ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਸ ਮਾਮਲੇ ਦੀ ਸੁਣਵਾਈ ਨਹੀਂ ਹੋਈ, ਕਿਉਂਕਿ ਜੱਜ ਜਸਵੰਤ ਸਿੰਘ ਛੁੱਟੀ ਉੱਤੇ ਸਨ। ਇਸ ਕਾਰਨ ਪੰਜਾਬ ਦੇ ਡੀਜੀਪੀ (ਹਿਊਮਨ ਰਾਈਟਸ) ਮੁਹੰਮਦ ਮੁਸਤਫ਼ਾ ਪੰਜਾਬ ਦੇ ਡੀਜੀਪੀ ਬਣਨ ਦਾ ਮੌਕਾ ਗੁਆ ਸਕਦੇ ਹਨ, ਕਿਉਂਕਿ 6 ਮਹੀਨਿਆਂ ਵਿੱਚ ਮੁਹੰਮਦ ਮੁਸਤਫਾ ਰਿਟਾਇਰ ਹੋਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਡੀਜੀਪੀ ਮੁਸਤਫ਼ਾ ਨੇ ਹਾਈ ਕੋਰਟ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਵਿਰੁੱਧ ਪਟੀਸ਼ਨ ਦਿੱਤੀ ਸੀ ਅਤੇ ਉਨ੍ਹਾਂ ਦੀ ਨਿਯੁਕਤੀ ਦੀ ਜਾਂਚ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਦਿਨ ਸੋਮਵਾਰ ਨੂੰ ਵੀ ਇਸ ਮਾਮਲੇ ਉੱਤੇ ਸੁਣਵਾਈ ਨਹੀਂ ਹੋ ਸਕੀ।
ਮੁਹੰਮਦ ਮੁਸਤਫ਼ਾ ਆਈਪੀਐੱਸ ਅਫ਼ਸਰ ਹਨ, ਜਿਨ੍ਹਾਂ ਨੂੰ ਡੀਜੀਪੀ ਵਜੋਂ ਹਿਊਮਨ ਰਾਈਟਸ ਵਿਭਾਗ ਦਿੱਤਾ ਗਿਆ ਹੈ।
ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਹਾਈ ਕੋਰਟ ਵਿੱਚ ਲਗਾਤਾਰ ਪਿਛਲੀਆਂ ਦੋ ਸੁਣਵਾਈਆਂ ਵੀ ਮੁਲਤਵੀ ਹੋਈਆਂ ਅਤੇ ਅੱਜ ਵੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਲੱਗਦਾ ਹੈ ਕਿ ਮੁਸਤਫ਼ਾ ਪੰਜਾਬ ਦੇ ਅਗਲੇ ਡੀਜੀਪੀ ਬਣਨ ਦਾ ਮੌਕਾ ਗੁਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਟ ਨੇ 17 ਜਨਵਰੀ ਨੂੰ ਪੰਜਾਬ ਦੇ ਡੀਜੀਪੀ ਹੈੱਡ ਆਫ਼ ਪੁਲਿਸ ਫੋਰਸ ਦੇ ਅਹੁਦੇ ਉੱਤੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ। ਇਸ ਵਿਰੁੱਧ ਪੰਜਾਬ ਸਰਕਾਰ ਅਤੇ ਯੂਪੀਐਸਸੀ ਨੇ ਹਾਈ ਕੋਰਟ ਵਿੱਚ ਅਪੀਲ ਕਰ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਕੈਟ ਦੇ ਫ਼ੈਸਲੇ ਉੱਤੇ ਰੋਕ ਲਾ ਦਿੱਤੀ ਸੀ।
ਹਾਲਾਂਕਿ ਇਸ ਮਾਮਲੇ ਵਿੱਚ ਜਦ ਵੀ ਹਾਈ ਕੋਰਟ ਦੇ ਡਵੀਜ਼ਨ ਬੈਂਚ ਬੈਠੇਗਾ ਉਦੋਂ ਹੀ ਇਸ ਕੇਸ ਦੀ ਸੁਣਵਾਈ ਹੋ ਸਕੇਗੀ।