ETV Bharat / state

Ajnala Police Amritpal Clash : ਅਜਨਾਲਾ ਕਾਂਡ ਦੀਆਂ ਰਿਪੋਰਟਾਂ, ਕੀ ਸੱਚੀਂ ਨੈਸ਼ਨਲ ਮੀਡੀਆ ਨੇ ਮਾਰੇ ਹਨੇਰੇ 'ਚ ਤੀਰ, ਪੜ੍ਹੋ ਮਾਹਿਰਾਂ ਨੇ ਕਿਵੇਂ ਦੇਖੀ ਇਹ ਘਟਨਾ

ਅੰਮ੍ਰਿਤਸਰ ਜਿਲ੍ਹੇ ਦੇ ਅਜਨਾਲਾ ਥਾਣੇ ਉੱਤੇ ਵਾਪਰੀ ਘਟਨਾ ਤੋਂ ਬਾਅਦ ਨੈਸ਼ਨਲ ਮੀਡੀਆ ਨੇ ਇਸ ਘਟਨਾ ਨੂੰ ਕਈ ਪੱਖਾਂ ਨਾਲ ਵਿਚਾਰਿਆ ਹੈ। ਇਸ ਘਟਨਾ ਉੱਤੇ ਈਟੀਵੀ ਭਾਰਤ ਨੇ ਸਿਆਸੀ, ਧਾਰਮਿਕ ਅਤੇ ਪ੍ਰਸ਼ਾਸਕੀ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਪੜ੍ਹੋ ਵਿਸ਼ੇਸ਼ ਰਿਪੋਰਟ...

National media reports on the clash in Amritsar's Ajnala, special talks with experts
Ajnala Police Amritpal Clash : ਅਜਨਾਲਾ ਕਾਂਡ ਦੀਆਂ ਰਿਪੋਰਟਾਂ, ਕੀ ਸੱਚੀਂ ਨੈਸ਼ਨਲ ਮੀਡੀਆ ਨੇ ਮਾਰੇ ਹਨੇਰੇ 'ਚ ਤੀਰ, ਪੜ੍ਹੋ ਮਾਹਿਰਾਂ ਨੇ ਕਿਵੇਂ ਦੇਖੀ ਇਹ ਘਟਨਾ
author img

By

Published : Feb 27, 2023, 2:43 PM IST

ਚੰਡੀਗੜ੍ਹ (ਜਗਜੀਵਨ ਮੀਤ): ਅਜਨਾਲਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਤਿੰਨ ਧਿਰਾਂ ਨਿਸ਼ਾਨੇਂ ਉੱਤੇ ਹਨ, ਪੁਲਿਸ, ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਮੌਜੂਦਾ ਸੂਬਾ ਸਰਕਾਰ। ਸਰਕਾਰ ਉੱਤੇ ਇਲਜ਼ਾਮ ਲੱਗ ਰਹੇ ਹਨ ਕਿ ਉਸ ਕੋਲ ਪ੍ਰਸ਼ਾਸਕੀ ਤਜ਼ੁਰਬੇ ਦੀ ਘਾਟ ਹੈ ਤੇ ਇਸੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ।ਦੂਜੇ ਪਾਸੇ ਪੁਲਿਸ ਉੱਤੇ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਵਲੋਂ ਕੋਈ ਸਖਤ ਕਦਮ ਨਹੀਂ ਚੁੱਕਿਆ ਗਿਆ। ਪਰ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਆਪਣੇ ਨਾਲ ਪਾਲਕੀ ਸਾਹਿਬ ਲਿਆਏ ਸੀ ਅਤੇ ਇਸੇ ਕਾਰਣ ਗੁਰੂ ਸਾਹਿਬ ਦੀ ਬੇਅਦਬੀ ਦੇ ਡਰੋਂ ਢਿੱਲ੍ਹ ਵਰਤੀ ਗਈ। ਤੀਜੀ ਧਿਰ ਹੈ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਉੱਤੇ ਇਕ ਨਹੀਂ ਦਰਜਨਾਂ ਗੰਭੀਰ ਸਵਾਲ ਉੱਠ ਰਹੇ ਹਨ। ਗੁਰੂ ਸਾਹਿਬ ਦੀ ਆੜ ਹੇਠਾਂ ਥਾਣੇ ਉੱਤੇ ਧਾਵਾ ਬੋਲਣ, ਪੁਲਿਸ ਨੂੰ ਆਪਣੀ ਮੌਜੂਦਗੀ ਦਰਜ ਕਰਵਾਉਣਾ ਵਰਗੇ ਬਿਆਨਾਂ ਅਤੇ ਖਾਲਿਸਤਾਨ ਦੀ ਵਿਚਾਰਧਾਰਾ ਦਾ ਝੰਡਾ ਬੁਲੰਦ ਕਰਨ ਵਰਗੇ ਕੁਝ ਬੁਨਿਆਦੀ ਸਵਾਲ ਹਨ ਜੋ ਲਗਾਤਾਰ ਜਵਾਬ ਮੰਗ ਰਹੇ ਹਨ।

ਪਰ ਇਸ ਸਾਰੇ ਦਰਮਿਆਨ ਨੈਸ਼ਨਲ ਮੀਡੀਆ ਦੇ ਕੁਝ ਅਦਾਰੇ ਹਨ ਜੋ ਪੰਜਾਬ ਨੂੰ ਅਜਨਾਲਾ ਕਾਂਡ ਵਾਲੇ ਦਿਨ ਤੋਂ ਹੀ ਵੱਖਰੇ ਤਰੀਕੇ ਨਾਲ ਆਪਣੀਆਂ ਰਿਪੋਰਟਾਂ ਵਿੱਚ ਪੇਸ਼ ਕਰ ਰਹੇ ਹਨ। ਨੈਸ਼ਨਲ ਮੀਡੀਆ ਨੇ ਖਾਲਿਸਤਾਨ ਦਾ ਨਾਂ ਇਕ ਵਾਰ ਨਹੀਂ ਕਈ ਵਾਰ ਲਿਆ ਹੈ। ਪਹਿਲਾਂ ਇਹ ਨਾਂ ਇੰਨਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਸੀ ਪਰ ਇਸ ਘਟਨਾ ਤੋਂ ਬਾਅਦ ਕਈ ਮੀਡੀਆ ਅਦਾਰਿਆਂ ਨੇ ਇਸਦਾ ਉਚੇਚਾ ਜ਼ਿਕਰ ਕੀਤਾ ਹੈ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਅੰਮ੍ਰਿਤਪਾਲ ਸਿੰਘ ਰਾਹੀਂ ਵਾਪਸੀ ਦੱਸ ਕੇ ਵੀ ਇਨ੍ਹਾਂ ਮੀਡੀਆ ਅਦਾਰਿਆਂ ਨੇ ਕਈ ਰਿਪੋਰਟਾਂ ਦਿੱਤੀਆਂ ਹਨ। ਇਸਦਾ ਕੀ ਅਸਰ ਹੋਵੇਗਾ ਤੇ ਇਸ ਤੋਂ ਬਾਅਦ ਪੰਜਾਬ ਦੀ ਕੌਮੀ ਜਾਂ ਆਲਮੀ ਪੱਧਰ ਉੱਤੇ ਕੀ ਸਾਖ ਬਣੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਈਟੀਵੀ ਭਾਰਤ ਦੀ ਟੀਮ ਨੇ ਕੁੱਝ ਨੈਸ਼ਨਲ ਮੀਡੀਆ ਰਿਪੋਰਟਾਂ ਦੀ ਪੜਤਾਲ ਦੇ ਨਾਲ-ਨਾਲ ਇਨ੍ਹਾ ਰਿਪੋਰਟਾਂ ਦੀ ਅਸਲੀਅਤ ਬਾਰੇ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ...

ਸੋਚ - ਭਿੰਡਰਾਵਾਲਾ ਤੇ ਅਮ੍ਰਿਤਪਾਲ ਸਿੰਘ ਦਾ ਜੋੜਮੇਲ: ਸੋਚ ਨਾਂ ਦੇ ਯੂਟਿਊਬ ਚੈਨਲ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਬਾਰੇ ਵਿਸ਼ੇਸ ਅਤੇ ਵਿਸਥਾਰਿਤ ਰਿਪੋਰਟ ਪੇਸ਼ ਕੀਤੀ ਹੈ। ਇਸ ਚੈਨਲ ਵਲੋਂ 1920 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਇਤਿਹਾਸ ਦੇ ਪੰਨੇ ਖੋਲ੍ਹਣ ਦੇ ਨਾਲ ਨਾਲ ਕਈ ਨਾਂ ਨਸ਼ਰ ਕੀਤੇ ਹਨ। ਸਿੱਖਾਂ ਦੀ ਹੋਰ ਰਿਆਸਤਾਂ ਨਾਲ ਲੜਾਈ ਦਾ ਵੀ ਜ਼ਿਕਰ ਹੈ। ਇਸ ਚੈਨਲ ਨੇ ਅਜਨਾਲਾ ਘਟਨਾ ਦੀ ਰਿਪੋਰਟ ਵਿੱਚ ਇਹ ਡਰ ਵੀ ਜ਼ਾਹਿਰ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਅਤੇ ਅੰਮ੍ਰਿਤਪਾਲ ਸਿੰਘ ਵਲੋਂ ਖਾਲਿਸਤਾਨ ਦੀ ਮੰਗ ਰੱਖੀ ਗਈ ਹੈ। ਚੈਨਲ ਨੇ ਜਰਨੈਲ ਸਿੰਘ ਭਿੰਡਰਾਵਾਲੇ ਦੀ ਵੀ ਗੱਲ ਕੀਤੀ ਹੈ।

ਇਸਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ। ਇਸ ਚੈਨਲ ਨੇ ਪੰਜਾਬ ਤੇ ਪੰਜਾਬੀਆਂ ਦੇ ਭਵਿੱਖ ਉੱਤੇ ਵੀ ਚਿੰਤਾ ਜਤਾਈ ਹੈ। ਇਹ ਗੱਲ ਵਿਸ਼ੇਸ਼ ਨੋਟ ਕਰਨ ਵਾਲੀ ਹੈ। ਇਸ ਵਿਚ ਦੂਜੇ ਦੇਸ਼ ਦੀ ਮੰਗ ਨੂੰ ਸਮਝਾਉਣ ਦੀ ਐਂਕਰ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਸਾਜਨਾ ਨੂੰ ਇਤਿਹਾਸਿਕ ਨੋਟ ਨਾਲ ਸਮਝਾਇਆ ਗਿਆ ਹੈ। ਪਰ ਇਕੋ ਵੇਲੇ ਇਸ ਤਰ੍ਹਾਂ ਇਤਿਹਾਸ ਅਤੇ ਕਾਂਡ ਨਾਲ ਹੁਣ ਤੱਕ ਦੇ ਸਿੱਖਾਂ ਦੇ ਇਤਿਹਾਸ ਅਤੇ ਵੱਖਰੇ ਦੇਸ਼ ਦੀ ਮੰਗ ਨੂੰ ਦਹੁਰਾਉਣਾ ਜ਼ਰੂਰ ਧਿਆਨ ਖਿੱਚਦਾ ਹੈ।

ਲੱਲਨਟਾਪ - ਸ੍ਰੀ ਗੁਰੂ ਗ੍ਰੰਖ ਸਾਹਿਬ ਜੀ ਨੂੰ ਢਾਲ ਬਣਾਇਆ ਗਿਆ : ਚੈਨਲ ਲਲਨਟਾਪ ਵੀ ਇਸ ਕਾਂਡ ਨੂੰ ਵੱਖਰੇ ਤਰੀਕੇ ਨਾਲ ਦੇਖ ਰਿਹਾ ਹੈ। ਇਸ ਵਲੋਂ ਬਕਾਇਦਾ ਅਜਨਾਲਾ ਕਾਂਡ ਮੌਕੇ ਮੌਜੂਦ ਪੁਲਿਸ ਕਰਮਚਾਰੀਆਂ ਨਾਲ ਗੱਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਗਿਆ ਅਤੇ ਕਿਹਾ ਗਿਆ ਹੈ ਕਿ ਵੱਡੀ ਘਟਨਾ ਇਸ ਲਈ ਹੋਣੋਂ ਬਚ ਗਈ ਹੈ ਕਿਉਂ ਕਿ ਪ੍ਰਦਰਸ਼ਨਕਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲਿਆਂਦਾ ਗਿਆ ਸੀ। ਪੁਲਿਸ ਵਾਲਿਆਂ ਨੇ ਸਪਸ਼ਟ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਇਹ ਸਾਰੀ ਘਟਨਾ ਸਿਰੇ ਲਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤੇ ਪੁਲਿਸ ਵਾਲੇ ਸਿੱਖ ਹਨ ਅਤੇ ਇਸੇ ਕਰਕੇ ਉਨ੍ਹਾਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਹੈ। ਪਾਲਕੀ ਸਾਹਿਬ ਕਰਕੇ ਹੀ ਭੀੜ ਨੂੰ ਕੋਈ ਮੋੜਵਾਂ ਜਵਾਬ ਨਹੀਂ ਦਿਤਾ ਗਿਆ।

ਪੁਲਿਸ ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਇਕੱਠੇ ਹੋਣਗੇ ਇਹ ਤਾਂ ਪੁਲਿਸ ਨੂੰ ਅੰਦਾਜਾ ਸੀ ਪਰ ਇਨ੍ਹਾਂ ਨਾਲ ਪਾਲਕੀ ਸਾਹਿਬ ਵੀ ਹੋਵੇਗੀ, ਇਸਦਾ ਨਹੀਂ ਸੀ ਪਤਾ। ਤਕਰੀਬਨ ਸਾਰੇ ਹੀ ਪੁਲਿਸ ਕਰਮੀਆਂ ਨੇ ਇਹੀ ਕਿਹਾ ਹੈ ਕਿ ਬੇਅਦਬੀ ਦੇ ਡਰੋਂ ਨਹੀਂ ਕੁਝ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਇਆ ਗਿਆ। ਮੀਡੀਆ ਰਿਪੋਰਟ ਵਿੱਚ ਪੁਲਿਸ ਦਾ ਉਚੇਚਾ ਪੱਖ ਹੈ। ਕਿਉਂਕਿ ਇਹ ਲਗਾਤਾਰ ਸਵਾਲ ਹੈ ਕਿ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸਵਾਲ ਇਹ ਵੀ ਹੈ ਕਿ ਜੇਕਰ ਪੁਲਿਸ ਵਲੋਂ ਸਿਰਫ ਇਹ ਕਾਰਵਾਈ ਗੁਰੂ ਸਾਹਿਬ ਅੱਗੇ ਹੋਣ ਕਰਕੇ ਨਹੀਂ ਕੀਤੀ ਗਈ ਤਾਂ ਕੀ ਆਉਣ ਵਾਲੇ ਦਿਨਾਂ ਵਿਚ ਵੀ ਜੇਕਰ ਕੋਈ ਇਸ ਤਰ੍ਹਾਂ ਸਹਾਰਾ ਲੈਂਦਾ ਹੈ ਤਾਂ ਕੀ ਪੁਲਿਸ ਮੂਕਦਰਸ਼ਕ ਬਣ ਜਾਵੇਗੀ? ਕੀ ਪੁਲਿਸ ਇਸ ਚੁਣੌਤੀ ਨਾਲ ਨਜਿੱਠਣ ਲਈ ਕੋਈ ਰਣਨੀਤੀ ਬਣਾ ਰਹੀ ਹੈ।

ਇੰਡੀਆ ਟੀਵੀ - ਮਾਨ ਨਾ ਮਾਨ, ਹੋ ਗਿਆ ਅਪਮਾਨ : ਇੰਡੀਆ ਟੀਵੀ ਦੇ ਜੇਕਰ ਪ੍ਰੋਗਰਾਮ ਦਾ ਥੰਮਬਨੇਲ ਹੀ ਦੇਖ ਲਿਆ ਜਾਵੇ ਤਾਂ ਮਾਨ ਸਰਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟ ਕੀਤਾ ਗਿਆ ਹੈ। ਰਿਪੋਰਟ ਦਾ ਹੈਡਿੰਗ ਹੈ ਕਿ ਮਾਨ ਨਾ ਮਾਨ, ਹੋ ਗਿਆ ਅਪਮਾਨ। ਅਸਲ ਵਿੱਚ ਪੰਜਾਬ ਦੀ ਮਾਨ ਸਰਕਾਰ ਉਸੇ ਦਿਨ ਤੋਂ ਸਵਾਲਾਂ ਵਿੱਚ ਘਿਰੀ ਹੋਈ ਹੈ ਕਿ ਮਾਨ ਸਰਕਾਰ ਅੰਮ੍ਰਿਤਪਾਲ ਸਿੰਘ ਨਾਲ ਨਜਿੱਠਣ ਵਿੱਚ ਪ੍ਰਸ਼ਾਸਕੀ ਤਜੁਰਬੇ ਦੀ ਘਾਟ ਕਰਕੇ ਅਸਫਲ ਸਿੱਧ ਹੋ ਰਹੀ ਹੈ। ਦੂਜਾ ਸਵਾਲ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲੈ ਕੇ ਜਾਣਾ ਹੈ। ਇਸ ਨਾਲ ਜੰਗ ਵਰਗੇ ਹਾਲਾਤ ਦੱਸੇ ਗਏ ਸਨ। ਇਹ ਵੀ ਕਿਹਾ ਗਿਆ ਹੈ ਕਿ ਭੀੜ ਨੇ ਭੜਕਾਉ ਨਾਅਰੇ ਲਗਾਏ ਹਨ। ਰਿਪੋਰਟ ਵਿਚ ਕਿਹਾ ਗਿਆ ਗਿਆ ਕਿ...ਮਾਨ ਨਾ ਮਾਨ, ਹੋ ਗਿਆ ਅਪਮਾਨ...ਕਹਿਣ ਦਾ ਮਤਲਬ ਮੰਨੋ ਨਾ ਮੰਨੋ ਬੇਇੱਜਤੀ ਜਾਂ ਨਿਰਾਦਰ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਭੀੜ ਦੇ ਹੱਥਾਂ ਵਿਚ ਤਲਵਾਰਾਂ ਸੀ।

ਕੀ ਕਹਿੰਦੇ ਨੇ ਸਿਆਸੀ, ਪ੍ਰਸ਼ਾਸਕੀ ਅਤੇ ਧਾਰਮਿਕ ਮਸਲਿਆ ਦੇ ਮਾਹਿਰ...

ਪੁਲਿਸ ਦੀ ਬੇਵਕੂਫੀ ਸੀ... : ਸਾਬਕਾ ਏਐੱਸਐਈ ਗੁਰਤੇਜ ਸਿੰਘ ਨੇ ਇਸ ਮਸਲੇ ਈਟੀਵੀ ਭਾਰਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਇਸ ਘਟਨਾ ਨੂੰ ਦੋ ਤਰੀਕੇ ਨਾਲ ਵਿਚਾਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੂੰ ਪਤਾ ਸੀ ਕਿ ਸੰਗਤ ਥਾਣੇ ਵੱਲ ਵਧ ਰਹੀ ਹੈ ਤਾਂ ਪਹਿਲਾਂ ਹੀ ਗੱਲਬਾਤ ਨਾਲ ਮਾਮਲਾ ਨਜਿੱਠਿਆ ਜਾ ਸਕਦਾ ਸੀ। ਦੂਜੀ ਗੱਲ ਇਹ ਹੈ ਕਿ ਬੈਰੀਕੇਡਿੰਗ ਕਰਕੇ ਹੋਰ ਤਰੀਕੇ ਵਰਤ ਕੇ ਇੰਨਾ ਵਿਵਾਦ ਖੜ੍ਹਾ ਕਰਨ ਦੀ ਵੀ ਲੋੜ ਨਹੀਂ ਸੀ। ਇੱਕ ਬੰਦੇ ਦੇ ਕਹਿਣ ਉੱਤੇ ਪੁਲਿਸ ਨੇ ਪਰਚਾ ਦਰਜ ਕਰਕੇ ਦੂਜੀ ਧਿਰ ਨੂੰ ਇਸ ਤਰ੍ਹਾਂ ਦਾ ਰਵੱਈਆ ਅਪਨਾਉਣ ਵੱਲ ਤੋਰਿਆ।

ਇਹ ਇਕ ਤਰ੍ਹਾਂ ਦੀ ਪੁਲਿਸ ਦੀ ਬੇਵਕੂਫੀ ਸਾਬਿਤ ਕਰਦੀ ਹੈ। ਜਦੋਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ, ਉਸ ਵੇਲੇ ਹੀ ਪੁਲਿਸ ਨੂੰ ਪਹਿਲ ਕਰਕੇ ਇਹ ਮਾਮਲਾ ਸੁਲਝਾਉਣਾ ਚਾਹੀਦਾ ਸੀ। ਫਿਰ ਬੈਕਫੁੱਟ ਉੱਤੇ ਆਉਣ ਨਾਲ ਹੋਰ ਫਜੀਹਤ ਹੋਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਵਰਗੀ ਕੋਈ ਗੱਲ ਨਹੀਂ ਹੋਈ ਹੈ। ਜੋ ਸ਼ਰਧਾਵਾਨ ਹੈ ਉਹ ਬੇਅਦਬੀ ਨਹੀਂ ਕਰਦਾ ਹੈ। ਪਰ ਇਹ ਜਰੂਰ ਹੈ ਕਿ ਇਸ ਤਰ੍ਹਾਂ ਅੱਗੇ ਨਾ ਹੋਵੇ, ਉਸ ਤੋਂ ਜ਼ਰੂਰ ਬਚਣਾ ਚਾਹੀਦਾ ਹੈ।

ਨੈਸ਼ਨਲ ਮੀਡੀਆ ਨੇ ਸੌਦਾ ਵੇਚਣਾ ਹੈ...: ਈਟੀਵੀ ਭਾਰਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਸੀਨੀਅਰ ਬ੍ਰਾਡਕਾਸਟਰ ਅਤੇ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਪਹਿਲੀ ਗੱਲ ਤਾਂ ਅੰਮ੍ਰਿਤਪਾਲ ਸਿੰਘ ਕੋਈ ਧਿਰ ਨਹੀਂ ਹੈ। ਉਸਦਾ ਦਿਨੋਂ ਦਿਨ ਗ੍ਰਾਫ ਡਿੱਗ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਸ ਤਰ੍ਹਾਂ ਲੈ ਕੇ ਜਾਣ ਦੀ ਵੀ ਸਿੱਖ ਸਿਆਸੀ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਨੇ ਸਖਤ ਨਿਖੇਧੀ ਕੀਤੀ ਹੈ। ਸਿਆਸੀ ਲੀਡਰਾਂ ਨੇ ਸਪਸ਼ਟ ਕਿਹਾ ਹੈ ਕਿ ਸ੍ਰੀ ਗੁਰੂ ਸਾਹਿਬ ਜੀ ਨੂੰ ਢਾਲ ਬਣਾ ਕੇ ਵਰਤਿਆ ਗਿਆ ਹੈ। ਇਸ ਘਟਨਾ ਨਾਲ ਤਕਰੀਬਨ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਹੀ ਹੀ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੂਜਾ ਸਵਾਲ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਘਟਨਾ ਨੂੰ ਕਿਵੇਂ ਦੇਖਦਾ ਹੈ, ਇਸ ਉੱਤੇ ਬਹੁਤੀ ਚਿੰਤਾ ਦੀ ਲੋੜ ਨਹੀਂ ਹੈ। ਨੈਸ਼ਨਲ ਮੀਡੀਆ ਨੇ ਸੌਦਾ ਵੇਚਣਾ ਹੈ। ਪ੍ਰੀਤਮ ਰੁਪਾਲ ਹੁਰਾਂ ਨੂੰ ਸਵਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਸਾਬਕਾ ਪੁਲਿਸ ਅਧਿਕਾਰੀ ਅਤੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੋਈ ਵੱਡੀ ਜਿੰਮੇਦਾਰੀ ਕਿਉਂ ਨਹੀਂ ਦੇ ਰਹੀ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਲਈ ਕੁੱਝ ਕਰਨ ਲਈ ਕਿਉਂ ਨਹੀਂ ਕਹਿ ਰਹੀ? ਇਸ ਉੱਤੇ ਉਨ੍ਹਾਂ ਕਿਹਾ ਕਿ ਇਹ ਸਿਆਸੀ ਮਜ਼ਬੂਰੀ ਵੀ ਹੈ ਤੇ ਪਾਰਟੀ ਪੱਧਰ ਉੱਤੇ ਲਿਆ ਜਾਣ ਵਾਲਾ ਫੈਸਲਾ ਵੀ। ਜਿਵੇਂ ਵੋਟਰ ਸੋਚਦੇ ਹਨ, ਉਸ ਤਰ੍ਹਾਂ ਕੁੱਝ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਜੁਰਬੇ ਇਕ ਪਾਸੇ ਰਹਿ ਜਾਂਦੇ ਹਨ।

ਪੁਲਿਸ ਦੀ ਜਾਂਚ ਸਪਸ਼ਟ ਹੋਵੇ...: ਈਟੀਵੀ ਭਾਰਤ ਦੀ ਟੀਮ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਪੁਲਿਸ ਜਾਂਚ ਕੋਈ ਜਾਂਚ ਸਪਸ਼ਟ ਤਰੀਕੇ ਨਾਲ ਕਰਦੀ ਹੈ ਤਾਂ ਇਹੋ ਜਿਹੀ ਕੋਈ ਨੌਬਤ ਨਹੀਂ ਆਉਂਦੀ। ਦੂਜੀ ਗੱਲ ਨੈਸ਼ਨਲ ਮੀਡੀਆ ਨੂੰ ਪੰਜਾਬ ਦੇ ਬਹੁਤੇ ਹਾਲਾਤਾਂ ਬਾਰੇ ਗਰਾਉਂਡ ਲੈਵਲ ਉੱਤੇ ਚੀਜਾਂ ਸਪਸ਼ਟ ਨਹੀਂ। ਕਈ ਵਾਰ ਹਨੇਰੇ ਵਿੱਚ ਤੀਰ ਵੀ ਛੱਡ ਦਿੱਤੇ ਜਾਂਦੇ ਹਨ। ਇਹੀ ਕੁੱਝ ਅਜਨਾਲਾ ਵਾਲੀ ਘਟਨਾ ਤੋਂ ਬਾਅਦ ਹੋ ਰਿਹਾ ਹੈ। ਅਜਨਾਲਾ ਕਾਂਡ ਇੱਕ ਘਟਨਾ ਹੈ ਅਤੇ ਇਸ ਇਕੱਲੀ ਘਟਨਾ ਨਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਘੋਖ ਨਹੀਂ ਕੀਤੀ ਜਾ ਸਕਦੀ।

ਖਾਲਿਸਤਾਨ ਕੁੱਝ ਲੋਕਾਂ ਦੀ ਮੰਗ ਹੋ ਸਕਦੀ ਹੈ, ਬਾਕੀ ਪੰਜਾਬ ਦਾ ਆਵਾਮ ਸ਼ਾਂਤੀ ਹੀ ਮੰਗਦਾ ਹੈ। ਨੈਸ਼ਨਲ ਮੀਡੀਆ ਨੂੰ ਚਾਹੀਦਾ ਕਿ ਇਹੋ ਜਿਹਾ ਕੁੱਝ ਵੀ ਬੋਲਣਾ ਨਹੀਂ ਚਾਹੀਦਾ, ਜਿਸ ਨਾਲ ਕਿਸੇ ਸੂਬੇ ਦੀ ਬਦਨਾਮੀ ਹੋਵੇ। ਰਹੀ ਗੱਲ ਪੰਜਾਬ ਪੁਲਿਸ ਦੀ ਤਾਂ ਇਹ ਸਰਕਾਰ ਦਾ ਇਕ ਅੰਗ ਹੈ ਅਤੇ ਇਸਨੂੰ ਕਿਸ ਤਰੀਕੇ ਚਲਾਉਣਾ ਹੈ, ਇਹ ਸਰਕਾਰ ਦੀ ਜਿੰਮੇਦਾਰੀ ਹੈ। ਲੋਕ ਸਿਸਟਮ ਤੋਂ ਅੱਕ ਕੇ ਹੀ ਸਰਕਾਰਾਂ ਨਾਲ ਆਢਾ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਕਮਿਊਨਿਟੀਆਂ ਏਕਾ ਕਰਦੀਆਂ ਹੀ ਹਨ।

ਇਹ ਵੀ ਪੜ੍ਹੋ : Former Chairman shot dead: ਕਾਂਗਰਸ ਦੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਾ ਗੋਲੀਆਂ ਮਾਰ ਕਤਲ

ਕੀ ਹੋਇਆ ਸੀ ਅਜਨਾਲੇ....: ਦਰਅਸਲ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੇ ਨਾਂ ਇਕ ਐੱਫਆਈਆਰ ਦਰਜ ਕੀਤੀ ਗਈ। ਇਸ ਵਿੱਚ ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਵਿਖੇ ਕਿਸੇ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਘਟਨਾ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਵੀ ਦੱਸੀ ਗਈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਪਰਚਾ ਦਰਜ ਕਰਨ ਅਤੇ ਤੂਫਾਨ ਨੂੰ ਛੱਡਣ ਦੀ ਪੁਲਿਸ ਨੂੰ ਬੇਨਤੀ ਅਤੇ ਅਲਟੀਮੇਟਮ ਦਿੱਤਾ ਸੀ।

ਇਕ ਘੰਟੇ ਦਾ ਅਲਟੀਮੇਟਮ ਪੂਰਾ ਨਾ ਹੁੰਦਾ ਵੇਖਦਿਆਂ ਵੱਡੇ ਹਜੂਮ ਅਤੇ ਪਾਲਕੀ ਸਾਹਿਬ ਨੂੰ ਨਾਲ ਲੈ ਕੇ ਵੱਜੇ ਕਾਫਿਲੇ ਦੇ ਰੂਪ ਵਿੱਚ ਆਪਣੇ ਪਿੰਡ ਜੱਲੂ ਖੇੜਾ ਤੋਂ ਅਜਨਾਲੇ ਪਹੁੰਚੇ ਅੰਮ੍ਰਿਤਪਾਲ ਸਿੰਘ ਅਤੇ ਪੁਲਿਸ ਫੋਰਸ ਵਿਚਾਲੇ ਟਕਰਾਅ ਹੋ ਗਿਆ। ਇਸ ਮੌਕੇ ਦੋਵਾਂ ਪਾਸਿਆਂ ਤੋਂ ਝੜਪ ਹੋਈ। ਕਈ ਪੁਲਿਸ ਵਾਲੇ ਗੰਭੀਰ ਫੱਟੜ ਹੋਏ। ਇਸ ਘਟਨਾ ਤੋਂ ਬਾਅਦ ਬਕਾਇਦਾ ਪੁਲਿਸ ਨੇ ਜਥੇਬੰਦੀ ਨਾਲ ਗੱਲਬਾਤ ਕੀਤੀ ਅਤੇ ਵਿਸ਼ੇਸ਼ ਜਾਂਚ ਟੀਮ ਬਣਾ ਕੇ ਪੂਰੀ ਘਟਨਾ ਦੀ ਜਾਂਚ ਦੇ ਨਾਲ-ਨਾਲ ਲਵਪ੍ਰੀਤ ਸਿੰਘ ਤੂਫਾਨ ਨੂੰ ਛੱਡਣ ਦੀ ਗੱਲ ਕਹੀ।

ਤੂਫਾਨ ਸਿੰਘ ਨੂੰ ਇਸ ਤਰ੍ਹਾਂ ਛੁਡਾਉਣ, ਦਰਬਾਰ ਸਾਹਿਬ ਮੱਥਾ ਟੇਕਣ ਅਤੇ ਝੜਪ ਦੌਰਾਨ ਲੱਗੇ ਵੱਖਵਾਦੀ ਨਾਅਰਿਆਂ ਨੇ ਸਵਾਲ ਖੜ੍ਹੇ ਕੀਤੇ। ਇਸਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਵਿੱਚ ਘਿਰਿਆ ਹੈ ਕਿ ਪੁਲਿਸ ਨੇ ਸਖਤ ਐਕਸ਼ਨ ਕਿਉਂ ਨਹੀਂ ਲਿਆ। ਹਾਲਾਂਕਿ ਪੁਲਿਸ ਕਾਰਵਾਈ ਦੌਰਾਨ ਆਪਣੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣ ਦਾ ਹਵਾਲਾ ਦੇ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.