ਨਵੀਂ ਦਿੱਲੀ: ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਭਾਰਤ ਦੇ ਅੰਦਰ ਲੀਗ ਦਾ ਪਹਿਲਾ ਟਰਿਬਲ-ਏ-ਥੋਨ ਲਾਂਚ ਕੀਤਾ। ਇੰਟਰੈਕਟਿਵ ਫੈਨ ਈਵੈਂਟ 29 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਪੂਰੇ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਆਯੋਜਨ ਕੀਤਾ ਜਾਵੇਗਾ।
ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਅੱਜ ਭਾਰਤ ਵਿੱਚ ਲੀਗ ਦੇ ਪਹਿਲੇ ਟਰਿਬਲ-ਏ-ਥੋਨ ਦੀ ਲਾਂਚਿੰਗ ਦਾ ਐਲਾਨ ਕੀਤਾ ਹੈ। ਇਕ ਬਾਸਕਟਬਾਲ ਚੈਲੇਂਜ ਈਵੈਂਟ ਹੋਵੇਗਾ ਜਿਸ ਵਿੱਚ ਛੇ ਸਾਲ ਤੋਂ ਉੱਪਰ ਦੇ ਲੋਕ ਭਾਗ ਲੈ ਸਕਣਗੇ ਇਸ ਈਵੈਂਟ ਵਿੱਚ ਭਾਗੀਦਾਰ ਇੱਕ ਕਿਲੋਮੀਟਰ ਦੇ ਕੋਰਸ ਉੱਤੇ ਬਾਸਕਟਬਾਲ ਨੂੰ ਪ੍ਰਬਲ ਕਰਨ ਦੀ ਚੁਣੌਤੀਆਂ ਦਾ ਸਾਹਮਣਾ ਕਰਨਗੇ
ਐਨਬੀਏ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਸੇਠੀ ਨੇ ਦੱਸਿਆ ਕਿ ਉਨ੍ਹਾਂ ਇਸ ਟਰਿਬਲ-ਏ-ਥੋਨ ਦਾ ਆਯੋਜਨ ਮੌਜ ਮਸਤੀ ਦੇ ਨਾਲ ਬਾਸਕਟਬਾਲ ਨੂੰ ਦੇਸ਼ ਦੇ ਵਿੱਚ ਪ੍ਰਮੋਟ ਕਰਨ ਲਈ ਕੀਤਾ ਹੈ। ਇਸ ਈਵੈਂਟ ਵਿੱਚ ਛੇ ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਲੋਕਾਂ ਨੂੰ ਸੱਦਿਆ ਗਿਆ ਹੈ। ਇਸ ਇਵੈਂਟ ਦੀ ਰਜਿਸਟ੍ਰੇਸ਼ਨ ਸਭ ਵਾਸਤੇ ਫ੍ਰੀ ਰੱਖੀ ਗਈ ਹੈ।
ਇਸ ਦਾ ਮਕਸਦ ਬਾਸਕਟਬਾਲ ਨੂੰ ਦੇਸ਼ ਵਿੱਚ ਪ੍ਰਮੋਟ ਕਰਨਾ ਹੈ ਜਿਸ ਤੋਂ ਕਿ ਬਾਸਕਟਬਾਲ ਦੇ ਵਿੱਚ ਪਲੇਅਰਸ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਅਤੇ ਉਹ ਨਵੀਂ ਪ੍ਰਤਿਭਾ ਨੂੰ ਦੇਖ ਸਕਣ ਤੇ ਭਾਰਤ ਵਿੱਚ ਵੀ ਬਾਸਕਟਬਾਲ ਖਿਡਾਰੀ ਤਿਆਰ ਕਰਕੇ ਇੰਟਰਨੈਸ਼ਨਲ ਪੱਧਰ ਉੱਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।