ETV Bharat / state

ਮਨਪ੍ਰੀਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਤੇਜ਼, ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਕੱਸਿਆ ਤੰਜ - ਵੜਿੰਗ ਅਤੇ ਮਨਪ੍ਰੀਤ ਬਾਦਲ ਵਿੱਚ ਵਕਾਰ ਦੀ ਲੜਾਈ

ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਅਤੇ ਭਾਜਪਾ ਵਿੱਚ ਸ਼ਾਮਿਲ ਹੋਣ ਮਗਰੋਂ ਵਿਰੋਧੀਆਂ ਦੀ ਰਡਾਰ ਉੱਤੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿੱਥੇ ਸ਼ਾਇਰਾਨਾ ਅੰਦਾਜ਼ਾ ਵਿੱਚ ਮਨਪ੍ਰੀਤ ਬਾਦਲ ਉੱਤੇ ਤੰਜ ਕੱਸਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨਾਲ ਸਲਾਹ ਕਰਨ ਤੋਂ ਮਗਰੋਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ।

Manpreet Badals resignation of the opponents
ਮਨਪ੍ਰੀਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਤੇਜ਼,ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਕੱਸਿਆ ਤੰਜ
author img

By

Published : Jan 18, 2023, 5:08 PM IST

Updated : Jan 18, 2023, 9:59 PM IST

ਮਨਪ੍ਰੀਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਤੇਜ਼,ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਕੱਸਿਆ ਤੰਜ

ਚੰਡੀਗੜ੍ਹ: ਪੰਜਾਬ ਵਿੱਚੋਂ ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਪਣੇ ਪੜਾਅ ਤੈਅ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰ ਰਹੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਨੂੰ ਧੜ੍ਹੇਬੰਦੀ ਵਿੱਚ ਵੰਡੀ ਹੋਈ ਪਾਰਟੀ ਕਹਿ ਕਿਨਾਰਾ ਕਰ ਲਿਆ ਅਤੇ ਅਗਲੇ ਸਿਆਸੀ ਸਫ਼ਰ ਲਈ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਮਨਪ੍ਰੀਤ ਬਾਦਲ ਦੇ ਇਸ ਕਦਮ ਉੱਤੇ ਵਿਰੋਧੀਆਂ ਅਤੇ ਉਨ੍ਹਾਂ ਦੇ ਪੁਰਾਣੇ ਸਾਥੀਆਂ ਵੱਲੋਂ ਖੂਬ ਤੰਜ ਕੱਸੇ ਜਾ ਰਹੇ ਹਨ।

ਪੁਰਾਣੇ ਸਾਥੀ ਰਾਜਾ ਵੜਿੰਗ ਦਾ ਟਵੀਟ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮਨਪ੍ਰੀਤ ਬਾਦਲ ਦੇ ਪੁਰਾਣੇ ਸਾਥੀ ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ ਵਿੱਚ ਤੰਜ ਕੱਸਦਿਆਂ ਕਿਹਾ ਕਿ, "ਕੋਈ ਵੀ ਮੀਰ ਜਾਫ਼ਰ ਕਦੇ ਵੀ ਬਾਦਸ਼ਾਹ ਬਣੇ ਰਹਿਣ ਲਈ ਨਹੀਂ ਉੱਠਿਆ, ਜਿਸ ਲਈ ਉਨ੍ਹਾਂ ਦੀ ਬਦਨਾਮੀ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਦਰਜ ਹੈ'। ਨਾਲ ਹੀ ਉਨ੍ਹਾਂ ਕੁੱਝ ਕਵਿਤਾ ਦੀਆਂ ਲਾਈਨਾਂ ਵੀ ਸ਼ੇਅਰ ਕਰਦਿਆਂ ਸ਼ਰਾਰਤੀ ਅੰਦਾਜ਼ ਵਿੱਚ ਅਸਤੀਫ਼ੇ ਉੱਤੇ ਚੁਟਕੀ ਲਈ। ਰਾਜਾ ਵੜਿੰਗ ਨੇ ਲਿਖਿਆ ਕਿ..

  • No Mir Jafar has ever risen to remain a king be remembered for, their ignominious fate remains etched in political history of India.

    ਪਿੱਪਲ ਦਿਆ ਪੱਤਿਆ ਵੇ
    ਕੇਹੀ ਖੜ-ਖੜ ਲਾਈ ਆ,
    ਪੱਤ ਝੜੇ ਪੁਰਾਣੇ ਵੇ
    ਰੁੱਤ ਨਵਿਆਂ ਦੀ ਆਈ ਆ।@MSBADAL #NewCongress

    — Amarinder Singh Raja Warring (@RajaBrar_INC) January 18, 2023 " class="align-text-top noRightClick twitterSection" data=" ">

ਪਿੱਪਲ ਦਿਆ ਪੱਤਿਆ ਵੇ

ਕੇਹੀ ਖੜ-ਖੜ ਲਾਈ ਆ,

ਪੱਤ ਝੜੇ ਪੁਰਾਣੇ ਵੇ

ਰੁੱਤ ਨਵਿਆਂ ਦੀ ਆਈ ਆ।

ਸ਼੍ਰੋਮਣੀ ਅਕਾਲੀ ਦਲ ਦਾ ਤੰਜ: ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਤੰਜ ਕੱਸਦਿਆਂ ਕਿਹਾ ਕਿ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਰਹਿ ਸਕਦੀਆਂ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਕਰਕੇ ਹੀ ਮਨਪ੍ਰੀਤ ਬਾਦਲ ਨੇ ਕਾਂਗਰਸ ਛੱਡੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨਾਲ ਵੀ ਉਨ੍ਹਾਂ ਦੀ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ ਹੋ ਸਕਦਾ ਹੈ ਕੇ ਦੋਵਾਂ ਨੇ ਇਕੱਠਿਆਂ ਹੀ ਸਲਾਹ ਕੀਤੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿੱਚ ਵਕਾਰ ਦੀ ਲੜਾਈ ਸੀ ਜਿਸ ਕਰਕੇ ਇਹ ਸਾਰਾ ਕੁੱਝ ਨਿਜੀ ਲਾਹੇ ਲਈ ਮਨਪ੍ਰੀਤ ਬਾਦਲ ਨੇ ਕੀਤਾ।

ਇਹ ਵੀ ਪੜ੍ਹੋ: ਐਂਬੂਲੈਂਸ ਚਾਲਕਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤ ਐਕਸ਼ਨ ਦੀ ਤਿਆਰੀ, ਪ੍ਰਦਰਸ਼ਨਕਾਰੀਆਂ ਨੇ ਡਟੇ ਰਹਿਣ ਦੀ ਕਹੀ ਗੱਲ !

ਮੁਹੰਮਦ ਸਦੀਕ ਦਾ ਤੰਜ: ਲੋਕ ਸਭਾ ਸਾਂਸਦ ਮੁਹੰਮਦ ਸਦੀਕ ਨੇ ਤੰਜ ਕੱਸਦਿਆਂ ਕਿਹਾ ਕਿ ਸਾਰੀ ਉਮਰ ਪਾਰਟੀ ਵਿੱਚ ਅਹੁਦੇ ਮਾਣ ਕੇ ਹੁਣ ਇਹ ਕਹਿਣਾ ਕਿ ਪਾਰਟੀ ਅੰਦਰ ਧੜ੍ਹੇਬੰਦੀ ਹੈ ਇਹ ਸਾਰੀਆਂ ਬੇਤੁਕੀਆਂ ਗੱਲਾਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਭਵਿੱਖ ਨੂੰ ਕੋਈ ਖਤਰਾ ਨਹੀਂ ਅਤੇ ਕਾਂਗਰਸ ਪੂਰੀ ਮਜ਼ਬੂਤੀ ਨਾਲ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਅੱਗੇ ਵੱਧ ਰਹੀ ਹੈ।

Politics heated up over Manpreet Badals resignation

ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦਾ ਬਿਆਨ ਆਇਆ ਸਾਹਮਣੇ: ਪੰਜਾਬ ਦੀ ਸਿਆਸਤ ਵਿੱਚ ਅੱਜ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਜਪਾ ਜੁਆਇਨ ਕਰਨ ਦੇ ਮਾਮਲੇ ਵਿਚ ਇਕ ਵਾਰ ਫਿਰ ਗਰਮਾਹਟ ਲਿਆ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਾਂਗਰਸੀ ਕੇਂਦਰੀ ਲੀਡਰਸ਼ਿਪ ਤੇ ਕਈ ਤਰਾਂ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲਗਾਤਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਸਟੇਜ ਉਪਰ ਬਿਆਨ ਜਾਰੀ ਕੀਤੇ ਜਾਂਦੇ ਰਹੇ ਹਨ। ਸ਼ਿਕਾਇਤ ਕਰਨ ਦੇ ਬਾਵਜੂਦ ਕੇਂਦਰੀ ਲੀਡਰਸ਼ਿਪ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਪਿਛਲੇ ਨੌਂ ਮਹੀਨਿਆਂ ਤੋਂ ਕਾਂਗਰਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਰਿਹਾ ਸੀ। ਕੋਈ ਵੀ ਵਿਅਕਤੀ ਇੱਜ਼ਤ ਲਈ ਸਭ ਕੁਝ ਕਰਦਾ ਹੈ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾ ਰਿਹਾ ਤਾਂ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਹ ਸੂਲਾਂ ਦੀ ਡਿਸਪਲਿਨ ਵਾਲੀ ਪਾਰਟੀ ਵਿੱਚ ਜਾਣ ਦਾ ਫੈਸਲਾ ਕੀਤਾ ਗਿਆ। ਭਾਵ ਜੋ ਯਾਤਰਾ ਦੌਰਾਨ ਇਹ ਫੈਸਲਾ ਲੈਣ ਸਬੰਧੀ ਬੋਲਦਿਆਂ ਕਿਹਾ ਕਿ ਨੈਸ਼ਨਲ ਪਾਰਟੀ ਦੇ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਹਨ। ਉਨ੍ਹਾਂ ਦੇ ਸਮਾਂ ਦੇਣ ਤੋਂ ਬਾਅਦ ਹੀ ਮਨਪ੍ਰੀਤ ਸਿੰਘ ਬਾਦਲ ਅੱਜ ਭਾਜਪਾ ਵਿੱਚ ਸ਼ਾਮਲ ਹੋਏ ਹਨ ਕਾਂਗਰਸ ਨੂੰ ਹੁਣ ਭਾਰਤ ਜੋੜਨ ਦੀ ਥਾਂ ਕਾਂਗਰਸ ਜੋੜੋ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਬਿਨ੍ਹਾਂ ਸ਼ਰਤ ਕਾਂਗਰਸ ਵਿੱਚ ਆਏ ਹਨ ਅਤੇ ਪਾਰਟੀ ਵਿਚ ਭਾਜਪਾ ਦੇ ਵਰਕਰ ਬਣ ਕੇ ਕੰਮ ਕਰਨਗੇ।

Last Updated : Jan 18, 2023, 9:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.