ETV Bharat / state

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਦੇਹਾਂਤ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ।

Gurdas Singh Badal, Manpreet Badal
ਗੁਰਦਾਸ ਸਿੰਘ ਬਾਦਲ
author img

By

Published : May 15, 2020, 8:40 AM IST

Updated : May 15, 2020, 8:46 AM IST

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੇ ਬੀਤੀ ਰਾਤ ਆਖਰੀ ਸਾਹ ਲਏ। ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਗੁਰਦਾਸ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਵੀਰਵਾਰ ਦੇਰ ਰਾਤ ਦਮ ਤੋੜ ਦਿੱਤਾ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਬਾਦਲ ਨੇ ਸਾਂਝੀ ਕੀਤੀ।

  • It is with great sorrow that I inform about the demise of my father S.Gurdas Singh Badal. He passed away last night at Fortis Hospital, Mohali.He was 90.
    His health had started deteriorating after my mother’s death in March, & he was on life support system for past few days.

    — Manpreet Singh Badal (@MSBADAL) May 15, 2020 " class="align-text-top noRightClick twitterSection" data=" ">

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟਵੀਟ ਕਰਦਿਆ ਲਿਖਿਆ ਕਿ ਪਿਤਾ ਗੁਰਦਾਸ ਬਾਦਲ ਦਾ ਅੰਤਿਮ ਸਸਕਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜੱਦੀ ਪਿੰਡ ਬਾਦਲ ਵਿਖੇ ਦੁਪਹਿਰੇ 1:00 ਵਜੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਚ ਦੇ ਮਹੀਨੇ ਵਿੱਚ ਉਨ੍ਹਾਂ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪਿਤਾ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਮੋਹਾਲੀ ਵਿਖੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

  • Keeping in view the current pandemic, we will like to request all friends and well wishers to refrain from attending the funeral ceremony which will be held in our ancestral village.

ਪਰਿਵਾਰ ਤੋਂ ਇਲਾਵਾ ਵਿੱਤ ਮੰਤਰੀ ਨੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ।

  • Deeply saddened to learn of the passing away of S. Gurdas Singh Badal. Join my colleague Manpreet Badal and the family in this moment of grief. May the Almighty grant liberation to the departed soul. Rest in peace! pic.twitter.com/xmC11EOv9z

    — Capt.Amarinder Singh (@capt_amarinder) May 15, 2020 " class="align-text-top noRightClick twitterSection" data=" ">

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਨਪ੍ਰੀਤ ਬਾਦਲ ਦੇ ਪਿਤਾ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ।

  • Deeply saddened at the passing away of our beloved chacha ji S. Gurdas Singh Badal ji. His kindness, warmth and humility will always be missed. May Gurusahib grant eternal peace to the departed soul and strength to all in the family to withstand this tragic loss. pic.twitter.com/kEOQtAwfDq

    — Harsimrat Kaur Badal (@HarsimratBadal_) May 15, 2020 " class="align-text-top noRightClick twitterSection" data=" ">

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ਰਾਹੀਂਂ ਦੁੱਖ ਦਾ ਪ੍ਰਗਟਾਵਾ ਕੀਤਾ।

  • Profoundly pained at the passing away of my chacha ji S.GurdasSinghBadal ji. It's a huge loss to our family, especially to my father S.ParkashSinghBadal ji. This void will never be filled. May Gurusahib grant peace to departed soul & strength to Manpreet & everyone in the family. pic.twitter.com/JBbZGDo5mg

    — Sukhbir Singh Badal (@officeofssbadal) May 15, 2020 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਦੁੱਖ ਪ੍ਰਗਟਾਇਆ।

ਜ਼ਿਕਰਯੋਗ ਹੈ ਕਿ ਗੁਰਦਾਸ ਸਿੰਘ ਬਾਦਲ 1971 ’ਚ ਅਕਾਲੀ ਦਲ ਦੀ ਟਿਕਟ ਉੱਤੇ ਸਾਬਕਾ ਫ਼ਾਜ਼ਿਲਕਾ ਲੋਕ ਸਭਾ ਹਲਕੇ ਤੋਂ ਐਮਪੀ ਚੁਣੇ ਗਏ ਸਨ। ਉਸ ਸਮੇਂ ਉਹ 5ਵੀਂ ਲੋਕ ਸਭਾ ਦੇ ਮੈਂਬਰ ਸਨ। ਸਾਲ 2012 ’ਚ ਗੁਰਦਾਸ ਬਾਦਲ ਨੇ ਆਪਣੇ ਸਕੇ ਭਰਾ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਦੇ ਬਾਵਜੂਦ ਆਪਣੇ ਇਲਾਕੇ ਵਿੱਚ ‘ਪਾਸ਼’ (ਪ੍ਰਕਾਸ਼) ਅਤੇ ‘ਦਾਸ’ (ਗੁਰਦਾਸ) ਨਾਂਅ ਦੀ ਜੋੜੀ ਨਾਲ ਜਾਣੇ ਜਾਂਦੇ ਦੋਵੇਂ ਭਰਾਵਾਂ ਦੇ ਆਪਸੀ ਸਬੰਧ ਚੰਗੇ ਬਣੇ ਰਹੇ ਸਨ।

ਇਹ ਵੀ ਪੜ੍ਹੋ:ਇੱਕ ਭਾਰਤ ਇੱਕ ਰਾਸ਼ਨ ਕਾਰਡ

Last Updated : May 15, 2020, 8:46 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.