ਚੰਡੀਗੜ੍ਹ: ਐਮਐਸਪੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਆਹਮੋ-ਸਾਹਮਣੇ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਦੇ ਬਾਵਜੂਦ ਵੀ ਮੱਕੀ ਅਤੇ ਮੂੰਗੀ ਦੀ ਫ਼ਸਲ 'ਤੇ ਐਮਐਸਪੀ ਦਾ ਰੇੜਕਾ ਅਜੇ ਵੀ ਬਰਕਰਾਰ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਗਈ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਮੱਕੀ ਅਤੇ ਮੂੰਗੀ ਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਵਿਚ ਰੁਲ਼ ਰਹੀ ਹੈ, ਜਿਸਦਾ ਕਿਸਾਨਾਂ ਨੂੰ 1000 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ। ਇਹ ਸਾਰਾ ਮਾਮਲਾ 33 ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇ।
ਹਾੜ੍ਹੀ ਦੀਆਂ ਫ਼ਸਲਾਂ ਉਤੇ ਮੁਆਵਜ਼ੇ ਦੀ ਮੰਗ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਵੀ ਖੇਤੀਬਾੜੀ ਮੰਤਰੀ ਕੋਲ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿਵਾਇਆ ਹੈ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਭੇਜ ਕੇ ਖਰਾਬ ਹੋਈ ਫ਼ਸਲ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਬਣਦਾ ਮੁਆਵਜ਼ਾ ਅਦਾ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਅੱਜ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਕੋਈ ਕੋਈ ਹੱਲ ਨਹੀਂ ਹੁੰਦਾ ਤਾਂ ਵੱਡੇ ਪੱਧਰ 'ਤੇ ਅੰਦੋਲਨ ਉਲੀਕਿਆ ਜਾਵੇਗਾ।
- PRTC Employees Protest: ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ ਖਤਮ; ਮੁੱਖ ਮੰਤਰੀ ਨੇ ਦਿੱਤਾ ਮੀਟਿੰਗ ਦਾ ਸਮਾਂ
- ਵਿਆਹੁਤਾ ਪ੍ਰੇਮਿਕਾ ਨੇ ਜੰਗਲ 'ਚ ਬੁਲਾ ਕੇ ਪ੍ਰੇਮੀ ਦਾ ਕੱਟਿਆ ਗੁਪਤ ਅੰਗ, ਲਿਆ ਬੇਵਫਾਈ ਦਾ ਬਦਲਾ
- ਤਨਖਾਹਾਂ ਦੇ ਵਾਧੇ ਦੇ ਐਲਾਨ ਤੋਂ ਬਾਅਦ ਅਧਿਆਪਕਾਂ ਦੇ ਇਕ ਵਫ਼ਦ ਨੇ CM ਮਾਨ ਦਾ ਕਰਵਾਇਆ ਮੂੰਹ ਮਿੱਠਾ
ਪੰਜਾਬ 'ਚ ਡਰਾਇਰਾਂ ਦੀ ਕਮੀ : ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਸਾਹਮਣੇ ਡਰਾਇਰਾਂ ਦਾ ਮੁੱਦਾ ਵੀ ਚੁੱਕਿਆ ਹੈ ਕਿ ਪੰਜਾਬ ਵਿਚ ਡਰਾਇਰਾਂ ਦੀ ਕਮੀ ਹੈ। ਜੋ ਡਰਾਇਰ ਮੌਜੂਦ ਨੇ ਉਹਨਾਂ ਦਾ ਠੇਕਾ ਵੀ ਪ੍ਰਾਈਵੇਟ ਕੰਪਨੀਆਂ ਦੇ ਕੋਲ ਹੈ। ਸਰਕਾਰ ਉਹਨਾਂ ਨੂੰ ਡਰਾਇਰਾਂ ਉਤੇ ਸਬਸਿਡੀ ਦੇਵੇ। ਮੂੰਗੀ ਦੀ ਫ਼ਸਲ ਦੇ ਨਾਂ 'ਤੇ ਮੰਡੀਆਂ 'ਚ ਕਿਸਾਨਾਂ ਨਾਲ ਵੱਡੀ ਲੁੱਟ ਹੋ ਰਹੀ ਹੈ, ਜਿਸ ਲਈ ਸਰਕਾਰ ਦੀ ਦਖ਼ਲ ਅੰਦਾਜ਼ੀ ਦੀ ਮੰਗ ਕੀਤੀ ਗਈ ਹੈ। ਸਰਕਾਰ ਖੁਦ ਮੰਡੀਆਂ ਵਿਚ ਆਪਣਾ ਦਖ਼ਲ ਵਧਾਵੇ ਅਤੇ ਮੂੰਗੀ ਦੀ ਖਰੀਦ ਨੂੰ ਐਮਐਸਪੀ 'ਤੇ ਯਕੀਨੀ ਬਣਾਵੇ। ਜੇਕਰ ਸਰਕਾਰ ਖੁਦ ਖਰੀਦੇਗੀ ਤਾਂ ਹੀ ਮੂੰਗੀ ਦਾ ਰੇਟ ਤੈਅ ਹੋਵੇਗਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀ ਕੋਈ ਵੀ ਖਰੀਦ ਏਜੰਸੀ ਮੰਡੀਆਂ ਤੱਕ ਨਹੀਂ ਪਹੁੰਚੀ ਅਤੇ ਵਪਾਰੀ ਆਪਣੀ ਮਨਮਰਜ਼ੀ ਕਰ ਰਹੇ ਹਨ। 700 ਰੁਪਏ ਤੋਂ ਲੈ ਕੇ 1400 ਰੁਪਏ ਵਿਚ ਮੱਕੀ ਵਿਕ ਰਹੀ ਹੈ ਅਤੇ ਕੋਈ ਵੀ ਕਿਸਾਨਾਂ ਦਾ ਵਾਲੀ ਵਾਰਸ ਨਹੀਂ।