਰ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 2013 ਤੋਂ ਸੇਬਾਂ ਦੀਆਂ ਇਨ੍ਹਾਂ ਕਿਸਮਾਂ ਦੀ ਖੋਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Amritpal Singh's Partner Wife : ਹਾਈਕੋਰਟ ਪਹੁੰਚੀ ਖਾਸ ਅਰਜ਼ੀ, ਅੰਮ੍ਰਿਤਪਾਲ ਸਿੰਘ ਦੇ ਸਾਥੀ ਦੀ ਘਰਵਾਲੀ ਨੇ ਪਾਈ ਪਟੀਸ਼ਨ, ਪੜ੍ਹੋ ਕੀ ਮੰਗਿਆ...
ਸੇਬਾਂ ਦੀਆਂ ਕਈ ਕਿਸਮਾਂ : ਵਨਸਪਤੀ ਵਿਗਿਆਨ ਦੇ ਮਾਹਿਰ ਡਾ. ਐਮਸੀ ਸਿੱਧੂ ਨੇ ਸੇਬਾਂ ਦੀਆਂ ਕਈ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਇਹ ਧਾਰਨਾ ਠੀਕ ਹੈ ਕਿ ਸੇਬ ਦੀ ਫ਼ਸਲ ਸਿਰਫ਼ ਠੰਢੇ ਇਲਾਕਿਆਂ ਵਿਚ ਹੀ ਹੁੰਦੀ ਹੈ ਪਰ ਇਕ ਪੱਖ ਇਹ ਵੀ ਹੈ ਕਿ ਸੇਬਾਂ ਦੀ ਕੋਈ ਇਕ ਕਿਸਮ ਨਹੀਂ। ਸੇਬਾਂ ਦੀਆਂ ਕਈ ਵਿਭਿੰਨਤਾਵਾਂ ਹਨ, ਜੋ ਵੱਖੋ-ਵੱਖ ਤਾਪਮਾਨ ਸਹਿਣ ਕਰ ਸਕਦੀਆਂ ਹਨ। ਕਈ ਕਿਸਮਾਂ ਅਜਿਹੀਆਂ ਹਨ ਜਿਹਨਾਂ ਨੂੰ 500 ਤੋਂ ਲੈ ਕੇ 1000 ਘੰਟੇ 7 ਡਿਗਰੀ ਤਾਪਮਾਨ 'ਤੇ ਰੱਖਿਆ ਜਾਂਦਾ ਹੈ। ਕੁਝ ਕਿਸਮਾਂ ਨੂੰ 400 ਤੋਂ 700 ਘੰਟੇ ਹੀ ਠੰਢ ਚਾਹੀਦੀ ਹੈ। ਕੁਝ ਕਿਸਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ 500 ਘੰਟੇ ਦੀ ਹੀ ਠੰਢ ਚਾਹੀਦੀ ਹੈ, ਇਸਦਾ ਮਤਲਬ ਤਾਂ ਅਜਿਹੀਆਂ ਕਿਸਮਾਂ ਲਈ ਪੰਜਾਬ ਦਾ ਵਾਤਾਵਰਨ ਢੁੱਕਵਾਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈਆਂ ਕਿਸਮਾਂ ਅੰਨਾ ਅਤੇ ਡੋਰੇਸਟ ਗੋਲਡਨ ਲਈ ਪੰਜਾਬ ਦਾ ਤਾਪਮਾਨ ਢੁੱਕਵਾਂ ਹੈ।
ਟਿਸ਼ੂ ਕਲਚਰ ਬਣ ਸਕਦਾ ਹੈ ਸੇਬਾਂ ਦੀ ਖੇਤੀ ਦਾ ਸਬੱਬ : ਟਿਸ਼ੂ ਕਲਚਰ ਦਾ ਮਤਲਬ ਹੈ ਇਕ ਤੋਂ ਜ਼ਿਆਦਾ ਬੂਟੇ ਲਾਉਣ ਲਈ ਬੂਟੇ ਦਾ ਬੀਜ ਇਕੱਠਾ ਕਰਨਾ ਅਤੇ ਫਿਰ ਲੈਬੋਰਟਰੀ ਪ੍ਰਕਿਰਿਆ ਨਾਲ ਬੂਟਾ ਤਿਆਰ ਕਰਨਾ, ਜਿਸ ਨਾਲ ਬੂਟੇ ਦੇ ਸਾਰੇ ਗੁਣ ਇਕ ਸਮਾਨ ਰਹਿੰਦੇ ਹਨ। ਟਿਸ਼ੂ ਕਲਚਰ ਵਿਚ ਫ਼ਲ, ਟਾਹਣੀ, ਸਟੈਮ ਅਤੇ ਬੀਜ ਤੋਂ ਪੂਰੇ ਦਾ ਪੂਰਾ ਬੂਟਾ ਤਿਆਰ ਕੀਤਾ ਜਾਂਦਾ ਹੈ। ਲੈਬੋਰਟਰੀ ਵਿਚ ਇਕ ਸਮੇਂ ਇਕ ਤੋਂ ਜ਼ਿਆਦਾ ਬੂਟੇ ਵੀ ਤਿਆਰ ਕੀਤੇ ਜਾ ਸਕਦੇ ਹਨ। ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਵੀ ਪੰਜਾਬ ਵਿਚ ਟਿਸ਼ੂ ਕਲਚਰ ਸੇਬਾਂ ਦੀ ਖੇਤੀ ਦਾ ਸਬੱਬ ਬਣ ਸਕਦਾ ਹੈ।
ਇਹ ਵੀ ਪੜ੍ਹੋ : CM Bhagwant Mann's Appeal: ਮੁੱਖ ਮੰਤਰੀ ਮਾਨ ਦੀ ਚਿਤਾਵਨੀ, ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਦੇ ਮਨਸੂਬੇ ਨਹੀਂ ਹੋਣ ਦਿੱਤੇ ਜਾਣਗੇ ਸਫ਼ਲ
ਕਿਸਾਨਾਂ ਨੂੰ ਚੋਖਾ ਮੁਨਾਫ਼ਾ ਵੀ ਹੋ ਸਕਦਾ ਹੈ : ਡਾ. ਐਮਸੀ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਜੇਕਰ ਸੇਬਾਂ ਦੀ ਖੇਤੀ ਦਾ ਚਲਨ ਸ਼ੁਰੂ ਹੁੰਦਾ ਹੈ ਤਾਂ ਕਿਸਾਨਾਂ ਨੂੰ ਮੁਨਾਫ਼ਾ ਮਿਲਣਾ ਵੀ ਸੰਭਾਵਿਕ ਹੈ। ਸਰਕਾਰ ਨੇ ਰਿਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਕਿਸਾਨਾਂ ਨੂੰ ਬਹੁਭਾਤੀ ਖੇਤੀ ਕਰਨ ਦਾ ਸੁਨੇਹਾ ਤਾਂ ਦਿੱਤਾ ਹੈ ਪਰ ਕਹਿਣ ਨਾਲ ਕਦੇ ਵੀ ਚੀਜ਼ਾਂ ਅਮਲੀ ਰੂਪ ਵਿਚ ਨਹੀਂ ਲਿਆਂਦੀਆਂ ਜਾਂਦੀਆਂ। ਕਿਸਾਨਾਂ ਨੂੰ ਅਜਿਹਾ ਮਾਹੌਲ ਮਿਲਣਾ ਵੀ ਜ਼ਰੂਰੀ ਹੈ ਜਿਸ ਨਾਲ ਸੇਬਾਂ ਦੀ ਖੇਤੀ ਹੋ ਸਕੇ। ਸੇਬ ਸਭ ਦੀ ਜ਼ਰੂਰਤ ਹੈ ਜੇਕਰ ਅਜਿਹਾ ਸੰਭਵ ਹੰੁੰਦਾ ਹੈ ਤਾਂ ਕਿਸਾਨਾਂ ਅਤੇ ਆਮ ਲੋਕਾਂ ਦੋਵਾਂ ਨੂੰ ਫਾਇਦਾ ਹੋਵੇਗਾ। ਫਿਰ ਕਸ਼ਮੀਰ ਜਾਂ ਹਿਮਾਚਲ ਵਿਚੋਂ ਸੇਬ ਮੰਗਵਾਉਣ ਦੀ ਲੋੜ ਨਹੀਂ ਬਲਕਿ ਪੰਜਾਬ ਵਿਚੋਂ ਹੀ ਵਾਧੂ ਸੇਬ ਮਿਲ ਸਕਣਗੇ। ਜੇਕਰ ਸਰਕਾਰ ਸੇਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਕਿਸਾਨ ਵੀ ਰਿਵਾਇਤੀ ਫ਼ਸਲੀ ਚੱਕਰ ਵਿਚੋਂ ਬਾਹਰ ਆਉਣਗੇ
ਪੰਜਾਬ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਵਿਚ ਲੱਗਾ ਹੈ ਸੇਬਾਂ ਦਾ ਰੁੱਖ : ਸਾਡੀ ਟੀਮ ਵੱਲੋਂ ਪੰਜਾਬ ਵਿਚ ਸੇਬਾਂ ਦੀ ਖੇਤੀ ਦੇ ਪੰਜਾਬ ਵਿਚ ਹੋਣ ਦੀ ਸੰਭਾਵਨਾ ਬਾਰੇ ਵੱਖ ਵੱਖ ਤੱਥ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ ਵੀ ਸੇਬਾਂ ਦਾ ਰੁੱਖ ਲੱਗਿਆ ਹੋਇਆ। ਜੋ ਕਿ 4 ਸਾਲ ਪਹਿਲਾਂ ਲਗਾਇਆ ਗਿਆ ਸੀ ਅਤੇ ਹਰੇ ਰੰਗ ਦੇ ਸੇਬ ਵੀ ਉੱਗਦੇ ਹਨ। ਜਿਸਨੂੰ ਵੇਖਦਿਆਂ ਇਹ ਸਮਝਣਾ ਕੋਈ ਔਖਾ ਨਹੀਂ ਕਿ ਪੰਜਾਬ ਵਿਚ ਵੀ ਸੇਬਾਂ ਦੀ ਖੇਤੀ ਦਾ ਰਾਹ ਪੱਧਰਾ ਹੈ।
ਇਹ ਵੀ ਪੜ੍ਹੋ : Damage in Fazilka due to Rain: ਝੱਖੜ ਨੇ ਜੜ੍ਹੋਂ ਪੱਟੇ ਦਰੱਖ਼ਤ, ਸੂਬੇ ਦੇ ਇਸ ਜ਼ਿਲ੍ਹੇ ਵਿੱਚੋਂ ਆਈਆਂ ਤਬਾਹੀ ਦੀਆਂ ਤਸਵੀਰਾਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸ਼ੁਰੂ ਹੋ ਚੁੱਕੀ ਹੈ ਪ੍ਰੈਕਟਿਸ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਵੱਲੋਂ ਸੇਬ ਦੀ ਫ਼ਸਲ ਦਾ ਤਜ਼ਰਬਾ ਸ਼ੁਰੂ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਖੁਦ ਇਸ ਦਾ ਨਿਰੀਖਣ ਕੀਤਾ ਗਿਆ। ਇਸਦੇ ਨਾਲ ਹੀ ਹੁਸ਼ਿਆਰਪੁਰ ਦੇ ਕਿਸਾਨ ਗੁਰਿੰਦਰ ਸਿੰਘ ਬਾਜਵਾ ਵੀ ਸੇਬ ਦੀ ਖੇਤੀ ਕਰ ਰਹੇ ਹਨ।