ਚੰਡੀਗੜ੍ਹ: ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਚੱਲਦਿਆਂ ਅੱਜ 4 ਹਲਕਿਆਂ ਵਿੱਚ ਪੋਲਿੰਗ ਹੋ ਰਹੀ ਹੈ। ਹਰ ਪਾਰਟੀ ਜ਼ਿਮਨੀ ਚੋਣਾਂ ਵਿੱਚ ਆਪਣਾ ਜ਼ੋਰ ਲਾ ਰਹੀ ਹੈ ਪਰ ਕਾਨੂੰਨ ਵਿਵਸਥਾ ਨੂੰ ਲੈ ਕੇ ਚੋਣ ਕਮਿਸ਼ਨਰ ਪੰਜਾਬ ਦੀ ਨਜ਼ਰ ਚਾਰਾਂ ਹਲਕਿਆਂ 'ਤੇ ਹੈ। ਪਰ ਐਤਵਾਰ ਦੇ ਦਿਨ ਦਾਖਾ ਹਲਕੇ ਵਿੱਚ ਚੋਣਾਂ ਨੂੰ ਲੈਕੇ ਹਿੰਸਾ ਵੇਖਣ ਨੂੰ ਮਿਲੀ, ਜਿਸ ਦੇ ਕਾਰਨ ਮੁੱਖ ਚੋਣ ਅਫ਼ਸਰ ਕੋਲ ਰਿਪੋਰਟ ਆਈ ਹੈ। ਫ਼ਗਵਾੜਾ ਵਿੱਚ ਵੀ ਪੋਲਿੰਗ ਲਈ ਤੈਨਾਤ ਅਫਸਰ ਬਦਲੇ ਗਏ ਹਨ।
ਐਮ.ਪੀ. ਰਵਨੀਤ ਬਿੱਟੂ ਅਤੇ ਕੁਲਬੀਰ ਜ਼ੀਰਾ ਨੂੰ ਐਸ.ਐਸ.ਪੀ. ਲੁਧਿਆਣਾ ਵੱਲੋਂ ਇਨਕੁਆਰੀ ਜੁਆਇਨ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਜਿਸ ਦੀ ਜਾਣਕਾਰੀ ਐਸਐਸਪੀ ਲੁਧਿਆਣਾ ਨੇ ਮੁੱਖ ਚੋਣ ਅਫ਼ਸਰ ਐਸ. ਕਰੁਣਾ ਰਾਜੂ ਨੂੰ ਭੇਜੀ ਹੈ ਹਾਲਾਂਕਿ ਸ਼ਿਕਾਇਤਕਰਤਾ ਮਨਪ੍ਰੀਤ ਇਯਾਲੀ ਨੂੰ ਵੀ ਨੋਟਿਸ ਭੇਜਿਆ ਗਿਆ ਹੈ।
ਦਰਅਸਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਜ਼ੀਰਾ ਅਤੇ ਦਾਖਾ ਹਲਕੇ ਦੀਆਂ ਗਤੀਵਿਧੀਆਂ ਨੂੰ ਦਰਸਾਇਆ ਗਿਆ ਸੀ। ਵੀਡੀਓ ਕਲਿੱਪਾਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨਰ ਐਸ. ਕਰੁਣਾ ਰਾਜੂ ਨੇ ਐਸ.ਐਸ.ਪੀ. ਲੁਧਿਆਣਾ ਤੋਂ ਇਸ ਬਾਰੇ ਜਾਣਕਾਰੀ ਮੰਗੀ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਗਿਆ। ਕੁਲਬੀਰ ਜ਼ੀਰਾ ਦੀ ਸ਼ਿਕਾਇਤ ਮਨਪ੍ਰੀਤ ਇਆਲੀ ਨੇ ਕੀਤੀ ਜਿਸ ਕਾਰਨ ਕੁਲਬੀਰ ਜ਼ੀਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਐਮ.ਪੀ. ਰਵਨੀਤ ਬਿੱਟੂ ਦੇ ਵੀਡੀਓ ਵਿੱਚ ਮੌਜੂਦ ਹੋਣ ਕਾਰਨ ਬਿੱਟੂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਸੀ ਓ ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦਾ ਪੂਰਨ ਦਾ ਧਿਆਨ ਰੱਖਿਆ ਜਾ ਰਿਹਾ ਹੈ ਜਿੱਥੇ ਵੀਡੀਓ ਕਵਰੇਜ ਨਹੀਂ ਹੋ ਰਹੀ ਉੱਥੇ ਮਾਈਕ੍ਰੋ ਅਬਜ਼ਰਵਰ ਬਿਠਾਏ ਗਏ ਹਨ। ਰਾਜੂ ਨੇ ਦੱਸਿਆ ਕਿ ਐਸਐਸਪੀ ਲੁਧਿਆਣਾ ਨੂੰ ਨਹੀਂ ਹਟਾਇਆ ਗਿਆ ਨਹੀਂ, ਸਿਰਫ਼ ਟਰਾਂਸਫਰ ਕੀਤੀ ਗਿਆ ਹੈ। ਸਿਰਫ਼ ਮਾਡਲ ਕੋਡ ਆਫ ਕੰਡਕਟ ਦੀ ਜ਼ਿੰਮੇਵਾਰੀ ਅਤੇ ਸਿਕਿਓਰਿਟੀ ਬਾਬਤ ਡੀ.ਆਈ.ਜੀ. ਖੱਟੜਾ ਨੂੰ ਦਿੱਤੀ ਗਈ ਹੈ