ETV Bharat / state

Congress MLA Sandeep Jakhar Suspension: ਕਾਂਗਰਸ ਵੱਲੋਂ ਸਸਪੈਂਡ ਕਰਨ 'ਤੇ ਬੋਲੇ MLA ਸੰਦੀਪ ਜਾਖੜ, ਕਿਹਾ- ਮੁਆਫ਼ੀ ਨਹੀਂ ਮੰਗਾਂਗਾ - Sunil Jakhar

Congress MLA Sandeep Jakhar Suspension: ਕਾਂਗਰਸ ਵਲੋਂ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਸਸਪੈਂਡ ਕਰ ਦਿੱਤਾ ਗਿਆ ਸੀ। ਜਿਸ 'ਤੇ ਜਾਖੜ ਦਾ ਕਹਿਣਾ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਤੇ ਕਾਰਵਾਈ ਤੋਂ ਪਹਿਲਾਂ ਪਾਰਟੀ ਨੂੰ ਉਨ੍ਹਾਂ ਦਾ ਪੱਖ ਸੁਣਨਾ ਚਾਹੀਦਾ ਸੀ।

ਸੰਦੀਪ ਜਾਖੜ
ਸੰਦੀਪ ਜਾਖੜ
author img

By

Published : Aug 20, 2023, 10:41 AM IST

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਅਤੇ ਕਾਂਗਰਸ ਦੇ ਅਬੋਹਰ ਤੋਂ ਮੌਜੂਦਾ ਵਿਧਾਇਕ ਸੰਦੀਪ ਜਾਖੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕਾਂਗਰਸ ਵਲੋਂ ਬੀਤੇ ਦਿਨ ਸਸਪੈਂਡ ਕੀਤਾ ਗਿਆ ਸੀ। ਕਾਂਗਰਸ ਤੋਂ ਸਸਪੈਂਡ ਹੋਣ ਤੋਂ ਬਾਅਦ ਵਿਧਾਇਕ ਸੰਦੀਪ ਜਾਖੜ ਨੇ ਵੀ ਆਪਣਾ ਪੱਖ ਪੇਸ਼ ਕੀਤਾ ਹੈ।

ਕਾਰਵਾਈ ਤੋਂ ਪਹਿਲਾਂ ਮੇਰਾ ਪੱਖ ਸੁਣਦੇ: ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇਸ ਲਈ ਘੱਟੋ-ਘੱਟ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ। ਉਹ ਪਾਰਟੀ ਤੋਂ ਮੁਆਫੀ ਨਹੀਂ ਮੰਗਣਗੇ। ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ, ਜੋ ਵੀ ਕੀਤਾ ਉਹ ਖੁੱਲ੍ਹ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

ਜਾਖੜ ਤੇ ਵੜਿੰਗ 'ਚ ਸ਼ਬਦੀ ਜੰਗ ਜਾਰੀ: ਸੰਦੀਪ ਜਾਖੜ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਸਨ। ਇਸ ’ਤੇ ਹਾਈਕਮਾਂਡ ਵੱਲੋਂ ਵਿਧਾਇਕ ਸੰਦੀਪ ਜਾਖੜ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਦਰਅਸਲ ਸੰਦੀਪ ਜਾਖੜ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਕਰੀਬ ਇਕ ਸਾਲ ਤੋਂ ਸ਼ਬਦੀ ਜੰਗ ਚੱਲ ਰਹੀ ਸੀ। ਰਾਜਾ ਵੜਿੰਗ ਸੰਦੀਪ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਪਾਰਟੀ 'ਚੋਂ ਕੱਢਣ ਦੀ ਚੁਣੌਤੀ ਦੇ ਰਹੇ ਸੀ।

ਸੰਦੀਪ ਨੇ ਪਾਰਟੀ 'ਚੋਂ ਕੱਢਣ ਦਾ ਪਹਿਲਾ ਹੀ ਜਤਾਇਆ ਸੀ ਖਦਸ਼ਾ: ਵੜਿੰਗ ਵੱਲੋਂ ਪਾਰਟੀ ਛੱਡਣ ਦੀ ਚੁਣੌਤੀ ਤੋਂ ਬਾਅਦ ਸੰਦੀਪ ਜਾਖੜ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਰਾਜਾ ਵੜਿੰਗ ਉਨ੍ਹਾਂ ਤੋਂ ਡਰਦੇ ਹਨ ਤਾਂ ਉਹ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਸਕਦੇ ਹਨ ਪਰ ਉਹ ਆਪਣੇ ਹਲਕੇ ਵਿੱਚ ਕੰਮ ਕਰਦੇ ਰਹਿਣਗੇ। ਉਥੇ ਹੀ ਰਾਜਾ ਵੜਿੰਗ ਨੇ ਸੰਦੀਪ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਅਬੋਹਰ ਦੇ ਵੋਟਰਾਂ ਦੇ ਸਮਰਥਨ 'ਤੇ ਜ਼ਿਆਦਾ ਭਰੋਸਾ ਹੈ ਤਾਂ ਉਹ ਨਵੇਂ ਸਿਰੇ ਤੋਂ ਚੋਣਾਂ ਜਿੱਤ ਕੇ ਦਿਖਾਉਣ।

ਸੁਨੀਲ ਜਾਖੜ ਦੀ ਥਾਂ 'ਤੇ ਲੜੀ ਸੀ ਚੋਣ: ਪੰਜਾਬ ਦੇ ਸਾਲ 200 'ਚ ਵਿਧਾਨ ਸਭਾ ਚੋਣਾਂ ਲੜਨ ਤੋਂ ਸੁਨੀਲ ਜਾਖੜ ਨੇ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਕਾਂਗਰਸ ਹਾਈਕਮਾਂਡ ਪ੍ਰਤੀ ਨਾਰਾਜ਼ਗੀ ਸੀ ਕਿਉਂਕਿ ਸਤੰਬਰ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਜਾਖੜ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ ਪਰ ਸਿੱਖ ਸੂਬਾ ਅਤੇ ਸਿੱਖ ਮੁੱਖ ਮੰਤਰੀ ਦਾ ਮੁੱਦਾ ਬਣਨ 'ਤੇ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਤੋਂ ਨਾਰਾਜ਼ ਹੋ ਕੇ ਜਾਖੜ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਥਾਂ 'ਤੇ ਸੰਦੀਪ ਜਾਖੜ ਨੇ ਚੋਣ ਲੜੀ ਅਤੇ 5471 ਵੋਟਾਂ ਨਾਲ ਜੇਤੂ ਰਹੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.