ਚੰਡੀਗੜ੍ਹ: ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਿਰਤ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਨੇ ਮਜ਼ਦੂਰ ਆਗੂ ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਸੁਣਵਾਈ ਕਰਦਿਆਂ ਨੌਦੀਪ ਕੌਰ ਦੇ ਵਿਰੁੱਧ ਦਰਜ ਤੀਜੀ ਐਫ.ਆਈ.ਆਰ. ‘ਚ ਉਸਨੂੰ ਜ਼ਮਾਨਤ ਦੇ ਦਿੱਤੀ ਹੈ।
ਦੱਸ ਦਈਏ ਕਿ ਨੌਦੀਪ ਕੌਰ ਨੂੰ ਦੋ ਮਾਮਲਿਆਂ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਹਾਈਕੋਟਰ ਨੇ ਅੱਜ ਉਸ ਵਿਰੁੱਧ ਦਰਜ ਤੀਜੀ ਐਫਆਈਆਰ 'ਚ ਵੀ ਜ਼ਮਾਨਤ ਦੇ ਦਿੱਤੀ ਹੈ। ਹੁਣ ਨੌਦੀਪ ਨੂੰ ਤੀਜੇ ਕੇਸ ‘ਚ ਜ਼ਮਾਨਤ ਮਿਲ ਗਈ ਹੈ। ਹੁਣ ਨੌਦੀਪ ਕੌਰ ਦੇ ਜੇਲ੍ਹ ‘ਚੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।
ਇਹ ਵੀ ਪੜੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਪੰਜਾਬ ਵਿੱਚ ਰੇਟ
ਜ਼ਿਕਰਯੋਗ ਹੈ ਕਿ ਕੁੰਡਲੀ ਬਾਰਡਰ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰੱਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਹਨ ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਹਨ। ਇੱਕ ਫੈਕਟਰੀ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਨਹੀਂ ਦੇ ਰਹੀ ਸੀ, ਨੌਦੀਪ ਨੇ ਉਹ ਭੱਤਾ ਦਵਾਉਣ ਲਈ ਮਜ਼ਦੂਰਾਂ ਨਾਲ ਮਿਲ ਕੇ ਪ੍ਰਦਰਸ਼ਨ ਕਰਨਾ ਸ਼ਰੂ ਕਰ ਦਿੱਤਾ। ਫੈਕਟਰੀ ਨੇ ਆਪਣੇ ਗੁੰਡੇ ਭੇਜੇ, ਜਿਸ ਨਾਲ ਉਹ ਉਲਝਦੀ ਹੋਈ ਉਸ ਦਾ ਪੁਲਿਸ ਨਾਲ ਟਾਕਰਾ ਹੋਇਆ। ਨੌਦੀਪ ਕੌਰ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋਂ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ ‘ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ ‘ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।