ETV Bharat / state

ਪੰਜਾਬ ਪੁਲਿਸ ਦੀ ਸੂਚਨਾ 'ਤੇ ਵੱਡੀ ਕਾਰਵਾਈ, "ਇਕ ਹਫ਼ਤੇ 'ਚ 148 ਕਿਲੋ ਹੈਰੋਇਨ ਬਰਾਮਦ" - ਪੰਜਾਬ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ

ਪੰਜਾਬ ਪੁਲਿਸ ਤੇ ਮਹਾਰਾਸ਼ਟਰ ਪੁਲਿਸ ਦੇ ਸਾਂਝੇ ਅਭਿਆਨ ਨਾਲ ਇੱਕ ਹਫ਼ਤੇ ਵਿੱਚ ਨਾਵਾ ਸ਼ੇਵਾ ਪੋਰਟ ਤੋਂ 73 ਕਿਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਸਾਂਝੀ ਕੀਤੀ ਹੈ।

DGP Gaurav Yadav
DGP Gaurav Yadav
author img

By

Published : Jul 15, 2022, 3:22 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ ਫੜੀ ਹੈ। ਮਹਾਰਾਸ਼ਟਰ ਦੇ ਨਵਾ ਸ਼ੇਵਾ ਬੰਦਰਗਾਹ ਤੋਂ 73 ਕਿਲੋ ਹੈਰੋਇਨ ਬਰਾਮਦ ਇਸ ਦਾ ਇਨਪੁਟ ਪੰਜਾਬ ਪੁਲਿਸ ਨੂੰ ਮਿਲਿਆ ਹੈ। ਜਿਸ ਨੂੰ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਨਾਲ ਸਾਂਝਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਸਟੇਟ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਮਹਾਰਾਸ਼ਟਰ ਜਾ ਕੇ ਇਹ ਸਫਲਤਾ ਹਾਸਲ ਕੀਤੀ।

  • In yet another intelligence-led operation @Punjabpoliceind has recovered 73 Kg #Heroin in a joint operation with Maharashtra Police at Nhava Sheva Port today. (1/2)

    — DGP Punjab Police (@DGPPunjabPolice) July 15, 2022 " class="align-text-top noRightClick twitterSection" data=" ">

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤੇ ਟਵੀਟ:
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਹੈਰੋਇਨ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੰਜਾਬ ਰਾਜ ਆਪ੍ਰੇਸ਼ਨ ਸੇਲ ਦੀ ਟੀਮ ਮਹਾਰਾਸ਼ਟਰ ਲਈ ਰਵਾਨਾ ਹੋਈ। ਇਸ ਵਿੱਚ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਦਾ ਸਾਂਝਾ ਆਪੇਸ਼ਨ ਰਿਹਾ।

ਡੀਜੀਪੀ ਯਾਦਵ ਨੇ ਕਿਹਾ ਕਿ ਹੁਣ ਹੈਰੋਇਨ ਸਬੰਧਤ ਹੋਰ ਜਾਣਕਾਰੀ ਤੇ ਸਬੰਧਤ ਲਿੰਕ ਖੰਗਾਲੇ ਜਾ ਰਹੇ ਹਨ, ਸਖ਼ਤੀ ਨਾਲ ਜਾਂਚ ਜਾਰੀ ਹੈ। ਇਹ ਹੈਰੋਇਨ ਕਿਸ ਕੋਲ ਜਾਣੀ ਸੀ ਅਤੇ ਕਿਸ ਨੇ ਮੰਗਵਾਈ ਸੀ, ਇਸ ਬਾਰੇ ਕਈ ਅਹਿਮ ਸੁਰਾਗ ਵੀ ਹੱਥ ਲੱਗੇ ਹਨ। ਜਲਦ ਹੀ ਇਸ ਦਾ ਪਰਦਾਫ਼ਾਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾ ਮੁੰਦਰਾ ਪੋਰਟ ਤੋਂ ਹੋਈ ਸੀ ਬਰਾਮਦਗੀ: ਗੁਜਰਾਤ ATS ਅਤੇ ਪੰਜਾਬ ਪੁਲਿਸ ਵਲੋਂ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ ਤਿੰਨ ਦਿਨ ਪਹਿਲਾਂ 75 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਟੀਮ ਨੂੰ ਸਫ਼ਲਤਾ ਮਿਲੀ ਸੀ। ਏਟੀਐਸ ਨੂੰ ਪੰਜਾਬ ਪੁਲਿਸ ਵਲੋਂ ਸੂਚਨਾ ਮਿਲੀ ਸੀ ਕਿ ਸੋਮਵਾਰ ਦੇਰ ਸ਼ਾਮ ਕੱਛ ਦੇ ਮੁੰਦਰਾ ਸੀਐਫਐਸ ਉੱਤੇ ਕੰਟੇਨਰ ਪਹੁੰਚਿਆ ਹੈ। ਇਸ ਤੋਂ ਬਾਅਦ ਏਟੀਐਸ ਨੇ ਕਾਰਵਾਈ ਕਰਦੇ ਹੋਏ ਹੈਰੋਇਨ ਬਰਾਮਦ ਕੀਤੀ ਗਈ। ਇਸ 75 ਕਿਲੋਂ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 350 ਕਰੋੜ ਰੁਪਏ ਦੱਸੀ ਗਈ ਸੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਇਕ ਵਿਅਕਤੀ ਨੂੰ ਫੜ੍ਹਿਆ ਗਿਆ ਹੈ ਜਿਸ ਕੋਲ ਡਿਲੀਵਰੀ ਹੋਣੀ ਸੀ।

  • An input regarding #Heroin having been concealed in container of unstitched clothes at Mundra Port was shared by @PunjabPoliceInd with Gujarat ATS which led to recovery of 75 Kg heroin in a joint operation. Consignment booked by Punjab-based importer. Further investigations on.

    — DGP Punjab Police (@DGPPunjabPolice) July 12, 2022 " class="align-text-top noRightClick twitterSection" data=" ">

75 ਕਿੱਲੋ ਹੈਰੋਇਨ ਬਰਾਮਦਗੀ ਨੂੰ ਲੈਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਨਸ਼ਾ ਪੰਜਾਬ ਵਿੱਚ ਡਿਲੀਵਰ ਹੋ ਕੇ ਅੱਗੇ ਜਾਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਸ਼ਾਜ਼ਿਸ ਨੂੰ ਗੁਜਰਾਤ ਪੁਲਿਸ ਨਾਲ ਮਿਲਕੇ ਬੇਨਕਾਬ ਕੀਤਾ ਹੈ।ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਇਨਪੁੱਟ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਜਿਸ ਤੋਂ ਬਾਅਦ ਸਾਂਝੇ ਆਪਰੇਸ਼ਨ ਦੇ ਜ਼ਰੀਏ ਇਹ ਵੱਡੀ ਕਾਮਯਾਬੀ ਹੱਥ ਲੱਗੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ ’ਤੇ ਨਸ਼ੇ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ: ਹੈਰਾਨੀਜਨਕ ! ਮੁੰਡਿਆਂ ਮਗਰੋਂ ਹੁਣ ਕੁੜੀਆਂ ਵੀ ਨਸ਼ੇ ਦੀ ਆਦੀ, ਨਸ਼ੇ ਲਈ ਕਰਦੀਆਂ ਹਨ ਇਹ ਕੰਮ...

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.