ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਕਈ ਸੰਸਥਾਵਾਂ ਨੂੰ ਕਿਹਾ ਗਿਆ ਸੀ, ਕਿ ਉਹ ਆਪਣੇ ਸਤਰ ਤੇ ਕੋਵਿਡ ਕੇਅਰ ਸੈਂਟਰ ਬਣਾ ਸਕਦੇ ਹਨ। ਜਿਸ ਤੋਂ ਬਾਅਦ ਕਈ ਸੰਸਥਾਵਾਂ ਨੇ ਆਪਣੇ ਪ੍ਰਪੋਜ਼ਲ ਦਿੱਤੇ, ਅਤੇ ਹਰ ਸੈਕਟਰ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਕੋਵਿਡ ਕੇਅਰ ਸੈਂਟਰ ਬਣਾਏ ਜਾ ਰਹੇ ਹਨ। ਇਸੇ ਕੜੀ ਵਿੱਚ ਸੈਕਟਰ ਅੱਠ ਸਥਿੱਤ ਸਪੋਰਟਸ ਕੰਪਲੈਕਸ ਵਿੱਚ 50 ਬੈੱਡਾ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਧੁਨਿਕ ਸੁਵਿਧਾਵਾਂ ਦਿੱਤੀਆਂ ਹੋਈਆਂ ਹਨ। ਇਸ ਕੋਵਿਡ ਕੇਅਰ ਸੈਂਟਰ ਵਿੱਚ ਪੰਜਾਹ ਬੈੱਡ ਦੀ ਵਿਵਸਥਾ ਕੀਤੀ ਗਈ। ਜਿਸ ਵਿੱਚ ਮਰੀਜ਼ ਦੇ ਲਈ ਫੋਨ ਇੱਕ ਸਟੇਸ਼ਨ ਤੋਂ ਲੈ ਕੇ ਆਕਸੀਜਨ ਸਿਲੰਡਰ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਸ ਸੈਂਟਰ ਨੂੰ ਇਕ ਸੰਸਥਾ ਨੇ ਨਹੀਂ ਬਲਕਿ ਦੋ ਸੰਸਥਾਵਾਂ ਅਤੇ ਕੁੱਝ ਇੰਡੀਵਿਜ਼ੁਅਲਸ ਲੋਕਾਂ ਨੇ ਮਿਲ ਜੁਲ ਕੇ ਤਿਆਰ ਕੀਤਾ ਹੈ। ਇਸ ਸੈਂਟਰ ਨੂੰ ਸਰਬਤ ਸਾਈਂ ਲਾਈਫਲਾਈਨ ਸੰਸਥਾ ਦਾ ਨਾਮ ਦਿੱਤਾ ਗਿਆ ਹੈ।
ਸਪੋਰਟਸ ਕੰਪਲੈਕਸ 'ਚ 50 ਬੈੱਡਾਂ ਵਾਲਾ ਮਿੰਨੀ ਕੋਵਿਡ ਕੇਅਰ ਸੈਂਟਰ ਤਿਆਰ - ਕੋਵਿਡ ਕੇਅਰ ਸੈਂਟਰ
ਚੰਡੀਗੜ੍ਹ ਸੈਕਟਰ ਅੱਠ ਸਥਿਤ ਸਪੋਰਟਸ ਕੰਪਲੈਕਸ ਵਿੱਚ 50 ਬੈੱਡਾ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾਂ ਰਿਹਾ ਹੈ। ਜਿਸ ਵਿੱਚ ਆਧੁਨਿਕ ਸੁਵਿਧਾਵਾਂ ਦਿੱਤੀਆਂ ਹੋਈਆਂ ਹਨ।