ETV Bharat / state

MLA Gurpreet Gogi : ਵਿਧਾਇਕ ਗੁਰਪ੍ਰੀਤ ਗੋਗੀ ਨੇ ਮੰਗੀ ਲੁਧਿਆਣੇ ਦੀਆਂ ਡਾਈਆਂ ਵਾਸਤੇ ਵੱਖਰੀ ਜ਼ਮੀਨ - The fourth day of the assembly session

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਪ੍ਰਸ਼ਨ ਕਾਲ ਦੌਰਾਨ ਕਈ ਮੁੱਦਿਆਂ ਉੱਤੇ ਚਰਚਾ ਹੋਈ। ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ

MLA Gurpreet Gogi demanded separate land for Ludhiana dyes
MLA Gurpreet Gogi : ਵਿਧਾਇਕ ਗੁਰਪ੍ਰੀਤ ਗੋਗੀ ਨੇ ਮੰਗੀ ਲੁਧਿਆਣੇ ਦੀਆਂ ਡਾਈਆਂ ਵਾਸਤੇ ਵੱਖਰੀ ਜ਼ਮੀਨ
author img

By

Published : Mar 9, 2023, 5:57 PM IST

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਬੇਸ਼ੱਕ ਹੰਗਾਮਾ ਵੀ ਹੋਇਆ ਪਰ ਕਈ ਵਿਧਾਇਕਾਂ ਨੇ ਆਪਣੇ ਹਲਕਿਆਂ ਲਈ ਕਾਫੀ ਕੁੱਝ ਮੰਗਿਆ ਵੀ ਹੈ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵੀ ਵਿਰੋਧੀ ਧਿਰ ਵੱਲੋਂ ਹੰਮਾਗਾ ਕੀਤਾ ਗਿਆ ਤੇ ਕਾਨੂੰਨ ਵਿਵਸਥਾ ਸਣੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਦੱਸ ਦਈਏ ਕਿ ਭਲਕੇ ਯਾਨੀ ਸ਼ੁਕਰਵਾਰ ਦੇ ਬਜਟ ਇਜਲਾਸ ਉੱਤੇ ਸਭ ਦੀਆਂ ਨਜ਼ਰਾਂ ਹਨ, ਕਿਉਂਕਿ ਕੱਲ੍ਹ ਵਿੱਤ ਮੰਤਰੀ ਹਰਪਾਲ ਚੀਮਾ ਆਪਣੀ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕਰਨਗੇ।

ਡਾਈਆਂ ਵਾਸਤੇ ਐਕਵਾਇਰ ਹੋਵੇ ਵੱਖਰੀ ਜਮੀਨ : ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਦੇ ਬੁੱਢੇ ਨਾਲੇ ਵਿਚ ਡਾਈਆਂ ਦਾ ਪਾਣੀ ਜਾਣ ਦੀ ਗੱਲ ਕੀਤੀ ਹੈ। ਗੋਗੀ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਦੀ ਇੰਡਸਟਰੀ ਦੇ ਨਾਲ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ। ਹਾਲਾਂਕਿ ਇੰਡਸਟਰੀ ਲਈ ਡਾਈਆਂ ਦਾ ਪਾਣੀ ਸਾਫ ਕਰਨ ਲਈ ਕੋਈ ਢੁੱਕਵੀਂ ਥਾਂਂ ਨਹੀਂ ਹੈ। ਇਸ ਕਾਰਨ ਬੁਢੇ ਨਾਲੇ ਦਾ ਪਾਣੀ ਹੋਰ ਗੰਦਾ ਹੋ ਰਿਹਾ ਹੈ। ਗੋਗੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਈਆਂ ਵਾਸਤੇ ਬਾਹਰ ਕਿਤੇ ਜ਼ਮੀਨ ਐਕਵਾਇਰ ਕੀਤੀ ਜਾਵੇ ਤਾਂ ਜੋ ਡਾਈਆਂ ਦਾ ਪਾਣੀ ਉੱਥੇ ਸਾਫ ਕੀਤਾ ਜਾਵੇ ਅਤੇ ਇਸਨੂੰ ਬੁੱਢੇ ਨਾਲੇ ਵਿਚ ਨਾ ਹੜਾਇਆ ਜਾਵੇ।

ਇਹ ਵੀ ਪੜ੍ਹੋ : President In Amritsar : ਗੁਰੂ ਨਗਰੀ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

NRI ਸਿੰਘ ਦੇ ਕਤਲ ਮਾਮਲੇ 'ਤੇ ਚੁੱਕੇ ਸਵਾਲ: ਸਦਨ ਦੀ ਕਾਰਵਾਈ ਤੋਂ ਪਹਿਲਾਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ NRI ਨੌਜਵਾਨ ਦੇ ਕਤਲ ਮਾਮਲੇ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮੈ ਪਹਿਲਾਂ ਹੀ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਚੁੱਕੇ ਹਨ। ਪਰ, ਜਦੋਂ ਇਹ ਸਵਾਲ ਅਸੀਂ ਕਰਦੇ ਹਾਂ, ਤਾਂ ਜਵਾਬ ਵਿੱਚ ਆਪ ਮੰਤਰੀ ਕਹਿੰਦੇ ਹਨ ਕਿ ਤੁਹਾਡੇ ਸਰਕਾਰ ਵੇਲ੍ਹੇ ਇਹ ਸਭ ਹੁੰਦਾ ਸੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਪੁਰਾਣੀ ਸਰਕਾਰ ਵੇਲ੍ਹੇ ਦੇ ਹਾਲਾਤਾਂ ਨਾਲ ਤੇ ਯੂਪੀ ਨਾਲ ਤੋਲਣ ਦੀ ਬਜਾਏ, ਇਹ ਕੰਮ ਕਰਕੇ ਵਿਖਾਉਣ, ਮਿਹਣੇ ਨਾ ਮਾਰੋ। ਸਦਨ ਦੀ ਕਾਰਵਾਈ ਤੋਂ ਪਹਿਲਾਂ, ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਕਿਹਾ ਕਿ ਬਜਟ ਦੀ ਇਨ੍ਹਾਂ ਤੋਂ ਕੀ ਉਮੀਦ ਰੱਖਣੀ ਹੈ। ਇਨ੍ਹਾਂ ਕੋਲ ਤਾਂ ਖਾਣ ਲਈ ਪੈਸੇ ਨਹੀਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.