ETV Bharat / state

ਹੁਣ ਅੱਧੇ ਘੰਟੇ ਵਿੱਚ ਪੀ.ਜੀ.ਆਈ. ਦੇਵੇਗਾ ਕੋਰੋਨਾ ਟੈਸਟ ਦੀ ਰਿਪੋਰਟ - ਰੈਪਿਡ ਐਂਟੀਜਨ ਟੈਸਟ

ਲੋਕਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਵਾਉਣ ਮਗਰੋਂ ਰਿਪੋਰਟ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਪੀਜੀਆਈ ਨੂੰ ਇੰਡੀਅਨ ਕਾਊਂਸਲ ਆਫ਼ ਮੈਡੀਕਲ ਐਂਡ ਰਿਸਰਚ ਨੇ ਰੈਪਿਡ ਐਂਟੀਜਨ ਟੈਸਟ ਲਈ ਚੁਣਿਆ ਹੈ।

ਹੁਣ ਅੱਧੇ ਘੰਟੇ ਵਿੱਚ ਪੀ.ਜੀ.ਆਈ. ਦੇਵੇਗਾ ਕੋਰੋਨਾ ਟੈਸਟ ਦੀ ਰਿਪੋਰਟ

author img

By

Published : Jun 29, 2020, 5:02 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰਾਨ ਆਮ ਲੋਕਾਂ ਦੇ ਇਲਾਜ ਦੇ ਲਈ ਪਹਿਲਾਂ ਪੀਜੀਆਈ ਨੂੰ ਪਲਾਜ਼ਮਾ ਥੈਰੇਪੀ ਦਾ ਜ਼ਿੰਮਾ ਦਿੱਤਾ ਗਿਆ ਸੀ ਅਤੇ ਹੁਣ ਰੈਪਿਡ ਐਂਟੀਜਨ ਟੈਸਟ ਦੇ ਲਈ ਇੰਡੀਅਨ ਕਾਊਂਸਲ ਆਫ਼ ਮੈਡੀਕਲ ਐਂਡ ਰਿਸਰਚ ਨੇ ਪੀਜੀਆਈ ਸਣੇ ਸੱਤ ਹੋਰ ਹਸਪਤਾਲ ਚੁਣੇ ਹਨ।

ਹੁਣ ਅੱਧੇ ਘੰਟੇ ਵਿੱਚ ਪੀ.ਜੀ.ਆਈ. ਦੇਵੇਗਾ ਕੋਰੋਨਾ ਟੈਸਟ ਦੀ ਰਿਪੋਰਟ

ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਕੋਰੋਨਾ ਦੇ ਸੈਂਪਲ ਲੈ ਕੇ ਮੌਕੇ 'ਤੇ ਹੀ ਰੈਪਿਡ ਐਂਟੀਜਨ ਟੈਸਟ ਕਰਕੇ ਅੱਧੇ ਘੰਟੇ ਦੇ ਅੰਦਰ ਰਿਪੋਰਟ ਆ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਦੋ ਸੈਂਪਲ ਲਏ ਜਾਣਗੇ ਜਿਸ ਦੇ ਵਿੱਚੋਂ ਇੱਕ ਦੀ ਰਿਪੋਰਟ ਤਾਂ ਅੱਧੇ ਘੰਟੇ ਵਿੱਚ ਹੀ ਆ ਜਾਵੇਗੀ ਅਤੇ ਦੂਜੀ ਰਿਪੋਰਟ ਪਹਿਲਾਂ ਦੀ ਤਰ੍ਹਾਂ ਲੈਬ ਦੇ ਵਿੱਚ ਵਿਚਾਰੀ ਜਾਵੇਗੀ ਅਤੇ ਉਸ ਨੂੰ ਉਨ੍ਹਾਂ ਹੀ ਸਮਾਂ ਲਗੇਗਾ ਅਤੇ ਬਾਅਦ ਵਿੱਚ ਦੋਵਾਂ ਦੀ ਤੁਲਨਾ ਕਰਕੇ ਵੇਖਿਆ ਜਾਵੇਗਾ ਅਤੇ ਜੇਕਰ ਰਿਪੋਰਟਸ ਟੈਸਟਿੰਗ ਕਿੱਟ ਰਾਹੀਂ ਮੈਚ ਹੋ ਜਾਣਗੀਆਂ ਤਾਂ ਇਹ ਇੱਕ ਵੱਡੀ ਉਪਲੱਬਧੀ ਹੋਵੇਗੀ।

ਜੁਲਾਈ ਮਹੀਨੇ ਵਿੱਚ ਪੀਕ 'ਤੇ ਹੋਵੇਗਾ ਕੋਰੋਨਾ

ਉਨ੍ਹਾਂ ਦੱਸਿਆ ਕਿ ਪਹਿਲਾਂ ਕੇਰੋਨਾ ਦੇ ਟੈਸਟ ਦੀ ਰਿਪੋਰਟ ਆਉਣ ਦੇ ਵਿੱਚ ਕਈ ਘੰਟੇ ਲੱਗਦੇ ਸਨ ਅਤੇ ਕਈ ਵਾਰ ਰਿਪੋਰਟ ਬਹੁਤ ਦਿਨਾਂ ਤੱਕ ਵੀ ਪੈਂਡਿੰਗ ਰਹਿ ਜਾਂਦੀ ਸੀ ਜਿਸ ਕਰਕੇ ਮਰੀਜ਼ ਨੂੰ ਆਈਸੋਲੇਸ਼ਨ ਵਿੱਚ ਰੱਖਣਾ ਪੈਂਦਾ ਹੈ। ਪਰ ਹੁਣ ਇਸ ਰੈਪਿਡ ਐਂਟੀਜਨ ਟੈਸਟ ਰਾਹੀਂ ਇਹ ਕੰਮ ਸੁਖਾਲਾ ਹੋ ਜਾਵੇਗਾ ਅਤੇ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਰਾਹਤ ਮਿਲੇਗੀ।

ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਮੰਗਲਵਾਰ ਤੋਂ ਪੀ.ਜੀ.ਆਈ. ਵਿੱਚ ਇਨ੍ਹਾਂ ਟੈਸਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਕੋਰੋਨਾ ਪੀਕ 'ਤੇ ਹੋਵੇਗਾ ਅਤੇ ਇਸ ਦੌਰਾਨ ਲੋਕਾਂ ਦੀ ਜਾਂਚ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ ਜਿਸ ਵਿੱਚ ਰੈਪਿਡ ਐਂਟੀਜਨ ਟੈਸਟ ਕਿੱਟ ਰਾਹੀਂ ਇੱਕ ਦਿਨ 'ਚ 300 ਤੋਂ 400 ਮਰੀਜ਼ਾਂ ਨੂੰ ਦੇਖਿਆ ਜਾ ਸਕੇਗਾ।

ਓ.ਪੀ.ਡੀ. ਖੁੱਲ੍ਹਣ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਟੈਲੀਕਮਿਊਨੀਕੇਸ਼ਨ ਰਾਹੀਂ 1,500 ਤੋਂ 2,000 ਮਰੀਜ਼ ਰੋਜ਼ਾਨਾ ਦੇਖੇ ਜਾ ਰਹੇ ਹਨ ਅਤੇ 600 ਮਰੀਜ਼ ਓ.ਪੀ.ਡੀ. ਵਿੱਚ ਵੀ ਦੇਖੇ ਜਾ ਰਹੇ ਹਨ ਪਰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਅਜੇ ਓ.ਪੀ.ਡੀ. ਖੋਲ੍ਹਣ ਦਾ ਕੋਈ ਇਰਾਦਾ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.