ETV Bharat / state

ਇੱਕ ਸ਼ਰਤ ਨੇ ਟੈਕਨੀਸ਼ੀਅਨ ਤੋਂ ਬਣਾਇਆ ਕਲਾਕਾਰ, ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਨਾਮ, ਖਾਸ ਰਿਪੋਰਟ

ਸ਼ੌਂਕ-ਸ਼ੌਂਕ 'ਚ ਦੋਸਤ ਨਾਲ ਲੱਗੀ ਸ਼ਰਤ ਨੇ ਚੰਡੀਗੜ੍ਹ ਦੇ ਬਲਵਿੰਦਰ ਸਿੰਘ ਨੂੰ ਕਲਾਕਾਰ ਬਣਾ ਦਿੱਤਾ। ਜਿੰਨ੍ਹਾਂ ਵਲੋਂ ਮਹਿਜ 1.5 ਸੈਂਟੀਮੀਟਰ ਦਾ ਟੇਬਲ ਫੈਨ ਬਣਾ ਕੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾ ਲਿਆ। ਇਸ ਦੇ ਨਾਲ ਹੀ ਇੱਕ ਪੁੱਠਾ ਚੱਲਣ ਵਾਲੀ ਘੜੀ ਤੱਕ ਬਣਾ ਦਿੱਤੀ, ਜੋ ਬਿਲਕੁਲ ਸਹੀ ਸਮਾਂ ਦੱਸਦੀ ਹੈ।

ਇੱਕ ਸ਼ਰਤ ਨੇ ਟੈਕਨੀਸ਼ੀਅਨ ਤੋਂ ਬਣਾਇਆ ਕਲਾਕਾਰ
ਇੱਕ ਸ਼ਰਤ ਨੇ ਟੈਕਨੀਸ਼ੀਅਨ ਤੋਂ ਬਣਾਇਆ ਕਲਾਕਾਰ
author img

By

Published : Aug 13, 2023, 4:29 PM IST

ਇੱਕ ਸ਼ਰਤ ਨੇ ਟੈਕਨੀਸ਼ੀਅਨ ਤੋਂ ਬਣਾਇਆ ਕਲਾਕਾਰ

ਚੰਡੀਗੜ੍ਹ: ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਨਾ ਹੀ ਸ਼ੌਂਕ ਪੂਰੇ ਕਰਨ ਦੀ ਕੋਈ ਉਮਰ ਹੁੰਦੀ ਹੈ ਪਰ ਸ਼ੌਂਕ ਸ਼ੌਂਕ ਵਿਚ ਵਿਅਕਤੀ ਕਈ ਵਾਰ ਅਜਿਹੇ ਕੰਮ ਕਰ ਜਾਂਦਾ ਹੈ ਕਿ ਉਹ ਵਿਸ਼ਵ ਪੱਧਰ ਤੱਕ ਆਪਣੀ ਵਾਹ-ਵਾਹੀ ਖੱਟ ਜਾਂਦਾ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ, ਜਿਸ ਨੇ ਸ਼ੌਂਕ-ਸ਼ੌਂਕ ਦੇ ਵਿੱਚ ਇਕ ਟੇਬਲ ਫੈਨ ਬਣਾਇਆ ਅਤੇ ਉਸਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਗਿਆ। ਇਹ ਛੋਟਾ ਜਿਹਾ ਟੇਬਲ ਫੈਨ 1.5 ਸੈਂਟੀਮੀਟਰ ਦਾ ਹੈ, ਜਿਸ ਫੈਨ ਦੇ ਇਸ ਵੇਲੇ ਦੁਨੀਆਂ ਭਰ ਵਿਚ ਦੀਵਾਨੇ ਹਨ। ਬਲਵਿੰਦਰ ਸਿੰਘ ਪੇਸ਼ੇ ਵਜੋਂ ਟੈਕਨੀਸ਼ੀਅਨ ਹਨ ਪਰ ਇਕ ਚੁਣੌਤੀ ਨੇ ਉਹਨਾਂ ਨੂੰ ਕਲਾਕਾਰ ਬਣਾ ਦਿੱਤਾ। ਇਸ ਚੁਣੌਤੀ ਨਾਲ ਬਲਵਿੰਦਰ ਸਿੰਘ ਨੇ ਅਜਿਹੀ ਘੜੀ ਤਿਆਰ ਕੀਤੀ ਜੋ ਚੱਲਦੀ ਬੇਸ਼ੱਕ ਪੁੱਠੀ ਹੈ ਅਤੇ ਪਰ ਸਮਾਂ ਬਿਲਕੁਲ ਸਹੀ ਦੱਸਦੀ ਹੈ।

1.5 ਸੈਂਟੀਮੀਟਰ ਦਾ ਟੇਬਲ ਫੈਨ ਦਿੰਦਾ ਹੈ ਹਵਾ: ਬਲਵਿੰਦਰ ਸਿੰਘ ਵੱਲੋਂ ਬਣਾਇਆ ਟੇਬਲ ਫੈਨ ਇਕ ਨਿੰਬੂ ਦੇ ਅਕਾਰ ਤੋਂ ਵੀ ਛੋਟਾ ਹੈ। ਪਰ ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਇੰਨਾ ਛੋਟਾ ਟੇਬਲ ਫੈਨ ਹਵਾ ਕਿਵੇਂ ਦੇ ਸਕਦਾ ਹੈ ਅਤੇ ਚੱਲ ਕਿਵੇਂ ਸਕਦਾ ? ਇਸ ਟੇਬਲ ਫੈਨ ਵਿਚ ਬਟਨ ਵੀ ਲੱਗਿਆ ਹੋਇਆ, ਜਿਸ ਨੂੰ ਦਬਾਅ ਕੇ ਪੱਖਾ ਬੰਦ ਕੀਤਾ ਜਾ ਸਕਦਾ ਅਤੇ ਚਲਾਇਆ ਜਾ ਸਕਦਾ ਹੈ। ਹਾਲਾਂਕਿ ਫੈਨ 8 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਹੁਣ ਇਸ ਵਿਚਲਾ ਸੈਲ ਡਾਊਨ ਹੋ ਗਿਆ। ਪੁਰਾਣੇ ਨੋਕੀਆ ਮੋਬਾਈਲ ਦੀ ਮੋਟਰ ਅਤੇ ਇਕ ਪੁਰਾਣੇ ਚਾਂਦੀ ਦੇ ਤਵੀਤ ਨਾਲ ਇਹ ਟੇਬਲ ਫੈਨ ਤਿਆਰ ਹੋਇਆ ਸੀ। ਇਹ ਦੁਨੀਆ ਭਰ ਵਿਚ ਸਭ ਤੋਂ ਛੋਟਾ ਟੇਬਲ ਫੈਨ ਹੈ, ਜਿਸ ਕਰਕੇ ਸਾਲ 2015 ਵਿਚ ਉਹਨਾਂ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ।

ਇਕ ਘੜੀ ਜੋ ਪੁੱਠੀ ਚੱਲਦੀ ਹੈ ਪਰ ਦੱਸਦੀ ਹੈ ਸਹੀ ਸਮਾਂ: ਬਲਵਿੰਦਰ ਸਿੰਘ ਨੇ ਆਪਣੇ ਇਕ ਦੋਸਤ ਦੀ ਅਜਿਹੀ ਚੁਣੌਤੀ ਸਵੀਕਾਰ ਕੀਤੀ, ਜਿਸ ਨਾਲ ਕਲਾ ਦਾ ਇਕ ਹੋਰ ਨਮੂਨਾ ਸਾਹਮਣੇ ਆਇਆ। ਜਿਸ ਵਿਚ ਉਹਨਾਂ ਨੇ ਇਕ ਘੜੀ ਬਣਾਈ ਜੋ ਚੱਲਦੀ ਪੁੱਠੀ ਹੈ ਪਰ ਸਮਾਂ ਬਿਲਕੁਲ ਸਹੀ ਦੱਸਦੀ ਹੈ,ਭਾਵ ਘੜੀ ਦੀਆਂ ਸੂਈਆਂ ਚੱਲਦੀਆਂ ਪੁੱਠੇ ਪਾਸੇ ਨੇ ਪਰ ਸਮਾਂ ਸਹੀ ਦੱਸ ਰਹੀਆਂ ਹਨ। ਇਸ ਘੜੀ ਵਿਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਣ ਲਈ ਗੁਰਮੁਖੀ ਦੇ ਅੱਖਰ ਲਿਖੇ ਹੋਏ ਹਨ। ਇਸ ਘੜੀ ਦੀ ਖਾਸੀਅਤ ਇਹ ਵੀ ਹੈ ਕਿ ਐਮਰਜੈਂਸੀ ਹਲਾਤਾਂ ਵਿਚ ਕੁਝ ਦਿਨ ਇਹ ਘੜੀ ਜੀਵਨ ਦਾਨ ਦਾ ਕੰਮ ਵੀ ਕਰ ਸਕਦੀ ਹੈ ਕਿਉਂਕਿ ਘੜੀ ਦੇ ਫਰੇਮ ਵਿਚ ਅਜਿਹੀਆਂ ਚੀਜ਼ਾਂ ਹਨ ਜੋ ਸੰਕਟ ਦੇ ਸਮੇਂ ਵਿਚ ਕੰਮ ਕਰਦੀਆਂ ਹਨ। ਇਸ 'ਚ 'ਰੂੰ' ਜੋ ਕਿ ਸੱਟ ਦੀ ਹਾਲਤ ਵਿਚ ਲਗਾਇਆ ਜਾ ਸਕਦਾ ਹੈ ਅਤੇ ਜੜੀ ਬੂਟੀਆਂ ਜਿਹਨਾਂ ਨੂੰ ਖਾ ਕੇ ਇਨਸਾਨ ਕੁਝ ਦਿਨ ਜਿਊਂਦਾ ਰਹਿ ਸਕਦਾ ਹੈ।

ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦੇ ਸ਼ੌਕੀਨ: ਫੁੱਟੀਆਂ ਕੌਡੀਆਂ ਤੋਂ ਲੈ ਕੇ ਪੁਰਾਣੇ ਨੋਟਾਂ ਤੱਕ ਬਲਵਿੰਦਰ ਸਿੰਘ ਨੇ ਸੰਭਾਲ ਕੇ ਰੱਖੇ ਹਨ। ਸੰਗੀਤ ਦੇ ਸਾਰੇ ਪੁਰਾਣੇ ਟੇਪ ਰਿਕਾਰਡ, ਰੇਡੀਓ, ਅੰਗਰੇਜ਼ਾਂ ਦੇ ਸਮੇਂ ਦੇ ਤਾਲੇ, ਪੁਰਾਣੇ ਸਿੱਕੇ, ਵੀਸੀਆਰ ਤੱਕ ਸੰਭਾਲ ਕੇ ਰੱਖੇ ਹੋਏ ਹਨ। ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣ ਦਾ ਸ਼ੌਂਕ ਇੰਨਾਂ ਜ਼ਿਆਦਾ ਹੈ ਇਕ ਵਾਰ ਉਹਨਾਂ ਨੂੰ ਕਬਾੜੀਏ ਦੀ ਦੁਕਾਨ 'ਤੇ ਇਕ ਪੁਰਾਣਾ ਤਾਲਾ ਪਸੰਦ ਆ ਗਿਆ, ਜਿਸਦੀ 7000 ਰੁਪਏ ਕੀਮਤ ਅਦਾ ਕਰਕੇ ਕਬਾੜੀਏ ਤੋਂ ਖਰੀਦਿਆ ਗਿਆ। ਕਈ ਵਾਰ ਇਸ ਸ਼ੌਂਕ ਕਰਕੇ ਇਹਨਾਂ ਨੂੰ ਮਜ਼ਾਕ ਦਾ ਸਾਹਮਣਾ ਕਰਨਾ ਪੈਂਦਾ ਪਰ ਇਸਦੀ ਵੀ ਉਹ ਕੋਈ ਪ੍ਰਵਾਹ ਨਹੀਂ ਕਰਦੇ।

ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ: ਉਹਨਾਂ ਦਾ ਕਹਿਣਾ ਹੈ ਅਜਿਹਾ ਕਰਕੇ ਉਹਨਾਂ ਨੂੰ ਸਕੂਨ ਮਿਲਦਾ ਹੈ। ਇਹਨਾਂ ਚੀਜ਼ਾਂ ਨਾਲ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਅਜਿਹਾ ਸ਼ੌਂਕ ਪਾਲਣਾ ਚਾਹੀਦਾ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਪੁਰਾਣੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਆਪਣਾ ਤਜ਼ਰਬਾ ਸਾਂਝਾ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਸਿਰਫ਼ 10ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਪੜ੍ਹਾਈ ਵਿਚ ਉਹਨਾਂ ਦਾ ਰੁਝਾਨ ਕੋਈ ਬਹੁਤ ਜ਼ਿਆਦਾ ਨਹੀਂ ਸੀ। ਜਦਕਿ ਸ਼ੁਰੂ ਤੋਂ ਹੀ ਅਜਿਹੀਆਂ ਚੀਜ਼ਾਂ ਵੱਲ ਉਹਨਾਂ ਦੀ ਰੁਚੀ ਜ਼ਿਆਦਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.