ETV Bharat / state

Navjot Sidhu tweet on Alliance: ਪੰਜਾਬ 'ਚ 'AAP' ਨਾਲ ਗੱਠਜੋੜ 'ਤੇ ਸਹਿਮਤ ਹੋਏ ‘ਗੁਰੂ’, ਕਿਹਾ-ਪਾਰਟੀ ਹਾਈਕਮਾਂਡ ਦਾ ਫੈਸਲਾ ਸੁਪਰੀਮ - Punjab Congress and AAP alliance

ਭਾਜਪਾ ਖਿਲਾਫ਼ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਇੰਡੀਆ ਗੱਠਜੋੜ ਕੀਤਾ ਹੈ। ਜਿਸ 'ਚ ਪੰਜਾਬ ਕਾਂਗਰਸ ਵਲੋਂ ਬੇਸ਼ੱਕ ਇਸ ਗੱਠਜੋੜ 'ਤੇ ਚੁੱਪੀ ਧਾਰੀ ਹੋਈ ਹੈ, ਪਰ ਨਵਜੋਤ ਸਿੱਧੂ ਵਲੋਂ ਇਸ ਗੱਠਜੋੜ ਨੂੰ ਲੈਕੇ ਸਹਿਮਤੀ ਪ੍ਰਗਟਾਈ ਗਈ ਹੈ। (Navjot Sidhu agree on INDIA alliance )

navjot sidhu
navjot sidhu
author img

By ETV Bharat Punjabi Team

Published : Sep 6, 2023, 1:26 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਜਿਸ 'ਚ ਹੁਣ ਕੌਮੀ ਪੱਧਰ 'ਤੇ ਹੋਏ ਇੰਡੀਆ ਅਲਾਇੰਸ ਨੂੰ ਲੈਕੇ ਨਵਜੋਤ ਸਿੱਧੂ ਵਲੋਂ ਦਿੱਤਾ ਬਿਆਨ ਇੱਕ ਵਾਰ ਫਿਰ ਚਰਚਾ 'ਚ ਹੈ, ਜਿਥੇ ਉਹ ਪੰਜਾਬ ਕਾਂਗਰਸ ਤੋਂ ਇੱਕ ਵਾਰ ਫਿਰ ਵੱਖ ਰਾਹ 'ਤੇ ਜਾਂਦੇ ਦਿਖਾਈ ਦੇ ਰਹੇ ਹਨ। ਜਿਸ 'ਚ ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ 'ਤੇ ਸਹਿਮਤੀ ਪ੍ਰਗਟ (Navjot Sidhu agree on INDIA alliance ) ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ।

ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ: ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਆਪ' ਨਾਲ ਮਿਲ ਕੇ ਲੜਨ ਲਈ ਹਾਮੀ ਨਹੀਂ ਭਰੀ ਹੈ, ਪਰ ਨਵਜੋਤ ਸਿੱਧੂ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਉਦੇਸ਼ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਆਦਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਸਿੱਧੂ ਨੇ ਲਿਖਿਆ ਕਿ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀ ਪੀੜ੍ਹੀ ਲਈ ਲੜੀਆਂ ਜਾਂਦੀਆਂ ਹਨ। ਟਵੀਟ ਦੇ ਅੰਤ 'ਚ ਉਨ੍ਹਾਂ ਨੇ ਲਿਖਿਆ ਜੈ ਹਿੰਦ...ਜੁੜੇਗਾ ਭਾਰਤ।

  • The decision of the party high command is supreme . It is for a greater cause,National interest has been kept paramount to honour the spirit of the constitution and to free the enchained institutions which draw their strength from constitutional values. Petty…

    — Navjot Singh Sidhu (@sherryontopp) September 6, 2023 " class="align-text-top noRightClick twitterSection" data=" ">

ਵਿੱਤ ਮੰਤਰੀ ਚੀਮਾ ਦਾ ਬਿਆਨ ਪਰ ਕਾਂਗਰਸ ਆਗੂ ਚੁੱਪ: ਹਾਲ ਹੀ ਵਿੱਚ ਕਾਂਗਰਸ ਹਾਈ ਕਮਾਂਡ ਨੇ 'ਆਪ' ਅਤੇ ਹੋਰ ਪਾਰਟੀਆਂ ਨਾਲ I.N.D.I.A ਗੱਠਜੋੜ ਕੀਤਾ ਸੀ। ਇਸ ਤੋਂ ਬਾਅਦ ਸੂਬਾ ਕਾਂਗਰਸ ਅਤੇ ‘ਆਪ’ ਦੇ ਗੱਠਜੋੜ ਨਾਲ ਪੰਜਾਬ ਲੋਕ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ। ਇਸ ਮਾਮਲੇ 'ਤੇ ਪਹਿਲਾ ਸਪੱਸ਼ਟ ਬਿਆਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਮਕਸਦ ਲਈ ਛੋਟੇ-ਮੋਟੇ ਮਤਭੇਦ ਭੁਲਾਉਣੇ ਪੈਣਗੇ ਪਰ ਪੰਜਾਬ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਅਜੇ ਤੱਕ ‘ਆਪ’ ਨਾਲ ਗੱਠਜੋੜ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।

ਕਾਂਗਰਸੀ ਆਗੂਆਂ ਦਾ ਰੁਖ ਸਖ਼ਤ: ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਵੇ ਜਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰ ਕਿਸੇ ਦਾ 'ਆਪ' ਪ੍ਰਤੀ ਸਖ਼ਤ ਰਵੱਈਆ ਰਿਹਾ ਹੈ ਤੇ ਕਈ ਵਾਰ ਤਿੱਖੀ ਬਿਆਨਬਾਜੀ ਕੀਤੀ ਗਈ। ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਇਸ 'ਆਪ' ਪਾਰਟੀ ਨੂੰ ਦੇਖਣਾ ਤੱਕ ਵੀ ਪਸੰਦ ਨਹੀਂ ਕਰਦੇ। ਇਸ ਤੋਂ ਇਲਾਵਾ ਬਾਜਵਾ ਨੇ ਵੀ ਦਿੱਲੀ ਜਾ ਕੇ ਇਸ ਸਬੰਧੀ ਹਾਈਕਮਾਂਡ ਨਾਲ ਗੱਲਬਾਤ ਕੀਤੀ ਹੈ ਪਰ ਪਾਰਟੀ ਹਾਈਕਮਾਂਡ ਵੱਲੋਂ ਗੱਠਜੋੜ ਕੀਤੇ ਜਾਣ ਤੋਂ ਬਾਅਦ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਬਾਕੀ ਸਾਰੇ ਆਗੂ ਚੁੱਪ ਬੈਠੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.