ਚੰਡੀਗੜ੍ਹ : ਚੰਡੀਗੜ੍ਹ ਸੈਕਟਰ 16 ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ। ਜਦੋਂ ਦੋ ਵਿਦਿਆਰਥੀਆਂ ਨੇ ਪਨੀਰ ਦੀ ਪਲੇਟ ਖਾਣ ਲਈ ਮੰਗਵਾਈ ਅਤੇ ਉਸ ਵਿੱਚੋਂ ਨਾਨ-ਵੈਜ ਨਿਕਲਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਕੰਟੀਨ ਦੇ ਸੰਚਾਲਕ ਨੂੰ ਦਿੱਤੀ ਗਈ। ਪਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਦੀ ਸ਼ਿਕਾਇਤ ਮੈਡੀਕਲ ਸੁਪਰਡੈਂਟ ਨੂੰ ਕੀਤੀ।
ਇਸ ਸੰਬੰਧੀ ਜਦੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕੰਟੀਨ ਦੀ ਪਹਿਲਾ ਵੀ ਕਿਸੇ ਹੋਰ ਵੱਲੋਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਪਲੇਟ ਵਿੱਚੋਂ ਨਾਨ-ਵੇਜ ਮਿਲਿਆ ਤਾਂ ਅਸੀ ਇਸ ਬਾਰੇ ਕੰਟੀਨ ਦੇ ਸੰਚਾਲਕ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਗਲਤੀ ਨਾਲ ਹੋ ਗਿਆ। ਵਿਦਿਆਰਥੀਆਂ ਨੇ ਅੱਗੇ ਕਿਹਾ ਕਿ ਗੱਲ ਹੋਰ ਨਾ ਵੱਧੇ ਇਸ ਲਈ ਅਸੀ ਚੁੱਪ-ਚਾਪ ਖਾਣ ਬੈਠ ਗਏ। ਪਰ ਜਦੋਂ ਅਸੀ ਦੁਆਰਾ ਖਾਣ ਲੱਗੇ ਤਾਂ ਪਲੇਟ ਵਿੱਚੋਂ ਫਿਰ ਨਾਨ-ਵੇਜ ਮਿਲਿਆ। ਜਿਸ ਤੋਂ ਬਾਅਦ ਅਸੀ ਇਸਦੀ ਸ਼ਿਕਾਇਤ ਮੈਡੀਕਲ ਸੁਪਰਡੈਂਟ ਨੂੰ ਕੀਤੀ।
ਇਸ ਸਬੰਧੀ ਜਦੋਂ ਕੰਟੀਨ ਸੰਚਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਈ ਉਨ੍ਹਾਂ 'ਤੇ ਭੜਾਸ ਕੱਢ ਰਿਹਾ ਹੈ। ਜਿਸ ਕਰਕੇ ਇਹ ਸਭ ਕੁਝ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ ਸਾਡੀ ਰਸੋਈ ਦਾ ਸੈਂਪਲ ਲੈ ਲਵੋਂ, ਸਾਡੇ ਨਾਨ-ਵੇਜ ਕੁਝ ਬਣਦਾ ਨਹੀ। ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਜਦੋਂ ਇਸ ਬਾਰੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਹੀ ਇੱਕ ਵੀਡੀਓ ਉਨ੍ਹਾਂ ਪਹਿਲਾ ਵੀ ਦੇਖਿਆ ਸੀ। ਜਿਸ ਵਿੱਚ ਬਾਸੀ ਖਾਣਾ ਦੇ ਦਿੱਤਾ ਗਿਆ ਸੀ। ਅੱਗੇ ਉਨ੍ਹਾਂ ਕਿਹਾ ਕਿ ਉਹ ਹੁਣੀ ਆਏ ਹਨ ਤੇ ਇਹ ਮਾਮਲਾ ਹੁਣੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਇਸ ਮਾਮਲੇ 'ਤੇ ਮੀਟਿੰਗ ਕਰਨਗੇ ਤੇ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਦੱਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ :-Police Search Operation: ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਐਕਸ਼ਨ, ਵੱਖ-ਵੱਖ ਥਾਵਾਂ 'ਤੇ ਮਾਰੇ ਛਾਪੇ