27 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ 'ਚ ਦੰਗੇ ਭੜਕ ਗਏ ਸਨ। ਪੁਲਿਸ ਨੇ ਚਮਕੌਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਜੀਰਕਪੁਰ ਤੋਂ ਉਸ ਦੀ ਗ੍ਰਿਫ਼ਤਾਰੀ ਹੋਈ ਸੀ।
ਚਮਕੌਰ ਸਿੰਘ 'ਤੇ ਡੇਰਾ ਮੁਖੀ ਨੂੰ ਕੋਰਟ ਚੋਂ ਭਜਾਉਣ ਦੀ ਕੋਸ਼ਿਸ਼ ਦੀ ਸਾਜਸ਼ ਰਚਣ, ਕਤਲ ਦੀ ਕੋਸ਼ਿਸ਼, ਦੇਸ਼ਧ੍ਰੋਹ ਅਤੇ ਆਰਮਜ਼ ਐਕਟ ਦਾ ਕੇਸ ਦਰਜ ਹੈ।